ਉਂਗਲਾਂ ਇੰਝ ਕੰਮ ਕਰਦੀਆਂ, ਜਿਵੇਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੋਵੇ, ਉਹ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਿ ਉਹ ਇਹ ਕੀ ਕਰ ਰਹੀ ਹੈ। ਖ਼ੁਦ-ਬਖ਼ੁਦ ਹੀ ਸਭ ਹੁੰਦਾ ਤੁਰਿਆ ਜਾਂਦਾ। ਮੁਹੱਲੇ ਦੇ ਨੌਜਵਾਨ ਮੁੰਡੇ-ਕੁੜੀਆਂ ਦੀ ਆਰਥਿਕ ਸਹਾਇਤਾ ਕਰਨ ਵੇਲੇ ਜਾਂ ਬੱਚਿਆਂ ਨੂੰ ਟਾਫ਼ੀਆਂ ਆਦਿ ਵੰਡਣ ਵੇਲੇ ਉਹ ਪੂਰੀ ਜਾਗਰੂਕ ਹੁੰਦੀ। ਉਹ ਨੂੰ ਲੱਗਦਾ, ਇਹ ਉਹ ਚੰਗਾ ਕੰਮ ਕਰ ਰਹੀ ਹੈ। ਮਾਂ ਦੀ ਉਹ ਕੋਈ ਗੱਲ ਨਾ ਸੁਣਦੀ। ਮਾਂ ਆਖਦੀ, 'ਬਦੂ, ਕੀ ਤੂੰ ਇਸ ਤਰ੍ਹਾਂ ਹੀ ਸਾਰੀ ਜ਼ਿੰਦਗੀ ਗੁਜ਼ਾਰ ਦੇਵੇਂਗੀ? ਵਿਆਹ ਬਾਬਤ ਕਦੇ ਸੋਚਿਆ ਕੁਝ?
ਨਰਬਦਾ ਕੋਈ ਜਵਾਬ ਨਾ ਦਿੰਦੀ। ਕੋਈ ਜਵਾਬ ਦੇ ਵੀ ਨਾ ਸਕਦੀ। ਬੱਸ, ਸਭ ਕੁਝ ਇਸ ਤਰ੍ਹਾਂ ਹੀ ਹੁੰਦਾ ਜਾ ਰਿਹਾ ਸੀ, ਇਸ ਤਰ੍ਹਾਂ ਹੀ ਬੀਤਦਾ ਜਾ ਰਿਹਾ ਸੀ। ਨਰਬਦਾ ਦੀ ਜਾਗਰੂਕਤਾ ਵੀ ਜਿਵੇਂ ਬੇਹੋਸ਼ੀ ਹੋਵੇ। ਮਾਂ ਨੂੰ ਵੀ ਉਹ ਵਧੀਆ ਤੋਂ ਵਧੀਆ ਕੱਪੜੇ ਲੈ ਕੇ ਦਿੰਦੀ। ਘਰ ਵਿੱਚ ਵਧੀਆ ਖਾਣਾ ਪੈਂਦਾ ਸੀ। ਸਾਰ ਸਮਾਨ ਸੀ, ਘਰ ਵਿੱਚ, ਜਿਸ ਤਰਾਂ ਦਾ ਨਰਬਦਾ ਦੇ ਬਾਉ ਜੀ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਬਣਾ ਸਕੇ ਸਨ।
ਉਸ ਦਿਨ ਸਿਨਮਾ ਵਿੱਚ ਜਿਸ ਨੌਜਵਾਨ ਦੀ ਉਹਨੇ ਜੇਬ ਕੱਟੀ ਸੀ, ਅਗਲੇ ਦਿਨ ਹੀ ਨਰਬਦਾ ਨੇ ਉਹ ਨੂੰ ਦੋ ਸੌ ਰੁਪਏ ਦਾ ਮਨੀਆਰਡਰ ਕਰ ਦਿੱਤਾ ਤੇ ਸੁਰਖਰੂ ਹੋ ਗਈ।
ਮਨੀਆਰਡਰ ਲੈਣ ਬਾਅਦ ਨੌਜਵਾਨ ਮੁੰਡੇ ਹਿਤੇਸ਼ ਦੀ ਉਹ ਨੂੰ ਇੱਕ ਚਿੱਠੀ ਮਿਲੀ, ਮਨੀਆਰਡਰ ਦੀ ਵਾਪਸੀ ਰਸੀਦ ਦੇ ਨਾਲ ਹੀ ਹਿਤੇਸ਼ ਨੇ ਨਰਬਦਾ ਬਾਰੇ ਕਾਫ਼ੀ ਕੁਝ ਪੁੱਛਿਆ ਹੋਇਆ ਸੀ।
ਨਰਬਦਾ ਨੂੰ ਇੱਕ ਵਾਰ ਤਾਂ ਪੂਰੀ ਖਿਝ ਚੜ੍ਹੀ-ਬਈ ਤੂੰ ਦੋ ਸੌ ਰੁਪਿਆ ਲੈ ਲਿਆ, ਲੈ ਕੇ ਚੁੱਪ ਹੋ ਜਾ ਤੇ ਆਪਣਾ ਕੰਮ ਸਾਰ। ਕੀ ਲੈਣਾ ਹੈ ਤੂੰ ਮੈਥੋਂ, ਮੈਂ ਕੌਣ ਹਾਂ, ਕੀ ਕੰਮ ਕਰਦੀ ਹਾਂ, ਐਨੀ ਚੰਗੀ ਕਿਉਂ ਹਾਂ?'
ਪਰ ਇਹ ਕੀ, ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਹੀ ਉਹ ਤਾਂ ਚਿੱਠੀ ਲਿਖਣ ਬੈਠ ਗਈ। ਪਤਾ ਨਹੀਂ, ਕਿੰਨੇ ਵਰਿਆਂ ਬਾਅਦ ਉਹ ਚਿੱਠੀ ਲਿਖਣ ਦਾ ਨਿਕੰਮਾ ਜਿਹਾ ਕਾਰਜ ਨਿਭਾਅ ਰਹੀ ਸੀ। ਲਿਖਦੀ ਗਈ, ਲਿਖਦੀ ਗਈ, ਉਹ ਦੀ ਚਿੱਠੀ ਤਾਂ ਹਿਤੇਸ਼ ਦੀ ਚਿੱਠੀ ਨਾਲੋਂ ਵੀ ਲੰਮੀ ਹੁੰਦੀ ਜਾ ਰਹੀ ਸੀ। ਉਹ ਨੇ ਆਪਣੇ ਬਾਰੇ ਸਭ ਦੱਸ ਦਿੱਤਾ। ਇੱਥੋਂ ਤੱਕ ਕਿ ਜੇਬ ਕੱਟਣ ਦਾ ਧੰਦਾ ਵੀ ਦੱਸ ਦਿੱਤਾ। ਉਹ ਚਿੱਠੀ ਵਿੱਚ ਅਪਣੱਤ ਸੀ, ਪਿਆਰ ਸੀ, ਜਿਵੇਂ ਆਪਣੇ ਕਿਸੇ ਨੂੰ ਕੋਈ ਆਪਣਾ ਸਭ ਕੁਝ ਦੱਸ ਦਿੰਦਾ ਹੋਵੇ।
ਹਿਤੇਸ਼ ਦੀ ਇਕ-ਚਿੱਠੀ ਹਰ ਆਈ, ਪਹਿਲੀ ਨਾਲੋਂ ਵੱਧ ਲੰਮੀ। ਤੇ ਫੇਰ ਚਿੱਠੀਆ ਦਾ ਇੱਕ ਲੰਮਾ ਸਿਲਸਿਲਾ। ਦਸ ਦਿਨਾਂ ਦੇ ਅੰਦਰ-ਅੰਦਰ ਦੋਵਾਂ ਦੀਆਂ ਚਿੱਠੀਆਂ ਦਾ ਵਟਾਂਦਰਾ ਹੋ ਜਾਂਦਾ। ਇਹ ਸਿਲਸਿਲਾ ਦੋ ਮਹੀਨੇ ਚੱਲਦਾ ਰਿਹਾ। ਦੋਵਾਂ ਨੇ ਇਕ-ਦੂਜੇ ਬਾਰੇ ਸਭ ਕੁਝ ਜਾਣ ਲਿਆ। ਮਹੀਨੇ-ਮਹੀਨੇ ਪਿੱਛੋਂ ਦੋ-ਦੋ ਸੌ ਦੇ ਦੋ ਮਨੀਆਰਡਰ ਨਰਬਦਾ ਨੇ ਉਹ ਨੂੰ ਹੋਰ ਭੇਜੇ ਸਨ।
ਹਿਤੇਸ਼ ਬੀ.ਏ. ਦਾ ਇਮਤਿਹਾਨ ਦੇ ਕੇ ਇੱਟਾਂ ਦੇ ਭੱਠੇ ਤੇ ਮੁਣਸ਼ੀ ਦੀ ਨੌਕਰੀ ਕਰਨ ਲੱਗਿਆ। ਉਹਦਾ ਸ਼ਹਿਰ ਵੱਡਾ ਸ਼ਹਿਰ ਨਹੀਂ ਸੀ। ਤੇ ਫਿਰ ਇੱਕ ਦਿਨ ਨਰਬਦਾ
216
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ