ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/173

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਸੱਜੇ ਹੱਥ ਬੈਠਾ ਖੁੱਲ੍ਹੇ ਦਾੜ੍ਹੀ ਵਾਲਾ ਬਜ਼ੁਰਗ ਪੰਜਾਬੀ ਦਾ ਕੋਈ ਅਖ਼ਬਾਰ ਅੱਖਾਂ ਦੇ ਬੜੇ ਨਜ਼ਦੀਕ ਲਿਜਾ ਕੇ ਪੜ ਰਿਹਾ ਹੈ। ਉਸ ਦੇ ਮੂੰਹ ਵਿਚੋਂ ਹਲਕੀ ਹਲਕੀ ਗੁਣ ਗੁਣ ਦੀ ਆਵਾਜ਼ ਆ ਰਹੀ ਹੈ। ਖੱਬੇ ਹੱਥ ਦੋ ਔਰਤਾਂ ਬੈਠੀਆਂ ਹਨ। ਇੱਕ ਬੁੱਢੀ ਹੈ, ਦੂਜੀ ਅਧਖੜ। ਉਹ ਕਿਸੇ ਘਰੇਲੂ ਬਹਿਸ ਵਿਚ ਉਲਝੀਆਂ ਹੋਈਆਂ ਹਨ। ਸਾਹਮਣੇ ਵਾਲੀ ਸੀਟ 'ਤੇ ਚਾਰ ਬੰਦੇ ਤੇ ਇਕ ਔਰਤ ਹੈ। ਬੰਦਿਆਂ ਵਿਚ ਮੋਗੇ ਵਿਖੇ ਗੋਲੀ ਨਾਲ ਮਰੇ ਵਿਦਿਆਰਥੀਆਂ ਦੀ ਗੱਲ ਛਿੜੀ ਹੋਈ ਹੈ। ਔਰਤ ਦਾ ਧਿਆਨ ਮੇਰੇ ਖੱਬੇ ਹੱਥ ਬੈਠੀਆਂ ਔਰਤਾਂ ਦੀਆਂ ਗੱਲਾਂ ਵੱਲ ਹੈ। ਉਹ ਉਨ੍ਹਾਂ ਦੇ ਮੂੰਹਾਂ ਵੱਲ ਮੂਤਰ ਮੁਤਰ ਝਾਕ ਰਹੀ ਹੈ।

ਮੈਂ ਆਪਣੀ ਸੀਟ ਤੋਂ ਉੱਠਦਾ ਹਾਂ ਤੇ ਉੱਪਰਲਾ ਫੱਟਾ ਖ਼ਾਲੀ ਦੇਖ ਕੇ ਦੋਵੇਂ ਹੱਥ ਪਾਸਿਆਂ ਦੇ ਫੱਟਿਆਂ 'ਤੇ ਰੱਖਦਾ ਹਾਂ ਤੇ ਜ਼ੋਰ ਪਾਉਂਦਾ ਹਾਂ। ਲੰਬਾ ਪਿਆ ਹਾਂ। ਹੁਣ ਕੁਝ ਚਿਰ ਆਰਾਮ ਮਹਿਸੂਸ ਕਰਦਾ ਹਾਂ। ਮੇਰੀਆਂ ਅੱਖਾਂ ਤੋਂ ਸਿਰਫ਼ ਦੋ ਫੁੱਟ ਦੇ ਫਾਸਲੇ 'ਤੇ ਪੱਖਾ ਚੱਲ ਰਿਹਾ ਹੈ। ਦਿਲ ਕਰਦਾ ਹੈ, ਇਸ ਨੂੰ ਬੰਦ ਕਰ ਦਿਆਂ। ਪਰ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਿਆ ਹੈ। ਪੱਖੇ ਦੀ ਠੰਡੀ ਹਵਾ ਮੈਨੂੰ ਚੰਗੀ ਨਹੀਂ ਲੱਗ ਰਹੀ। ਹੱਥ ਨਾਲ ਮੈਂ ਉਸ ਦਾ ਮੂੰਹ ਪਰਲੇ ਪਾਸੇ ਕਰਵਾ ਦਿੱਤਾ ਹੈ।

ਇਸ ਅਕਤੂਬਰ ਤੋਂ ਪਿਛਲੇ ਅਕਤੂਬਰ ਵਿਚਕਾਰ ਤਿੰਨ ਵਾਰ ਮੈਂ ਪਟਿਆਲੇ ਜਾ ਆਇਆ ਹਾਂ। ਪਹਿਲੀ ਵਾਰ ਜਦੋਂ ਗਿਆ ਸਾਂ, ਉਹ ਬਿਮਾਰ ਸੀ। ਸਕੂਲੋਂ ਛੁੱਟੀ ਲੈ ਰੱਖੀ ਸੀ। ਘਰ ਹੀ ਕਮਰੇ ਵਿਚ ਉਸ ਦਾ ਇਲਾਜ ਹੋ ਰਿਹਾ ਸੀ। ਦੋ ਘੰਟੇ ਬੈਠਿਆ ਸਾਂ। ਦੋਵੇਂ ਘੰਟੇ ਮਾਮੀ ਉਸ ਦੇ ਕੋਲੋਂ ਨਹੀਂ ਸੀ ਹਿੱਲੀ। ਮੈਂ ਕਿਵੇਂ ਗੱਲ ਕਰਦਾ? ਸਧਾਰਨ ਜਿਹੀਆਂ ਤੇ ਉਟ ਪਟਾਂਗ ਗੱਲਾਂ ਹੋਈਆਂ ਸਨ। ਮੈਨੂੰ ਉਸ ਦੀ ਬਿਮਾਰੀ ਦਾ ਕੋਈ ਪਤਾ ਨਹੀਂ ਲਗ ਸਕਿਆ ਸੀ। ਮਾਮੀ ਬੱਸ ਇਹੋ ਕਹਿ ਰਹੀ ਸੀ, ਪੇਟ ਵਿਚ ਦਰਦ ਟਿਕਿਆ ਹੋਇਆ ਹੈ।

ਦੂਜੀ ਵਾਰੀ ਜਦ ਮੈਂ ਗਿਆ ਸਾਂ ਤਾਂ ਕਿਰਪਾਲ ਰਲੀਜ਼ ਹੋ ਕੇ ਆ ਗਿਆ ਸੀ ਤੇ ਨਾਭੇ ਦੇ ਨੇੜੇ ਕਿਸੇ ਹਾਈ ਸਕੂਲ ਵਿਚ ਹਾਜ਼ਰ ਹੋ ਚੁੱਕਿਆ ਸੀ। ਸਕੂਲ ਸੜਕ ਦੇ ਉੱਤੇ ਹੀ ਸੀ। ਸੋ ਹਰ ਰੋਜ਼ ਹੀ ਉਹ ਪਟਿਆਲੇ ਆ ਜਾਂਦਾ ਸੀ। ਉਦੋਂ ਵੀ ਮੈਂ ਖਾਲੀ ਮੁੜ ਗਿਆ ਸਾਂ। ਵਿੰਦੂ ਬੋਲਦੀ ਚਲਦੀ ਤਾਂ ਠੀਕ ਰਹੀ ਸੀ। ਉਸ ਦੇ ਵਿਵਹਾਰ ਵਿਚ ਕਿਤੇ ਕੁਝ ਰੁੱਖਾਪਣ ਨਹੀਂ ਸੀ। ਪਰ ਉਸ ਦੀਆਂ ਗੱਲਾਂ ਸਭ ਘਰੇਲੂ ਕਿਸਮ ਦੀਆਂ ਰਹੀਆਂ ਸਨ। ਉਨ੍ਹਾਂ ਗੱਲਾਂ ਵਿਚ ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਉਸ ਨੇ ਦੱਸਿਆ ਕਿ ਉਹ ਬਿਮਾਰ ਰਹਿੰਦੀ ਹੈ। ਡਾਕਟਰ ਤੋਂ ਲਿਆਂਦੀਆਂ ਗੋਲੀਆਂ ਉਸ ਨੇ ਮੈਨੂੰ ਦਿਖਾਈਆਂ ਸਨ। ਪੀਣ ਵਾਲੀ ਦਵਾਈ ਦੀ ਬੋਤਲ ਅਲਮਾਰੀ ਵਿਚੋਂ ਕੱਢ ਕੇ ਮੇਰੇ ਕੋਲ ਲਿਆਂਦੀ ਸੀ। ਮੈਨੂੰ ਉਸ ਦੀ ਬਿਮਾਰੀ ਤੇ ਗੁੱਸਾ ਆਇਆ ਸੀ। ਕੋਈ ਵੀ ਆਪਣੀ ਗੱਲ ਉਸ ਨੇ ਨਹੀਂ ਕੀਤੀ ਸੀ। ਇੱਕ ਫ਼ਿਕਰਾ ਵੀ ਜਿਸ ਨੂੰ ਸੁਣ ਕੇ ਮਨ ਨੂੰ ਕੁਝ ਆਰਾਮ ਤਾਂ ਮਿਲਦਾ।

ਤੀਜੀ ਵਾਰ ਅਗਸਤ ਵਿਚ ਗਿਆ ਸਾਂ। ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ਵਾਲੀਆਂ ਸਨ। ਉਹ ਅਜੇ ਮਾਮੇ ਦੇ ਘਰ ਮਾਡਲ ਟਾਊਨ ਵਿਚ ਹੀ ਸਨ। ਸਦਾ ਉੱਥੇ ਰਹਿਣ ਲਈ ਹੀ ਸ਼ਾਇਦ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਹੋਵੇਗਾ। ਮਾਮੇ ਦੀ ਕੋਈ

ਸਮਝ ਨਹੀਂ

173