ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਰਾਜਪੁਰਾ ਰੋਡ ਵੱਲ ਦੇ ਉਜਾੜ ਇਲਾਕੇ ਅਸੀਂ ਛਾਣ ਮਾਰੇ ਸਨ।

ਉਸ ਦੇ ਮਾਮੇ ਦੇ ਘਰ ਹੁਣ ਮੈਂ ਕਦੇ ਕਦੇ ਹੀ ਜਾਂਦਾ। ਜਦ ਜਾਂਦਾ, ਉਸ ਦਾ ਮਾਮਾ ਮੈਨੂੰ ਤਾੜਦਾ-'ਦਰਸ਼ਨ, ਕਿੱਥੇ ਰਹਿਨਾ ਏਂ ਹੁਣ ਤੂੰ? ਬਹੁਤ ਘੱਟ ਦਿਖਾਈ ਦਿੰਦਾ ਏਂ।" ਮੇਰਾ ਚਿਹਰਾ ਲਟਕ ਜਾਂਦਾ। ਹਮੇਸ਼ਾ ਹੀ ਮੈਂ ਕੋਈ ਬਹਾਨਾ ਘੜਦਾ।

ਬੀ. ਐੱਡ ਦੀਆਂ ਪੋਸਟਾਂ ਨਿਕਲੀਆਂ ਸਨ। ਅਸੀਂ ਅਪਲਾਈ ਕੀਤਾ ਸੀ। ਦੋਵੇਂ ਹੀ ਸਿਲੈਕਟ ਹੋ ਗਏ ਸਾਂ। ਮੇਰੀ ਅਪਾਇੰਟਮੈਂਟ ਬਰਨਾਲੇ ਦੀ ਹੋ ਗਈ ਸੀ ਤੇ ਵਿੰਦੂ ਦੀ ਮਾਡਲ ਟਾਊਨ ਪਟਿਆਲਾ ਦੀ ਹੀ। ਇਸੇ ਸਾਲ ਛੱਬੀ ਜਨਵਰੀ ਨੂੰ ਕਿਰਪਾਲ ਸਿੰਘ ਕੈਪਟਨ ਬਣ ਗਿਆ ਸੀ।

ਮਹੀਨੇ ਵਿਚ ਇਕ ਵਾਰੀ ਜੇ ਮੈਂ ਪਟਿਆਲੇ ਨਾ ਜਾਂਦਾ ਤਾਂ ਉਹ ਬਹੁਤ ਗੁੱਸੇ ਹੁੰਦੀ। ਤੇ ਫਿਰ ਜਦ ਮੇਰਾ ਵਿਆਹ ਹੋ ਗਿਆ ਸੀ, ਛੇ ਸੱਤ ਮਹੀਨੇ ਮੈਥੋਂ ਪਟਿਆਲੇ ਜਾਇਆ ਨਹੀਂ ਗਿਆ ਸੀ। ਵਿੰਦੂ ਦੀਆਂ ਦੋ ਚਿੱਠੀਆਂ ਵੀ ਆਈਆਂ। ਮੈਂ ਨਾ ਜਾ ਸਕਿਆ।

ਅਕਤੂਬਰ ਦੇ ਹੀ ਦਿਨ ਸਨ। ਗਿਆਰਾ ਤਰੀਕ ਨੇੜੇ ਆ ਰਹੀ ਸੀ। ਇਸ ਦਿਨ ਮੈਂ ਬੜੀ ਸ਼ਿੱਦਤ ਨਾਲ ਸੋਚ ਰਿਹਾ ਸਾਂ। ਇਹ ਸੱਤਵਾਂ ਗਿਆਰਾਂ ਅਕਤੂਬਰ ਸੀ। ਮੈਂ ਚਾਹੁੰਦਾ ਸੀ, ਇਸ ਦਿਨ ਤਾਂ ਜ਼ਰੂਰ ਪਟਿਆਲੇ ਜਾਇਆ ਜਾਵੇ। ਭਾਵੇਂ ਮੇਰਾ ਵਿਆਹ ਹੋ ਗਿਆ ਸੀ। ਬੀਵੀ ਦਸਵੀਂ ਜਮਾਤ ਪਾਸ ਸੀ। ਬਣਦੀ ਤਣਦੀ ਵੀ ਸੀ। ਪਰ ਜੋ ਆਕਾਸ਼ ਉਡਾਰੀਆਂ ਮੈਂ ਵਿੰਦੂ ਨਾਲ ਲਾਈਆਂ ਸਨ, ਉਨ੍ਹਾਂ ਦਾ ਤਾਂ ਰੰਗ ਹੀ ਹੋਰ ਸੀ। ਇਸ ਸਾਲ ਗਿਆਰਾਂ ਅਕਤੂਬਰ ਨੂੰ ਮੈਂ ਸੈਲੀਬਰੇਟ ਕਰਨਾ ਚਾਹੁੰਦਾ ਸਾਂ।

ਗਿਆਰਾਂ ਅਕਤੂਬਰ ਦੇ ਦਿਨ ਹੀ ਮੈਂ ਪਟਿਆਲੇ ਗਿਆ। ਵਿੰਦੂ ਘਰ ਨਹੀਂ ਸੀ। ਸਕੂਲੋਂ ਉਸ ਦਿਨ ਛੁੱਟੀ ਵੀ ਨਹੀਂ ਸੀ। ਮਾਮੀ ਤੋਂ ਪਤਾ ਲੱਗਿਆ ਕਿ ਉਹ ਤਾਂ ਸਰਹੰਦ ਗਈ ਹੋਈ ਹੈ। ਸਰਹੰਦ ਉਸ ਦਾ ਪਿਓ ਰਹਿੰਦਾ ਸੀ। ਸ਼ਰਾਬ ਦਾ ਠੇਕਾ ਲਿਆ ਹੋਇਆ ਸੀ। ਵਿੰਦੂ ਦੀ ਮਾਂ ਬਚਪਨ ਵਿਚ ਹੀ ਮਰ ਗਈ ਸੀ। ਭਰਾ ਵੀ ਕੋਈ ਨਹੀਂ ਸੀ। ਅਸੀਂ ਭਾਰਤ ਪਾਕਿ ਸਬੰਧਾਂ ਦੀਆਂ ਗੱਲਾਂ ਸੁਣਦੇ ਰਹੇ ਸਾਂ। "ਕਿਵੇਂ ਆਇਆ ਸੀ ਅੱਜ?" ਉਸ ਨੇ ਮੈਥੋਂ ਪੁੱਛਿਆ ਸੀ। ਮੈਂ ਬਹਾਨਾ ਬਣਾਇਆ ਸੀ ਕਿ ਮੈਂ ਤਾਂ ਹਰਟੀਕਲਚਰ ਵਾਲਿਆਂ ਤੋਂ ਸਕੂਲ ਵਾਸਤੇ ਗੁਲਮੋਹਰ ਦੇ ਬੂਟੇ ਲੈਣ ਆਇਆ ਹਾਂ। ਮੈਂ ਉਸ ਨੂੰ ਉਲਾਂਭਾ ਦਿੱਤਾ ਸੀ ਕਿ ਉਹ ਮੇਰੇ ਵਿਆਹ 'ਤੇ ਸਾਡੇ ਪਿੰਡ ਕਾਲੇਕੇ ਕਿਉਂ ਨਾ ਆਏ? ਅਸਲ ਵਿਚ ਤਾਂ ਮੈਂ ਪੁੱਛਿਆ ਸੀ ਕਿ ਉਹ ਵਿੰਦੂ ਨੂੰ ਲੈ ਕੇ ਮੇਰੇ ਵਿਆਹ ਤੇ ਕਿਉਂ ਨਾ ਆਇਆ?

"ਯਾਰ, ਉਨ੍ਹਾਂ ਦਿਨਾਂ ਵਿਚ ਵਿੰਦੂ ਤਾਂ ਕਿਰਪਾਲ ਕੋਲ ਕਸ਼ਮੀਰ ਗਈ ਹੋਈ ਸੀ। ਮੈਨੂੰ ਕੰਮ ਬੜਾ ਹੀ। ਓਵਰ ਟਾਈਮ ਲੱਗਦਾ ਸੀ, ਉਨੀਂ ਦਿਨੀਂ ਤਾਂ। ਐਤਵਾਰ ਨੂੰ ਵੀ। ਤੂੰ ਮੁੜਕੇ ਮੂੰਹ ਨਾ ਦਿਖਾਇਆ, ਚੰਗਾ ਵਿਆਹ ਕਰਵਾਇਆ ਸੀ। ਇਸ ਤਰ੍ਹਾਂ ਦਾ ਲੈਕਚਰ ਝਾੜ ਕੇ ਉਸ ਨੇ ਮੇਰੇ 'ਤੇ ਪੂਰੀ ਦਬਸ਼ ਪਾਈ। ਮੈਂ ਨਿਰੁਤਰ ਜਿਹਾ ਬੈਠਾ ਰਿਹਾ ਸਾਂ।

ਅਸੀਂ ਹੋਰ ਕਈ ਗੱਲਾਂ ਕੀਤੀਆਂ ਸਨ। ਗੱਲਾਂ ਵਿਚ ਹੀ ਉਸ ਨੇ ਦੱਸਿਆ ਸੀ ਕਿ ਕਿਰਪਾਲ ਰਲੀਜ਼ ਹੋ ਕੇ ਆ ਰਿਹਾ ਹੈ। ਸਕੂਲ ਵਿਚ ਆਪਣੇ ਲੀਅਨ 'ਤੇ ਹੀ।

ਸਮਝ ਨਹੀਂ

171