ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/213

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਰਬਦਾ ਦੀਦੀ

ਕਮਾਲ ਟਾਕੀਜ਼ ਚੌਂਕ ਉਹ ਦਾ ਪੱਕਾ ਅੱਡਾ ਸੀ। ਉਹ ਪਿਛਲੇ ਪਹਿਰ ਏਥੇ ਆਉਂਦੀ ਤੇ ਚੌਕ ਵਿੱਚ ਏਧਰ-ਓਧਰ ਖੜ੍ਹੀ ਰਹਿੰਦੀ। ਕਦੇ ਕਿਸੇ ਮੋਚੀ ਤੋਂ ਆਪਣੇ ਸੈਂਡਲ ਪਾਲਿਸ਼ ਕਰਵਾ ਰਹੀ ਹੈ, ਕਦੇ ਸਾਈਕਲਾਂ ਵਾਲੇ ਦੀ ਦੁਕਾਨ 'ਤੇ ਖੜ੍ਹੀ ਨੌਕਰ ਮੁੰਡੇ ਨਾਲ ਇਸ ਤਰ੍ਹਾਂ ਗੱਲ ਕਰਦੀ ਹੈ, ਜਿਵੇਂ ਉਹ ਉਹਦੀ ਹੀ ਸਾਈਕਲ ਦੀ ਟਿਊਬ ਦਾ ਪੰਕਚਰ ਲਾ ਰਿਹਾ ਹੋਵੇ। ਹੋਰ ਨਹੀਂ ਤਾਂ ਕਿਸੇ ਚਾਹ ਦੀ ਦੁਕਾਨ ਅੱਗੇ ਖੜ੍ਹੀ ਕੱਚ ਦੇ ਗਲਾਸ ਵਿੱਚੋਂ ਚਾਹ ਪੀਂਦੀ ਹੈ ਨਿੱਕੇ ਨਿੱਕੇ ਸੜ੍ਹਾਕੇ ਮਾਰ-ਮਾਰ। ਕਮਾਲ ਟਾਕੀਜ਼ ਵਿੱਚ ਫ਼ਿਲਮ ਦਾ ਟਾਈਮ ਹੋਣ ਲੱਗਦਾ ਹੈ ਤਾਂ ਉਹ ਟਿਕਟ ਲੈ ਕੇ ਅੰਦਰ ਚਲੀ ਜਾਂਦੀ ਹੈ। ਲੇਡੀਜ਼ ਲਈ ਮਖ਼ਸੂਸ ਬਾਕਸਾਂ ਵਿੱਚ ਕਦੇ ਨਹੀਂ ਬੈਠਦੀ ਆਮ ਜਨਤਾ ਵਿੱਚ ਬੈਠਦੀ ਹੈ, ਚੰਗੇ ਬੰਦਿਆਂ ਵਿੱਚ ਘੁਸੜ ਕੇ ਬੈਠੇਗੀ, ਜਿਵੇਂ ਉਹ ਨੂੰ ਮਸਾਂ ਕਿਤੇ ਜਾ ਕੇ ਸੀਟ ਮਿਲੀ ਹੋਵੇ। ਨਰਬਦਾ ਸਾਦਾ-ਮਿਜਾਜ਼ ਕੁੜੀ ਸੀ। ਹਲਕੇ ਰੰਗ ਦੀ ਕਮੀਜ਼-ਸਲਵਾਰ, ਕਦੇ-ਕਦੇ ਹਲਕੇ ਰੰਗ ਦੀ ਹੀ ਪਲੇਨ ਸਾੜੀ, ਪੈਰਾਂ ਵਿੱਚ ਸੈਂਡਲ 'ਤੇ ਕਦੇ ਚਮੜੇ ਦੀ ਚੱਪਲ। ਹੱਥ ਵਿੱਚ ਛੋਟਾ ਪਰਸ ਤੇ ਛੋਟਾ ਹੀ ਰੁਮਾਲ। ਚਿਹਰੇ ਦਾ ਮਾਮੂਲੀ ਮੇਕਅੱਪ ਕੀਤਾ ਹੋਇਆ, ਮੇਕ-ਅੱਪ ਜਿਵੇਂ ਕੀਤਾ ਹੀ ਨਾ ਹੋਵੇ। ਤਿੱਖੇ ਨੈਣ-ਨਕਸ਼, ਕੁਦਰਤੀ ਜਿਹਾ ਕਿਤਾਬੀ ਚਿਹਰਾ। ਮੋਟੀਆਂ-ਮੋਟੀਆਂ ਕਜਲਈ ਅੱਖਾਂ। ਦੰਦ ਬੀੜ 'ਤੇ ਬੁੱਲ੍ਹਾਂ ਦਾ ਪਰਦਾ ਹਟਿਆ ਨਹੀਂ ਕਿ ਚਿਹਰਾ ਗੁਲਾਬ ਵਾਂਗ ਖਿੜ ਉੱਠਦਾ। ਮੂੰਹ ਮੀਚਿਆ ਹੁੰਦਾ ਤਾਂ ਅੱਖਾਂ ਹੱਸਦੀਆਂ।

ਉਸ ਦਿਨ ਸਿਨੇਮਾ ਦਾ ਟਿਕਟ ਲੈ ਕੇ ਜਦੋਂ ਉਹ ਹਾਲੇ ਅੰਦਰ ਨਹੀਂ ਗਈ ਤੇ ਬਾਹਰ ਲੋਕਾਂ ਦੀ ਭੀੜ ਵਿੱਚ ਹੀ ਇੰਝ ਖੜ੍ਹੀ ਸੀ, ਜਿਵੇਂ ਕਿਸੇ ਦਾ ਇੰਤਜ਼ਾਰ ਕਰ ਰਹੀ ਹੋਵੇ। ਉਸ ਦੀ ਚੋਰ ਨਿਗਾਹ ਉਸ ਨੌਜਵਾਨ 'ਤੇ ਹੀ ਟਿਕੀ ਰਹੀ, ਜਿਹੜਾ ਆਪਣਾ ਟਿਕਟ ਲੈ ਕੇ ਉਸ ਵਾਂਗ ਹੀ ਖੜ੍ਹਾ ਤੇ ਨਜ਼ਰ ਆ ਰਿਹਾ ਸੀ। ਉਹ ਬਿੰਦੇ-ਬਿੰਦੇ ਆਪਣੇ ਪੈਂਟ ਦੀ ਹਿੱਪ ਪਾਕਿਟ 'ਤੇ ਹੱਥ ਧਰਦਾ, ਜਿਵੇਂ ਕੁਝ ਟੋਹ ਕੇ ਦੇਖਦਾ ਹੋਵੇ, ਜਿਵੇਂ ਕੋਈ ਜਾਂਚ-ਪੜਤਾਲ ਕਰ ਰਿਹਾ ਹੋਵੇ। ਨਰਬਦਾ ਉਹ ਦੇ ਵੱਲ ਖਿੱਚੀ ਗਈ ਤੇ ਖਿੱਚਦੀ ਹੀ ਤੁਰੀ ਗਈ। ਅਖ਼ੀਰ ਉਹ ਨੇ ਫ਼ੈਸਲਾ ਕਰ ਲਿਆ ਕਿ ਉਹ ਉਸ ਨੌਜਵਾਨ ਦੇ ਨਾਲ ਲੱਗਦੀ ਕੁਰਸੀ 'ਤੇ ਬੈਠੇਗੀ।

ਫ਼ਿਲਮ ਸ਼ੁਰੂ ਹੋਈ, ਨੌਜਵਾਨ ਫ਼ਿਲਮ ਨਹੀਂ ਦੇਖ ਰਿਹਾ ਸੀ। ਇੱਕ ਬਿੰਦ ਸਾਹਮਣੇ ਸਕਰੀਨ 'ਤੇ ਨਜ਼ਰਾਂ ਮਾਰਦਾ ਤੇ ਫੇਰ ਅਗਲੀ ਕੁਰਸੀ ਦੀ ਪਿੱਠ ਤੇ ਮੱਥਾ ਰੱਖ ਕੇ ਪਤਾ

ਨਰਬਦਾ ਦੀਦੀ

213