ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਈ ਹੈ? ਕੁੜੀ ਨੇ ਜਿੱਦ ਕੀਤੀ-'ਸੁਰਿੰਦਰ, ਦੇਖ ਤੇਰੇ ਨਾਲੋਂ ਵੱਧ ਦੁਨੀਆਂ 'ਤੇ ਮੈਨੂੰ ਕੋਈ ਹੋਰ ਚੀਜ਼ ਨੀ। ਮੈਂ ਤੈਨੂੰ ਬੇਅੰਤ ਪਿਆਰ ਕਰਦੀ ਆਂ। ਤੂੰ ਮੇਰੇ ਸਰੀਰ ਦੇ ਵੱਢ ਕੇ ਬੇਸ਼ਕ ਡੱਕਰੇ ਕਰ ਦੇ, ਪਰ ਮੈਨੂੰ ਏਸ ਇਮਤਿਹਾਨ ਵਿਚ ਨਾ ਨਾ।' ਸੁਰਿਦਰ ਦੀ ਸੋਚ ਉਸ ਕੁੜੀ ਮੁਹਰੇ ਹਾਰ ਗਈ ਸੀ। ਦਿਲੋਂ ਪਰ ਉਹ ਉਸ ਦੀ ਕਦਰ ਕਰਦਾ ਸੀ।

ਸੁਰਿੰਦਰ ਨੂੰ ਚਿਤਵਨੀ ਲੱਗੀ ਰਹਿੰਦੀ ਕਿ ਉਹ ਉਸ ਦਾ ਕਿਹੋ ਜਿਹਾ ਇਸ਼ਕ ਹੈ। ਗੱਲਾਂ ਉਹ ਸਾਰੀਆਂ ਕਰ ਲੈਂਦੀ ਹੈ। ਉਹ ਗੱਲਾਂ ਕਰਦੀ ਹੈ, ਜਿਹੜੀਆਂ ਸ਼ਾਇਦ ਹੋਰ ਕਿਸੇ ਨਾਲ ਨਹੀਂ ਕਰਦੀ ਹੋਣੀ। ਉਸ ਦੀ ਬੈਠਕ ਵਿਚ ਜਦੋਂ ਉਹ ਕਹੇ, ਆ ਜਾਂਦੀ ਹੈ, ਜ਼ਮਾਨੇ ਭਰ ਦੀਆਂ ਗੱਲਾਂ ਮਾਰਦੀ ਹੈ। ਇੱਕੋ ਗੱਲ ਉਹਦੀ ਸਮਝ ਵਿਚ ਨਹੀਂ ਆਉਂਦੀ, ਜਿਹੜੀ ਉਹ ਵਾਰ ਵਾਰ ਕਹਿੰਦੀ ਹੈ-'ਮੇਰੀ ਭਾਵੇਂ ਜਾਨ ਸੂਤ ਲੈ, ਪਰ ਮੈਨੂੰ ਕਦੇ ਇਮਤਿਹਾਨ 'ਚ ਨਾ ਪਾਈਂ। ਇਹ ਕਿਸ ਕਿਸਮ ਦੀ ਕੁੜੀ ਹੈ, ਸੁਰਿੰਦਰ ਸੋਚਦਾ ਰਹਿੰਦਾ।

ਉਹ ਨਰਸ ਕੁੜੀ ਜਦ ਕਦੇ ਉਸ ਦੀ ਬੈਠਕ ਵਿਚ ਆਉਂਦੀ ਤਾਂ ਸੁਰਿੰਦਰ ਚਿੱਟੀ ਸਾੜ੍ਹੀ ਵਾਲੀ ਤੀਵੀਂ ਨੂੰ ਦੱਸਦਾ ਕਿ ਅੱਜ ਉਸ ਦੇ ਮਾਮੇ ਦੀ ਧੀ ਆਈ ਹੋਈ ਹੈ। ਚਿੱਟੀ ਸਾੜ੍ਹੀ ਵਾਲੀ ਤੀਵੀਂ ਨੂੰ ਕੀ? ਭਾਵੇਂ ਉਸ ਦੀ ਮਾਮੇ ਦੀ ਧੀ ਹੋਵੇ, ਭੂਆ ਦੀ ਹੋਵੇ ਭਾਵੇਂ ਚਾਚੇ ਦੀ। ਕੋਈ ਵੀ ਹੋਵੇ ਆਉਂਦੀ ਰਹੇ। ਉਹ ਉਸ ਨਾਲ ਤਾਂ ਪੂਰਾ ਸੀ।

ਇਹ ਦੋਵੇਂ ਇਸ਼ਕ ਸੁਰਿੰਦਰ ਲਈ ਜਿਸਮ ਤੇ ਰੂਹ ਦੇ ਇਸ਼ਕ ਸਨ। ਚਿੱਟੀ ਸਾੜ੍ਹੀ ਵਾਲੀ ਤੀਵੀਂ ਨਾਲ ਜਿਸਮ ਦਾ ਇਸ਼ਕ ਤੇ ਨਰਸ ਕੁੜੀ ਨਾਲ ਰੂਹ ਦਾ ਇਸ਼ਕ। ਚਿੱਟੀ ਸਾੜ੍ਹੀ ਵਾਲੀ ਤੀਵੀਂ ਰੂਹ ਦੇ ਇਸ਼ਕ ਨੂੰ ਕੁਝ ਨਹੀਂ ਸੀ ਸਮਝਦੀ ਤੇ ਜਿਸਮ ਦਾ ਸੇਕ ਠੰਡਾ ਕਰਨ ਨੂੰ ਹੀ ਸਭ ਕੁਝ ਸਮਝਦੀ ਸੀ। ਸੁਰਿੰਦਰ ਸਮਝਦਾ ਸੀ ਕਿ ਉਹ ਉਸਦੇ ਜਿਸਮ ਦੇ ਸੇਕ ਨੂੰ ਠੰਡਾ ਕਰਕੇ ਉਸ ਤੇ ਬਹੁਤ ਵੱਡਾ ਉਪਕਾਰ ਕਰ ਰਿਹਾ ਹੈ। ਉਸ ਦਾ ਆਦਰ ਸਤਿਕਾਰ ਵੀ ਬੜਾ ਕਰਦੀ ਸੀ। ਉਸ ਨੂੰ ਖਵਾਉਂਦੀ ਪਿਆਉਂਦੀ ਸੀ। ਉਸ ਨੂੰ ਪੈਸੇ ਦਿੰਦੀ ਸੀ ਤੇ ਕਿਸੇ ਗੱਲੋਂ ਥੁੜਨ ਨਹੀਂ ਸੀ ਦਿੰਦੀ। ਨਰਸ ਕੜੀ ਕਿਸੇ ਇਮਤਿਹਾਨ ਵਿਚ ਨਹੀਂ ਸੀ ਪੈਣਾ ਚਾਹੁੰਦੀ। ਉਹ ਤਾਂ ਚਾਹੁੰਦੀ ਸੀ ਕਿ ਉਸ ਨੂੰ ਸੁਰਿੰਦਰ ਦਾ ਰੱਜ ਕੇ ਪਿਆਰ ਮਿਲਦਾ ਰਹੇ, ਪਰ ਉਹ ਆਪਣੀ ਜਾਨ ਨੂੰ ਦੁੱਖਾਂ ਵਿਚ ਨਾ ਪਾਵੇ।

ਸੁਰਿੰਦਰ ਦੋਵੇਂ ਪਾਸੇ ਖੁਸ਼ ਸੀ।

ਤੀਜਾ ਇਸ਼ਕ ਉਹ ਉਸ ਮੁਹੱਲੇ ਦੀ ਕਾਲਜ ਵਿਚ ਪੜ੍ਹਦੀ ਇੱਕ ਕੁੜੀ ਨੂੰ ਕਰਦਾ ਸੀ। ਇਹ ਇਸ਼ਕ ਉਹਦਾ ਬੜਾ ਪਵਿੱਤਰ ਇਸ਼ਕ ਸੀ।

ਕਾਲਜ ਵਿਚ ਪੜ੍ਹਦੀ ਉਸ ਕੁੜੀ, ਕੁੜੀ ਕਾਹਦੀ, ਬੱਸ ਇੱਕ ਸਪੋਲੀਆ ਸੀ। ਮਧਰਾ ਜਿਹਾ ਕੱਦ, ਪਤਲਾ ਸਰੀਰ ਤੇ ਗੋਲ ਅੰਗ। ਰੰਗ ਬਦਾਮੀ। ਹੰਸੂ ਹੰਸੂ ਕਰਦਾ ਮੂੰਹ। ਮਸ਼ਾਲਾ ਵਾਂਗ ਬਲਦੀਆਂ ਦਿਲ ਕੱਢ ਲੈਣ ਵਾਲੀਆਂ ਅੱਖਾਂ।

ਉਸ ਸ਼ਹਿਰ ਵਿਚ ਇੱਕ ਬੰਦਾ ਟੈਂਪੂ ਗੱਡੀ ਰਾਹੀਂ ਵੱਧ ਸਪਲਾਈ ਕਰਦਾ ਹੁੰਦਾ ਆਥਣ ਉੱਗਣ ਉਹ ਸ਼ਹਿਰ ਦੇ ਸਾਰੇ ਮੁਹੱਲਿਆਂ ਵਿਚ ਗੱਡੀ 'ਤੇ ਦੁੱਧ ਦੇ ਵੱਡੇ ਢੋਲ ਲੱਦ ਕੇ ਲਿਆਉਂਦਾ। ਢੋਲਾਂ ਦੇ ਟੂਟੀਆਂ ਲੱਗੀਆਂ ਹੁੰਦੀਆਂ। ਹਰ ਮੁਹੱਲੇ ਦੇ ਚੌਕ ਵਿਚ ਉਹ ਆਉਂਦਾ ਤੇ ਜਿਨ੍ਹਾਂ ਘਰਾਂ ਨੂੰ ਦੁੱਧ ਬੰਨਿਆਂ ਹੁੰਦਾ, ਉਹ ਉਸ ਤੋਂ ਦੁੱਧ ਲੈ ਲੈਂਦੇ। ਸੁਰਿੰਦਰ ਵੀ ਉਸ ਤੋਂ ਦੁੱਧ ਲੈਂਦਾ ਹੁੰਦਾ। ਦੁੱਧ ਵਾਲਾ ਜਦ ਆਉਂਦਾ ਤਾਂ ਚੌਕ ਵਿਚ ਦੁੱਧ

162

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ