ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਧ ਵਿੱਚ ਉੱਗਿਆ ਦਰੱਖ਼ਤ

ਅੱਜ ਤਾਂ ਅਗਨੀ ਮਿੱਤਰ ਲੱਜਿਆ ਤੋਂ ਪਹਿਲਾਂ ਹੀ ਨਹਾ ਲਿਆ ਹੈ। ਨਹੀਂ ਤਾਂ ਹਮੇਸ਼ਾ ਲੱਜਿਆ ਹੀ ਪਹਿਲਾਂ ਉੱਠਦੀ ਹੈ ਤੇ ਨਹਾ ਕੇ ਗੀਤਾ ਦਾ ਪਾਠ ਕਰਨ ਬਹਿ ਜਾਂਦੀ ਹੈ। ਕੁੜੀ ਚਾਹ ਬਣਾਉਂਦੀ ਹੈ। ਅਗਨੀ ਮਿੱਤਰ ਤੇ ਮੁੰਡਾ ਬਿਸਤਰਿਆਂ ਵਿੱਚ ਹੀ ਚਾਹ ਪੀਂਦੇ ਹਨ। ਜਿਆ ਪਾਠ ਤੋਂ ਬਾਅਦ ਚਾਹ ਦਾ ਸੇਵਨ ਕਰਦੀ ਹੈ।

ਗੁਸਲਖ਼ਾਨੇ ਵਿੱਚੋਂ ਨਿਕਲ ਕੇ ਤੌਲੀਏ ਨਾਲ ਉਹ ਆਪਣਾ ਮੂੰਹ ਰਗੜ ਰਿਹਾ ਹੈ। ਵੱਡੇ ਸ਼ੀਸ਼ੇ ਮੂਹਰੇ ਆ ਕੇ ਸਿਰ ਦੇ ਵਾਲਾਂ ਨੂੰ ਝਟਕਦਾ ਹੈ। ਲੱਜਿਆ ਗੁਸਲਖ਼ਾਨੇ ਵੱਲ ਤੱਤੇ ਪਾਣੀ ਦੀ ਬਾਲਟੀ ਲਿਜਾ ਰਹੀ ਉਸ 'ਤੇ ਸਵਾਲੀਆ ਨਜ਼ਰ ਸੁੱਟਦੀ ਹੈ।

ਕੋਟ-ਪੈਂਟ ਪਾ ਕੇ ਉਹ ਬੂਟਾਂ ਦੇ ਤਸਮੇ ਬੰਨ੍ਹ ਰਿਹਾ ਹੈ। ਕੁੜੀ ਜਲਦੇ ਹੋਏ ਸਟੋਵ ਕੋਲ ਬੈਠੀ ਕਿੱਕਰ ਦੀ ਦਾਤਣ ਕਰ ਰਹੀ ਹੈ। ਸਟੋਵ 'ਤੇ ਚਾਹ ਉੱਬਲ ਰਹੀ ਹੈ।

ਸ਼ੀਸ਼ੇ ਮੂਹਰੇ ਖੜਾ ਅਗਨੀ ਮਿੱਤਰ ਚਿਹਰੇ 'ਤੇ ਹੱਥ ਫੇਰ ਰਿਹਾ ਹੈ। ਮਹਿਸੂਸ ਕਰਦਾ ਹੈ, ਸ਼ੇਵ ਕਿਉਂ ਨਹੀਂ ਕੀਤੀ?

'ਚਾਹ ਚੁੱਲ੍ਹੇ ਉੱਪਰ ਈ ਕਰ ਲੈਣੀ ਸੀ। ਨਹਾ ਕੇ ਗੁਸਲਖ਼ਾਨੇ 'ਚੋਂ ਬਾਹਰ ਆ ਰਹੀ ਉਹ ਕੁੜੀ ਨੂੰ ਕਹਿੰਦੀ ਹੈ।

'ਪਾਪਾ ਜੀ ਕਹਿੰਦੇ ਮੈਂ ਜਾਣੈ ਛੇਤੀ' ਨਾਲੀ ਵਿੱਚ ਦਾਤਣ ਵਾਲੇ ਥੱਕ ਦੀ ਪਿਚਕਾਰੀ ਮਾਰ ਕੇ ਕੁੜੀ ਜਵਾਬ ਦਿੰਦੀ ਹੈ।

'ਥੋਡੇ ਨਾਉਣ ਵਾਸਤੇ ਪਾਣੀ ਤੱਤਾ ਮਗਰੋਂ ਹੋ ਜਾਂਦਾ। ਚੁੱਲ੍ਹਾ ਭਖੀ ਜਾਂਦੈ, ਚੁੱਲ੍ਹੇ 'ਤੇ ਹੋ ਜਾਂਦੀ, ਚਾਹ। ਸਟੋਵ 'ਚ ਤੇਲ ਫੂਕਣ ਦੀ ਕੀ ਲੋੜ ਸੀ? ਅਸੀ ਪੈਸੇ ਹੋ 'ਗੀ ਬੋਤਲ, ਔਗ ਲੱਗਣੀ।' ਜਿਆ ਕਹਿੰਦੀ ਹੈ ਤੇ ਪੁੱਛਦੀ ਹੈ, "ਤੁਸੀਂ ਅੱਜ ਸਵੇਰੇ-ਸਵੇਰੇ ਕਿੱਧਰ ਦੀ ਤਿਆਰੀ ਕੀਤੀ ਐ?'

'ਬਠਿੰਡੇ ਜਾਣੈ। ਸਰਕਾਰੀ ਕੰਮ ਐ। ਉਸ ਨੇ ਬਹਾਨਾ ਬਣਾਇਆ ਹੈ।

'ਰਾਤ ਤਾਂ ਕੋਈ ਜ਼ਿਕਰ ਨੀ ਕੀਤਾ ਤੁਸੀਂ। ਹੈਂ? ਤੜਕੇ ਸੁਫ਼ਨਾ ਆਇਆ ਹੋਣੈ, ਬਠਿੰਡਾ ਜਾਣ ਦਾ। ਉਹ ਖੋਜ ਕਰ ਰਹੀ ਹੈ।

'ਨਹੀਂ, ਪ੍ਰੋਗਰਾਮ ਤਾਂ ਕੱਲ੍ਹ ਦਾ ਈ ਬਣਿਆ ਹੋਇਐ। ਰਾਤ ਨੂੰ ਦੱਸਣਾ ਯਾਦ ਨੀ ਰਿਹਾ।

'ਦਫ਼ਤਰ ਵਾਲੇ ਵੀ ਅਜੀਬ ਨੇ। ਜਦੋਂ ਭੇਜਦੇ ਨੇ ਡਿਊਟੀ 'ਤੇ ਥੋਨੂੰ ਕਿਉਂ ਭੇਜਦੇ ਨੇ?" ਉਸ ਨੇ ਗੀਤਾ ਨੂੰ ਰੇਹਲ 'ਤੇ ਟਿਕਾਉਂਦਿਆਂ ਪੁੱਛਿਆ ਹੈ।

200

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ