ਨਹੀਂ ਕੀ ਸੋਚਣ ਲੱਗਦਾ। ਫ਼ਿਲਮ ਵੱਲ ਉਹ ਦਾ ਕੋਈ ਧਿਆਨ ਨਹੀਂ ਸੀ। ਜਿਵੇਂ ਸਿਨੇਮਾ ਵਿੱਚ ਢਾਈ-ਤਿੰਨ ਘੰਟੇ ਦਾ ਸਮਾਂ ਹੀ ਬਸ ਗੁਜ਼ਾਰਨ ਆਇਆ ਹੋਵੇ। ਜਿਵੇਂ ਸਿਨੇਮੇ ਵਿੱਚ ਤਿੰਨ ਘੰਟੇ ਲਈ ਸੌਣ ਆਇਆ ਹੋਵੇ। ਜਿਵੇਂ ਢਾਈ-ਤਿੰਨ ਘੰਟਿਆਂ ਲਈ ਬਾਹਰਲੇ ਸੰਸਾਰ ਤੋਂ ਭੱਜ ਕੇ ਸਿਨਮਾ ਅੰਦਰ ਆ ਵੜਿਆ ਹੋਵੇ। ਨਰਬਦਾ ਸੋਚਦੀ, ਜ਼ਰੂਰ ਇਸ਼ਕ ਦਾ ਮਰੀਜ਼ ਹੈ। ਉਹ ਦਾ ਵੀ ਕਿੱਥੇ ਫ਼ਿਲਮ ਵੱਲ ਧਿਆਨ ਸੀ। ਉਹ ਦਾ ਤਾਂ ਸਾਰੇ ਦਾ ਸਾਰਾ ਧਿਆਨ ਨੌਜਵਾਨ ਵੱਲ ਸੀ। ਜਿਵੇਂ ਉਹ ਨੌਜਵਾਨ ਲਈ ਹੀ ਸਿਨਮਾ ਅੰਦਰ ਆਈ ਹੋਵੇ।
ਫ਼ਿਲਮ ਦਾ ਅੱਧਾ ਵਕਤ ਖ਼ਤਮ ਹੋਇਆ ਤਾਂ ਲਾਈਟਾਂ ਜਲੀਆਂ। ਉਹ ਫੁਰਤੀ ਨਾਲ ਬਾਹਰ ਨਿਕਲੀ, ਉਹ ਨੇ ਆਪਣੀ ਚੁੰਨੀ ਦੇ ਲੜ ਵਿੱਚ ਵਲ੍ਹੇਟਿਆ ਨੌਜਵਾਨ ਦਾ ਪਰਸ ਬੇਮਲੂਮਾ ਜਿਹਾ ਫੜਿਆ ਹੋਇਆ ਸੀ। ਤੇਜ਼ ਕਦਮਾਂ ਨਾਲ ਕਮਾਲ ਟਾਕੀਜ਼ ਚੌਂਕ ਦੀ ਭੀੜ ਨੂੰ ਚੀਰਦੀ ਉਹ ਤੁਰਦੀ ਗਈ ਤੇ ਇੱਕ ਸੁੰਨੇ ਥਾਂ ਜਾ ਕੇ ਫਟਾਫਟ ਪਰਸ ਦੀ ਤਲਾਸ਼ੀ ਲਈ। ਉਸ ਵਿੱਚ ਇੱਕ ਦਸਾਂ ਦਾ ਨੋਟ ਤੇ ਇੱਕ ਕਾਗਜ਼ ਦਾ ਪੁਰਜ਼ਾ ਸੀ। ਪਰਸ ਪਰ੍ਹਾਂ ਸੁੱਟ ਕੇ ਦਸ ਦਾ ਨੋਟ ਆਪਣੇ ਬਰਾਅ ਵਿੱਚ ਰੱਖ ਲਿਆ ਤੇ ਕਾਗਜ਼ ਦਾ ਪੁਰਜ਼ਾ ਗਾਲ਼ ਕੱਢ ਕੇ ਫਾੜਨ ਲੱਗੀ। ਨਜ਼ਰ ਲਿਖਾਈ, ਉੱਤੇ ਗਈ ਤਾਂ ਅੱਖਰ ਉਹ ਨੂੰ ਸੋਹਣੇ ਲੱਗੇ। ਜਿਵੇਂ ਛਾਪੇ ਦੀ ਲਿਖਾਈ ਹੋਵੇ। ਪੜ੍ਹਨ ਲੱਗੀ। ਇਹ ਇੱਕ ਚਿੱਠੀ ਸੀ, ਜਿਹੜੀ ਉਸ ਨੌਜਵਾਨ ਮੁੰਡੇ ਨੇ ਆਪਣੇ ਚਾਚਾ ਜੀ ਨੂੰ ਲਿਖੀ ਹੋਈ ਸੀ। ਮੁੰਡਾ ਬੀ.ਏ. ਦੇ ਆਖ਼ਰੀ ਸਾਲ ਵਿੱਚ ਪੜਦਾ ਤੇ ਉਸ ਕੋਲ ਇਸ ਵਾਰ ਇਮਤਿਹਾਨ ਦੀ ਫ਼ੀਸ ਭਰਨ ਲਈ ਕੋਈ ਪੈਸਾ ਨਹੀਂ ਸੀ। ਉਹ ਨੇ ਚਾਚੇ ਨੂੰ ਲਿਖਿਆ ਸੀ ਕਿ ਉਹ ਇੱਕ ਸੌ ਰੁਪਿਆ ਮਨੀਆਰਡਰ ਕਰਕੇ ਉਹ ਨੂੰ ਭੇਜ ਦੇਵੇ ਤੇ ਉਹ ਇਹ ਸੌ ਰੁਪਿਆ ਉਦੋਂ ਮੋੜਾ ਦੇਵੇਗਾ, ਜਦੋਂ ਉਹ ਦੀ ਨੌਕਰੀ ਲੱਗ ਗਈ। ਚਿੱਠੀ ਦੇ ਅਖ਼ੀਰ ਵਿੱਚ ਮੁੰਡੇ ਦਾ ਅੰਡਰੱਸ਼ ਸੀ। ਨਰਬਦਾ ਨੇ ਚਿੱਠੀ ਵੀ ਦਸਾਂ ਦੇ ਨੋਟ ਵਾਲੀ ਥਾਂ ਰੱਖ ਲਈ।
ਨਰਬਦਾ ਜਦੋਂ ਦਸਵੀਂ ਵਿੱਚ ਪੜ੍ਹਦੀ ਸੀ, ਉਹ ਦੇ ਬਾਊ ਜੀ ਚੱਲ ਵਸੇ। ਉਹ ਰੇਲਵੇ ਵਿੱਚ ਮੁਲਾਜ਼ਮ ਸਨ। ਨਰਬਦਾ ਦਾ ਨਾ ਕੋਈ ਭਾਈ ਤੇ ਨਾ ਕੋਈ ਭੈਣ। ਇੱਕ ਮਾਂ ਸੀ। ਬੱਸ। ਰੇਲਵੇ ਵਾਲਿਆਂ ਨੇ ਕੁਆਰਟਰ ਵੀ ਛੁਡਵਾ ਲਿਆ। ਉਹ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗੀਆਂ। ਨਰਬਦਾ ਦੀ ਮਾਂ ਚਾਹੁੰਦੀ ਕਿ ਉਹ ਦਾ ਵਿਆਹ ਹੋ ਜਾਵੇ। ਪਰ ਨਰਬਦਾ ਤਾਂ ਕਾਲਜ ਪੜ੍ਹ ਰਹੀ ਸੀ। ਨਰਬਦਾ ਦੇ ਬਾਊ ਜੀ ਕਹਿੰਦੇ ਹੁੰਦੇ ਕਿ ਉਹ ਆਪਣੀ ਬੇਟੀ ਨੂੰ ਗੈਜੂਏਟ ਬਣਾ ਕੇ ਹੀ ਉਹ ਦਾ ਵਿਆਹ ਕਰਨਗੇ। ਤੇ ਹੁਣ ਉਹ ਕਾਲਜ ਪੜ੍ਹਦੀ ਜਿਵੇਂ ਆਪਣੇ ਬਾਊ ਜੀ ਦੀ ਹੀ ਇੱਛਾ ਪੂਰੀ ਕਰ ਰਹੀ ਹੋਵੇ। ਉਹ ਦੇ ਦਿਲ ਅੰਦਰ ਕਿਧਰੇ ਇਹ ਆਸ ਵੀ ਬੈਠੀ ਸੀ ਕਿ ਉਹ ਜਦੋਂ ਬੀ.ਏ ਪਾਸ ਕਰ ਲਵੇਗੀ ਤਾਂ ਉਸ ਨੂੰ ਕੋਈ ਚੰਗੀ ਸਰਵਿਸ ਮਿਲ ਜਾਵੇਗੀ। ਉਹ ਬਾਊ ਜੀ ਦੀ ਜਗ੍ਹਾ ਵੀ ਲੱਗ ਸਕਦੀ ਸੀ। ਰੇਲਵੇ ਦੀ ਨੌਕਰੀ ਉਹ ਕਰਨਾ ਨਹੀਂ ਹੁੰਦੀ ਸੀ। ਬਾਊ ਜੀ ਕਲਰਕ ਸਨ। ਨਰਬਦਾ ਨਹੀਂ ਚਾਹੁੰਦੀ ਸੀ ਕਿ ਉਹ ਕਲਰਕ ਬਣੇ।ਉਹ ਦੀਆਂ ਆਸਾਂ ਤਾਂ ਉੱਚੀਆਂ ਸਨ। ਉਹ ਕਿਸੇ ਅਫ਼ਸਰ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਅਫ਼ਸਰ ਮੁੰਡਾ ਕਲਰਕ ਕੁੜੀ ਨਾਲ ਵਿਆਹ ਕਿਉਂ ਕਰਵਾਏਗਾ। ਨਰਬਦਾ ਦੀ ਮਾਂ ਨੇ
214
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ