ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/169

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਘਰ ਹੈ। ਠਾਠੀ ਖੋਲ੍ਹ ਕੇ ਸਿਰ 'ਤੇ ਪੱਗ ਧਰਦਾ ਹਾਂ ਤੇ ਬਹੁਤ ਤੇਜ਼ੀ ਨਾਲ ਚਾਹ ਪੀ ਕੇ ਇੱਕ ਵਾਰ ਫੇਰ ਸ਼ੀਸ਼ੇ ਅੱਗੇ ਖੜ੍ਹ ਜਾਂਦਾ ਹਾਂ। ਸੱਤ ਵੱਜਣ ਵਿਚ ਪੰਜ ਮਿੰਟ ਰਹਿੰਦੇ ਹਨ। ਰੁਪਿਆਂ ਵੱਲ ਨਜ਼ਰ ਸੁੱਟ ਕੇ ਪਰਸ ਨੂੰ ਪੈਂਟ ਦੀ ਹਿੱਪ ਪਾਕਟ ਵਿਚ ਪਾਉਂਦਾ ਹਾਂ, ਬੁਸ਼ਰਟ ਦੀ ਜੇਬ੍ਹ ਵਿਚ ਪੈੱਨ ਟੰਗਦਾ ਹਾਂ ਤੇ ਅੱਧੀ ਪੂਣੀ ਕੀਤੀ ਠਾਠੀ ਨੂੰ ਮੇਜ਼ 'ਤੇ ਸੁੱਟ ਕੇ ਘਰੋਂ ਨਿਕਲ ਤੁਰਦਾ ਹਾਂ।

ਸਟੇਟ ਕਾਲਜ ਵਿਚ ਵਿੰਦੂ ਨੇ ਮੇਰੇ ਨਾਲ ਬੀ. ਐੱਡ. ਕੀਤੀ ਸੀ। ਅਗਲੇ ਸਾਲ ਮੈਂ ਇੱਕ ਪ੍ਰਾਈਵੇਟ ਸਕੂਲ ਵਿਚ ਪਟਿਆਲੇ ਹੀ ਟੀਚਰ ਲੱਗ ਗਿਆ ਸੀ। ਪੰਜ ਛੇ ਮਹੀਨਿਆਂ ਬਾਅਦ ਵਿੰਦੂ ਵੀ ਉਸੇ ਸਕੂਲ ਵਿਚ ਆ ਲੱਗੀ ਸੀ। ਕਾਲਜ ਦੀ ਸਾਂਝ ਨੇ ਸਕੂਲ ਦੇ ਭਰੱਪਣ ਵਿਚ ਬਹੁਤ ਮੱਦਦ ਕੀਤੀ। ਅਸੀਂ ਇੱਕ ਦੂਜੇ ਨੂੰ ਹੱਸ ਕੇ ਮਿਲਦੇ। ਮਿਲਦੇ ਤਾਂ ਕੋਈ ਅਪਣੱਤ ਜਿਹੀ ਮਨਾਂ ਅੰਦਰ ਖੇਡਣ ਲੱਗਦੀ। ਵਿੰਦੂ ਦਾ ਸੁਭਾਅ ਮੈਨੂੰ ਬੇਹੱਦ ਪਿਆਰਾ ਲੱਗਦਾ। ਓਦੋਂ ਮੇਰਾ ਵਿਆਹ ਨਹੀਂ ਸੀ ਹੋਇਆ। ਮੈਂ ਅਕਸਰ ਵਿੰਦੂ ਦੇ ਘਰ ਚਲਿਆ ਜਾਂਦਾ ਸੀ। ਪਰ ਉਹ ਕਦੇ ਵੀ ਮੇਰੇ ਕਮਰੇ 'ਤੇ ਨਹੀਂ ਸੀ ਆਈ। ਮੈਂ ਉਸ ਨੂੰ ਸੱਦਿਆ ਵੀ ਕਦੇ ਨਹੀਂ ਸੀ। ਵਿੰਦੂ ਉੱਥੇ ਆਪਣੇ ਮਾਮੇ ਦੇ ਘਰ ਰਹਿੰਦੀ ਸੀ। ਉਸ ਦਾ ਮਾਮਾ ਪੀ. ਡਬਲਿਊ. ਡੀ. ਦੇ ਦਫ਼ਤਰ ਵਿਚ ਹੈੱਡ ਕਲਰਕ ਸੀ। ਤੇ ਫਿਰ ਜਦ ਉਸ ਦਾ ਵਿਆਹ ਇੱਕ ਐੱਮ. ਏ. ਬੀ. ਟੀ. ਮੁੰਡੇ ਨਾਲ ਹੋ ਗਿਆ ਸੀ ਤਾਂ ਵੀ ਉਸ ਦੇ ਵਿਵਹਾਰ ਦਾ ਮੇਰੇ ਨਾਲ ਕੋਈ ਫ਼ਰਕ ਨਹੀਂ ਪਿਆ ਸੀ। ਮੁੰਡਾ ਉਹ ਪਟਿਆਲੇ ਦੇ ਨੇੜੇ ਹੀ ਕਿਸੇ ਮਿਡਲ ਸਕੂਲ ਦਾ ਹੈੱਡ ਮਾਸਟਰ ਸੀ। ਪਟਿਆਲੇ ਹੀ ਰਹਿੰਦਾ ਸੀ। ਇਕੱਲਾ। ਆਪਣਾ ਪਿੰਡ ਤਾਂ ਉਸ ਦਾ ਸਮਾਣੇ ਦੇ ਇਰਦ-ਗਿਰਦ ਕੋਈ ਸੀ।

ਵਿੰਦੂ ਤੇ ਉਸ ਦਾ ਹਸਬੈਂਡ ਕਿਰਪਾਲ ਸਿੰਘ ਦੋਵੇਂ ਹੀ ਮੇਰੇ ਕਮਰੇ ’ਤੇ ਆ ਜਾਇਆ ਕਰਦੇ ਸਨ। ਜਦ ਕਦੇ ਉਹ ਮੈਨੂੰ ਬਲਾਉਂਦੇ, ਮੈਂ ਵੀ ਉਨਾਂ ਦੇ ਘਰ ਜਾ ਆਉਂਦਾ ਸਾਂ।ਉਨ੍ਹਾਂ ਨੇ ਇੱਕ ਵੱਖਰਾ ਮਕਾਨ ਲਹਿਲ ਕਾਲੋਨੀ ਵਿਚ ਕਿਰਾਏ 'ਤੇ ਲੈ ਲਿਆ ਸੀ। ਵਿੰਦੂ ਦੇ ਘਰ ਵੀ ਮੈਂ ਜਾਂਦਾ ਸੀ ਤੇ ਵਿਦੁ ਦੇ ਮਾਮੇ ਦੇ ਘਰ ਵੀ। ਵਿੰਦੂ ਦੇ ਮਾਮੇ ਦੀਆਂ ਨਜ਼ਰਾਂ ਵਿਚ ਮੈਂ ਬਹੁਤ ਸਾਊ ਲੜਕਾ ਸਾਂ ਤੇ ਏਸੇ ਤਰ੍ਹਾਂ ਕਿਰਪਾਲ ਦੀਆਂ ਨਜ਼ਰਾਂ ਵਿਚ ਵੀ।

ਕਿਰਪਾਲ ਲੰਮਾ ਲੰਝਾ, ਸੋਹਣਾ ਤੇ ਤਕੜਾ ਨੌਜਵਾਨ ਸੀ ਬਾਹਠ ਵਿਚ ਚੀਨ ਦੀ ਲੜਾਈ ਲੱਗੀ ਤੇ ਉਹ ਐਮਰਜੈਂਸੀ ਕਮਿਸ਼ਨ ਪ੍ਰਾਪਤ ਕਰ ਗਿਆ। ਵਿੰਦੂ ਉਸੇ ਤਰ੍ਹਾਂ ਮੇਰੇ ਨਾਲ ਸਕੂਲ ਵਿਚ ਨੌਕਰੀ ਕਰਦੀ ਰਹੀ। ਕਿਰਪਾਲ ਚਾਹੁੰਦਾ ਸੀ ਕਿ ਉਹ ਸਕੂਲ ਦੀ ਨੌਕਰੀ ਛੱਡ ਦੇਵੇ। ਵਿੰਦੂ ਕਹਿੰਦੀ ਸੀ, ਉਹ ਮਾਮੇ 'ਤੇ ਭਾਰ ਕਾਹਨੂੰ ਬਣੇ। ਵਿੰਦੂ ਤੇ ਮੈਂ ਸਗੋਂ ਸਲਾਹਾਂ ਕਰਦੇ ਹੁੰਦੇ ਕਿ ਜੇ ਬੋਰਡ ਪੋਸਟਾਂ ਕੰਢੇ ਤਾਂ ਅਪਲਾਈ ਕਰੀਏ। ਪ੍ਰਾਈਵੇਟ ਸਕੂਲ ਦੇ ਖੱਚਖਾਨੇ ਚੋਂ ਨਜਾਤ ਮਿਲੇ। ਤਨਖ਼ਾਹ ਵੀ ਪੂਰੀ ਨਹੀਂ ਦਿੰਦੇ ਬੇਈਮਾਨ।

ਕਿਰਪਾਲ ਸਾਲ ਵਿਚ ਇਕ ਦੋ ਵਾਰ ਹੀ ਛੁੱਟੀ ਆਉਂਦਾ ਸੀ। ਤਿੰਨ ਵਾਰੀ ਤਾਂ ਕਿਸੇ ਕਿਸੇ ਸਾਲ ਹੀ। ਵਿੰਦੂ ਬਣ ਠਣ ਕੇ ਪੂਰਾ ਰਹਿੰਦੀ, ਪਰ ਬੋਲਦੀ ਚਲਦੀ ਘੱਟ। ਗੁਆਚੀ ਜਿਹੀ ਰਹਿੰਦੀ, ਗੁੰਮ ਸੁੰਮ ਜਿਹੀ। ਸਕੂਲ ਵਿਚ ਉਹ ਮੇਰੇ ਨਾਲ ਗੱਲ ਕਰਦੀ

ਸਮਝ ਨਹੀਂ

169