ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/175

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਵੇਗਾ ਤੇ ਨਾ ਹੀ ਮੈਨੂੰ "ਹੁਣ ਸੋਚਦਾ ਹਾਂ, ਘੁੱਗੀ ਠੀਕ ਹੀ ਆਖਿਆ ਕਰਦੀ ਸੀ। ਰੰਜਨਾ ਨੂੰ ਪਿਆਰ ਨਾਲ ਮੈਂ ਘੁੱਗੀ ਕਹਿੰਦਾ ਸੀ। ਉਸ ਦੀਆਂ ਪਿਆਰੀਆਂ ਪਿਆਰੀਆਂ ਵੱਡੀਆਂ ਵੱਡੀਆਂ ਅੱਖਾਂ, ਹਿਪਸ ਤੱਕ ਡਿੱਗਦੇ ਲੰਮੇ ਵਾਲ, ਧੀਮੇ ਸਫਰ ਵਿਚ ਛੇਤੀ ਛੇਤੀ ਗੱਲ ਕਰ ਰਹੀ ਉਹ ਅਜੇ ਵੀ ਮੇਰੇ ਸਾਹਮਣੇ ਹੈ। ਪਤਾ ਨਹੀਂ? ਵਿਆਹੀ ਗਈ ਹੈ। ਜਾਂ ਨਹੀਂ? ਕੀ ਕੰਮ ਕਰਦੀ ਹੈ? ਮੈਨੂੰ ਕੋਈ ਪਤਾ ਨਹੀਂ। ਨਾ ਹੀ ਮੇਰੇ ਮਨ ਵਿਚ ਉਸ ਨੂੰ ਮਿਲਣ ਦੀ ਕੋਈ ਤਾਂਘ ਹੈ। ਪਰ ਕਮਾਲ ਹੈ, ਉਹ ਮੇਰੇ ਸਦਾ ਯਾਦ ਰਹਿੰਦੀ ਹੈ। ਹਿੱਕ 'ਤੇ ਚੜ੍ਹੀ ਰਹਿੰਦੀ ਹੈ।

ਕੋਈ ਸਰੀਰਕ ਖਿੱਚ ਹੀ ਮੈਨੂੰ ਵਿੰਦੂ ਵੱਲ ਧੱਕੀ ਲਈ ਜਾ ਰਹੀ ਹੈ।

ਪਟਿਆਲਾ ਆ ਗਿਆ ਹੈ। ਦਸ ਵੱਜਣ ਵਿਚ ਦਸ ਮਿੰਟ ਬਾਕੀ ਹਨ। ਮੈਂ ਫ਼ੈਸਲਾ ਕੀਤਾ ਹੈ। ਸਿੱਧਾ ਸਕੂਲ ਵਿਚ ਹੀ ਵਿੰਦੂ ਕੋਲ ਜਾਵਾਂ।

ਸਟੇਸ਼ਨ ਦੀ ਭੀੜ ਪਾਰ ਕਰਕੇ ਮੈਂ ਇੱਕ ਰਿਕਸਾ ਲਿਆ ਹੈ। ਮਾਡਲ ਟਾਊਨ ਪਹੁੰਚ ਗਿਆ ਹਾਂ। ਵਿੰਦੂ ਸਕੂਲ ਵਿਚ ਹੀ ਹੈ। ਕੰਟੀਨ ਤੋਂ ਉਸ ਨੇ ਮੇਰੇ ਵਾਸਤੇ ਚਾਹ ਮੰਗਵਾਈ ਹੈ। ਸਟਾਫ਼ ਰੂਮ ਵਿਚ ਮੈਂ ਚਾਹ ਪੀਤੀ ਹੈ, ਵਿੰਦੂ ਨੇ ਵੀ, ਉਸ ਦੀਆਂ ਦੋ ਸਾਥੀ ਅਧਿਆਪਕਾਵਾਂ ਨੇ ਵੀ। ਮੈਂ ਬੈਠਾ ਹਾਂ। ਕਹਿਣਾ ਚਾਹੁੰਦਾ ਹਾਂ, ਕਿ ਵਿੰਦੂ ਹੁਣੇ 'ਸੀ-ਲੀਵ' ਲੈ ਲਵੇ। ਪਰ ਉਸ ਦੀਆਂ ਸਾਥੀ ਅਧਿਆਪਕਾਵਾਂ ਉਸ ਕੋਲੋਂ ਹਿੱਲ ਹੀ ਨਹੀਂ ਰਹੀਆਂ। ਉਨ੍ਹਾਂ ਨੇ ਮੇਰੇ ਬਾਰੇ ਵੀ ਉਸ ਤੋਂ ਕੁਝ ਨਹੀਂ ਪੁੱਛਿਆ। ਬਾਅਦ ਵਿਚ ਪੁੱਛਣਗੀਆਂ। ਸ਼ਾਇਦ ਨਾ ਹੀ ਪੁੱਛਣ। ਅੱਧਾ ਘੰਟਾ ਬੀਤ ਗਿਆ ਹੈ। ਪਿੰਸੀਪਲ ਦੀ ਚਪੜਾਸਨ ਦੋ ਵਾਰ ਮੈਨੂੰ ਪ੍ਰਸ਼ਨ-ਵਾਚਕ ਨਜ਼ਰਾਂ ਨਾਲ ਦੇਖ ਗਈ ਹੈ। ਸਟਾਫ਼ ਰੂਮ ਵਿਚ ਅੱਜ ਦੇ ਅੰਗਰੇਜ਼ੀ ਅਖ਼ਬਾਰ ਦੇ ਉਤਲੇ ਦੋ ਵਰਕੇ ਚਾਰ ਤਹਿਆਂ ਮਾਰ ਕੇ ਫੂਕਣੀ ਵਾਂਗ ਗੋਲ ਕੀਤੇ ਇੱਕ ਪਾਸੇ ਸੱਟੇ ਪਏ ਮੈਂ ਚੱਕਦਾ ਹਾਂ ਤੇ ਖੋਲ ਕੇ ਪੜਨ ਲੰਗਦਾ ਹਾਂ। ਦੋਵੇਂ ਅਧਿਆਪਕਾਵਾਂ ਦੇ ਕਮਰੇ 'ਚੋਂ ਚਲੇ ਜਾਣ ਦੇ ਇੰਤਜ਼ਾਰ ਵਿਚ ਹਾਂ। ਵਿੰਦੂ ਚੁੱਪ ਬੈਠੀ ਹੈ। ਪਤਾ ਨਹੀਂ ਕੀ ਸੋਚ ਰਹੀ ਹੈ। 'ਤੁਸੀਂ ਚਲੋ। ਮਾਮੀ ਜੀ ਘਰ ਹੀ ਨੇ।' ਵਿੰਦੂ ਨੇ ਇਸ ਅੰਦਾਜ਼ ਵਿਚ ਕਿਹਾ ਹੈ, ਜਿਵੇਂ ਮੈਂ ਕੁੜੀਆਂ ਦੇ ਸਕੂਲ ਵਿਚ ਬੈਠਾ ਬਹੁਤ ਬੁਰਾ ਲੱਗ ਰਿਹਾ ਹੋਵਾਂ।

ਮੈਂ ਘਰ ਆਜਾਂਦਾ ਹਾਂ।ਮਾਮੀ ਜੀ ਨੂੰ ਸਤਿ ਸ੍ਰੀ ਅਕਾਲ ਕਹੀ ਹੈ ਤੇ ਕਮਰੇ ਵਿਚ ਪਲੰਘ ਤੇ ਲੇਟ ਗਿਆ ਹਾਂ। ਮੈਨੂੰ ਪੂਰੀ ਆਸ ਹੈ ਕਿ ਦੂ ਛੁੱਟੀ ਲੈ ਕੇ ਘਰ ਆਵੇਗੀ। ਮਾਮੀ ਨੇ ਚਾਹ ਨੂੰ ਪੁਛਿਆ ਹੈ। ਮੈਂ ਨਹੀਂ ਕਹਿ ਦਿੱਤਾ ਹੈ ਤੇ ਕਿਹਾ ਹੈ ਕਿ ਰੋਟੀ ਖਾਵਾਂਗਾ। ਸਵੇਰ ਦੀ ਬਣੀ ਸਬਜ਼ੀ ਬਚੀ ਪਈ ਹੈ। ਚਾਰ ਫੁਲਕੇ ਮਾਮੀ ਨੇ ਪਕਾਏ ਹਨ ਤੇ ਮੈਂ ਰੋਟੀ ਖਾ ਲਈ ਹੈ। ਬਾਰਾਂ ਵੱਜ ਚੁੱਕੇ ਹਨ। ਵਿਦੁ ਨਹੀਂ ਆਈ ਤੇ ਫਿਰ ਇੱਕ ਵੱਜ ਗਿਆ ਹੈ। ਉਹ ਨਹੀਂ ਆਈ। ਪਲੰਘ ਤੇ ਪਿਆ ਮੈਂ ਉਬਾਸੀਆਂ ਲੈ ਰਿਹਾ ਹਾਂ। 'ਤੇ ਫਿਰ ਮੈਨੂੰ ਨੀਂਦ ਆ ਜਾਂਦੀ ਹੈ। ਦੋ ਵਜੇ ਅਣੀ ਪਟਕੇ ਅੱਖ ਖੁੱਲ੍ਹਦੀ ਹੈ। ਮੇਰਾ ਚਿੰਤ ਖੁਸ ਰਿਹਾ ਹੈ। ਮਨ ਵਿਚ ਕਾਹਲ ਹੈ। ਅੰਗਾਂ ਵਿਚ ਬੇਚੈਨੀ ਭਰੀ ਹੋਈ। ਵਿੰਦੂ 'ਤੇ ਗੁੱਸਾ ਆਉਂਦਾਹੈ। ਪਲੰਘ ਤੋਂ ਉੱਠ ਕੇ ਕਮਰੇ 'ਚ ਬਾਹਰ ਆਉਂਦਾ ਹਾਂ। ਮਾਮੀ ਪਿਛੋਂ ਆਈਆਂ ਗੁਆਰੇਦੀਆਂ ਫ਼ਲੀਆਂ ਦਾਤ ਨਾਲ ਚੀਰ ਕੇ ਬਰੀ ਤੇ ਸੁੱਕਣੀਆਂ ਪਾ ਰਹੀ ਹੈ। ਪੰਛਿਆ ਹੈ-ਚਾਹ ਬਣਾਵਾਂ ਭਾਈ? ਮੈਂ ਨਹੀਂ ਕਹਿ ਦਿੱਤਾ ਹੈ। ਮੈਂ ਜ਼ਰਾ ਮਾਰਕੀਟ ਜਾ ਆਵਾਂ,

ਸਮਝ ਨਹੀਂ

175