ਉਸ ਦੀ ਆਪਣੀ ਪਤਨੀ ਦੇਖਣ ਨੂੰ ਮਾੜੀ ਨਹੀਂ ਸੀ। ਦੋ ਮੁੰਡੇ ਸਨ। ਮੁੰਡਿਆਂ ਤੋਂ ਵੱਡੀ ਇੱਕ ਕੜੀ ਸੀ। ਕੁੜੀ ਮੁਟਿਆਰ ਸੀ, ਵਿਆਹਣ ਵਾਲੀ। ਜ਼ਮੀਨ ਸੀ। ਘਰ ਸੀ ਵਧੀਆ। ਸਭ ਕੁਝ ਸੀ। ਖੁਰਲੀ ਵਿੱਚ ਕਿੰਨਾ ਕੁਝ ਪਿਆ ਹੋਵੇ, ਪਰ ਜਿਸ ਪਸ਼ੂ ਨੂੰ ਰੱਸੇ ਚੱਬਣ ਦੀ ਬਾਣ ਪੈ ਜਾਵੇ, ਉਹ ਦਾ ਕੋਈ ਕੀ ਕਰੇ? ਹਰਨੇਕ ਚੰਦੋ ਦਾ ਖਹਿੜਾ ਨਹੀਂ ਸੀ ਛੱਡਦਾ।
ਉਸ ਦੀ ਪਤਨੀ ਨੂੰ ਸਭ ਪਤਾ ਸੀ। ਕਦੇ-ਕਦੇ ਤਾਂ ਉਹ ਬਹੁਤੀ ਹੀ ਪਿੱਟ ਉੱਠਦੀ। ਚੰਦੋ ਦੇ ਘਰ ਆਉਂਦੀ। ਉਸ ਨੂੰ ਬੇਸਬਰੀਆਂ ਗਾਲ੍ਹਾਂ ਦਿੰਦੀ। ਪੱਟਾਂ 'ਤੇ ਦੁਹੱਥੜ ਮਾਰ ਕੇ ਵਿਲਕਦੀ। ਹਿੱਕ ਕੁੱਟਦੀ। ਗੁੱਡੀਏ, ਲੰਡਰੇ, ਜੇ ਤੂੰ ਸੁੰਡ ਚੱਲ ਕੇ ਨਾ ਮਰੇਂ ਤਾਂ ਮੈਨੂੰ ਜੱਟ ਦੀ ਧੀ ਨਾ ਆਖੀਂ। ਪਾਪਣੇ, ਹਤਿਆਰੀਏ, ਦੁਖਸਮੀਏ, ਰੱਬ ਦਾ ਖੌਫ਼ ਕਰ। ਹੱਡ ਚੂਸਦੀ ਐਂ, ਮੂਤ ਪੀਨੀ ਐਂ, ਧਗੜੇ ਨੂੰ ਅੰਦਰ ਵਾੜ ਕੇ ਬਹਿ ਜਾਨੀ ਐਂ। ਕੰਜਰ, ਤੇਰਾ ਸੂਬੇਦਾਰ ਦਾੜੀ ਕਿਉਂ ਨ੍ਹੀਂ ਮੁਨਾ ਦਿੰਦਾ?
ਚੰਦੋ ਦੋ-ਚਾਰ ਗਾਲ੍ਹਾਂ ਮੋੜਵੀਆਂ ਦਿੰਦੀ ਤਾਂ ਸਹੀ? ਪਰ ਹਰਨੇਕ ਦੀ ਤੀਵੀਂ ਨਾਲ ਉਸ ਤੋਂ ਐਨਾ ਮੜਕਿਆਂ ਨਹੀਂ ਸੀ ਜਾਂਦਾ। ਉਹ ਦਰਵਾਜ਼ੇ ਦਾ ਬਾਰ ਝੰਬ ਕੇ ਚੁਬਾਰੇ ਜਾ ਚੜ੍ਹਦੀ।
ਹਰਨੇਕ ਦੀ ਤੀਵੀਂ ਕੋਲ ਵਿਹੜੇ ਦੀਆਂ ਹੋਰ ਤੀਵੀਆਂ ਇਕੱਠੀਆਂ ਹੋ ਜਾਂਦੀਆਂ। ਉਸ ਦੀਆਂ ਮਸਾਲੇਦਾਰ ਗਾਲ੍ਹਾਂ ਨੂੰ ਦਿਲਚਸਪੀ ਨਾਲ ਸੁਣਦੀਆਂ ਤੇ ਮੁਸਕੜੀਏਂ ਹੱਸਦੀਆਂ। ਕੋਈ ਤਾਂ ਤਾੜੀ ਮਾਰ ਕੇ ਨੱਠ ਜਾਂਦੀ। ਹਰਨੇਕ ਦੀ ਤੀਵੀਂ ਦੇ ਪੱਲੇ ਗਾਲ੍ਹਾਂ ਹੀ ਗਾਲ੍ਹਾਂ ਸਨ। ਉਹ ਤਾਂ ਕੱਚੀ ਘੜੀ ਵੀ ਉਹ ਦਾ ਵਰਜਿਆ ਨਹੀਂ ਸੀ ਰਹਿੰਦਾ।
ਉਹ ਬੋਤਲ ਲੈ ਕੇ ਸੂਬੇਦਾਰ ਦੇ ਘਰ ਜਾਂਦਾ। ਜਾਂਦਾ, ਪਰ ਦਿਨ ਛਿਪੇ। ਉਹ ਦੋਵੇਂ ਪੀਣ ਲੱਗ ਪੈਂਦੇ। ਸੂਬੇਦਾਰ ਫ਼ੌਜ ਦੀਆਂ ਗੱਲਾਂ ਛੇੜ ਲੈਂਦਾ। ਹਰਨੇਕ ਹੁੰਗਾਰਾ ਭਰਦਾ ਰਹਿੰਦਾ। ਕੁਰਸੀ ਤੇ ਮੰਜੇ ਵਿਚਾਲੇ ਉਹ ਲੋਹੇ ਦਾ ਮੂਹੜਾ ਡਾਹ ਲੈਂਦੇ। ਕਾਂਸੀ ਦੇ ਕੋਲ ਵਿੱਚ ਅੰਬ ਦਾ ਅਚਾਰ ਤੇ ਚੀਰੇ ਹੋਏ ਗਣੇਪਾ ਕੇ ਮੁੜੇ ਤੇ ਧਰ ਲੈਂਦੇ। ਇੱਕੋ ਗਲਾਸ ਵਿੱਚ ਸ਼ਰਾਬ ਪੀਂਦੇ ਤੇ ਅਚਾਰ ਦੀਆਂ ਸਣੇ ਗੁਠਲੀ ਫਾੜੀਆਂ ਚੂਸਦੇ। ਹਰ ਵਾਰ ਹਰਨੇਕ ਸੂਬੇਦਾਰ ਨੂੰ ਥੋੜ੍ਹਾ ਜਿਹਾ ਢੁੱਕਵਾਂ ਪੈੱਗ ਪਾ ਦਿੰਦਾ। ਸੂਬੇਦਾਰ ਦੀ ਜ਼ਬਾਨ ਜਦ ਥਿੜਕਣ ਲੱਗ ਪੈਂਦੀ, ਉਹ ਡਬਲ ਪੈੱਗ ਪਾਕੇ ਉਸਨੂੰ ਮੱਲੋ-ਮੌਲੀ ਪਿਆ ਦਿੰਦਾ। ਸੂਬੇਦਾਰ ਮੰਜੇ 'ਤੇ ਲਿਟ ਜਾਂਦਾ ਤੇ ਕਮਲੀਆਂ ਬੌਲੀਆਂ ਮਾਰਦਾ ਮਾਰਦਾ। ਅੱਖ ਬਚਾ ਕੇ ਹਰਨੇਕ ਇੱਕ ਛੋਟਾ ਜਿਹਾ ਪੈੱਗ ਪਾਉਂਦਾ ਤੇ ਚੁੱਲ੍ਹੇ ਕੋਲ ਬੈਠੀ ਚੰਦੋ ਨੂੰ ਫੜਾ ਆਉਂਦਾ। ਆਪ ਅਚਾਰ ਖਾ-ਖਾ-ਨਸ਼ੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ। ਸੂਬੇਦਾਰ ਨੂੰ ਬਾਹੋਂ ਫੜ ਕੇ ਬੈਠਾ ਕਰਦਾ ਤੇ ਇਕ ਭਰਵਾਂ ਪੈੱਗ ਉਸ ਸੰਘੋ ਥੱਲੇ ਉਤਾਰ ਦਿੰਦਾ। ਉਹ ਹਿਚਕੀਆਂ ਲੈਂਦਾ। ਪਾਣੀ ਦੀਆਂ ਘੁੱਟਾਂ ਕੁਰਲੀਆਂ ਕਰਕੇ ਸੁਟਦਾ। ਬੇਹੋਸ਼ ਹੋ ਜਾਂਦਾ। ਹਰਨੇਕ ਰਸੋਈ ਵਿੱਚ ਜਾਂਦਾ। ਚੰਦੋ ਨੂੰ ਡੌਲਿਓ ਫੜ ਕੇ ਸਬ੍ਹਾਤ ਵਿੱਚ ਲੈ ਜਾਂਦਾ।
ਤੜਕੇ ਉੱਠ ਕੇ ਚੰਦੋ ਸੂਬੇਦਾਰ ਨੂੰ ਘੁਰਕੀਆਂ ਲੈ-ਲੈ ਪੈਂਦੀ-ਕੰਜਰਾਂ ਦਾ ਘਰ ਬਣਾ ਛੱਡਿਐ।ਨਿੱਤ ਸ਼ਰਾਬ, ਨਿੱਤ ਸ਼ਰਾਬ। ਪੀਣੀ ਹੁੰਦੀ ਐ ਤਾਂ ਥੋੜ੍ਹੀ ਝੁਲਸਿਆ ਕਰ। ਮੂੰਹ ਟੱਡ ਕੇ ਪੈ ਜਾਨੈ। ਰੋਟੀ ਖਾਣ ਦੀ ਸੁਰਤ ਰਹਿੰਦੀ ਐ ਕੋਈ? ਔਣ ਦੇ ਅੱਜ ਹਰਨੇਕ ਨੂੰ, ਔਤ ਦੇ ਜਾਣੇ ਨੂੰ। ਉਹ ਦੀ ਮੁੰਨੂੰ ਦਾੜ੍ਹੀ ਠੇਠੇਰ ਦੀ।
ਨ੍ਹੀਂ ਜਾਣ ਦੇ ਹੁਣ ਪੈਣ ਦੇਣੇ ਦੀਏ। ਬੱਸ ਵੀ ਕਰ। ਦੋ ਘੁੱਟਾਂ ਬਹਿ ਕੇ ਪੀ ਲੈਨੇ ਆਂ, ਤੇਰਾ ਕੀ ਦੱਸ ਵਿਹੜਾ ਨੀਵਾਂ ਹੋ ਜਾਂਦੈ? ਸੂਬੇਦਾਰ ਲਾਚੜ ਕੇ ਬੋਲਦਾ।
182
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ