ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/25

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

"ਦੱਸ ਤਾਂ ਸਹੀ, ਕੌਣ ਐਂ ਤੇਰੀ ਮਾਂ?" ਮੈਂ ਗਰਮ ਹੋਇਆ ਪੁੱਛਦਾ ਹਾਂ।

"ਬੱਸ ਠੀਕ ਈ ਐ। ਦੱਸੀ ਹੋਈ ਐ। ਇੱਕੋ ਦਿਨ ਕਿਉਂ ਨੀ ਗੰਡਾਸੇ ਨਾਲ ਵੱਢ ਦਿੰਦੇ? ਆਨੀ ਬਹਾਨੀ ਨਿੱਚ ਕਿਉਂ ਮਾਰਦੇ ਓ?"

"ਆਪ ਈ ਖਾਨੀ ਐਂ ਜੁੱਤੀਆਂ।"

"ਮੈਂ ਤਾਂ ਓਦਣ ਈ ਜਾਣ ਗੀ ਸੀ।"

"ਕਿੱਦਣ?"

"ਬਠਿੰਡੇ। ਜਾਦ ਨੀ? ਕਰਮਜੀਤ ਕੰਜਰੀ।"

ਮੈਂ ਹੱਸਦਾ ਹਾਂ। "ਓਸੇ ਗੱਲ ਨੂੰ ਦੱਸੀਂ ਫਿਰੀ ਸਾਰੀ ਉਮਰ। ਹੈ?"

ਉਸ ਦੀਆਂ ਅੱਖਾਂ ਫਿਰ ਪਾਣੀ ਨਾਲ ਭਰ ਜਾਂਦੀਆਂ ਹਲ। ਹਉਂਕੇ ਲੈਂਦੀ ਉਹ, ਚਾਹ ਬਣਾਉਣ ਲਈ ਸਟੋਵ ਵਿਚ ਹਵਾ ਭਰਨ ਲੱਗਦੀ ਹੈ।

ਮੇਰੀਆਂ ਅੱਖਾਂ ਨੂੰ ਇਕ ਨਾਮੁਰਾਦ ਬਿਮਾਰੀ ਚਿੰਬੜ ਗਈ ਹੈ। ਛੇ ਮਹੀਨਿਆਂ ਬਾਅਦ ਪਲਕਾਂ ਦੇ ਅੰਦਰੋਂ ਮਾਸ ਕਟਵਾਉਣਾ ਪੈਂਦਾ ਹੈ, ਨਹੀਂ ਤਾਂ ਬੁਰਾ ਹਾਲ ਹੋ ਜਾਂਦਾ ਹੈ।

ਅੱਜ ਐਤਵਾਰ ਹੈ। ਸ਼ਾਮ ਦੀ ਗੱਡੀ ਪਟਿਆਲਾ ਜਾ ਰਿਹਾ ਹਾਂ। ਸੋਮਵਾਰ ਦੀ ਛੁੱਟੀ ਲੈ ਲਈ ਹੈ। ਕੱਲ੍ਹ ਨੂੰ ਸਵੇਰੇ ਹੀ ਹਸਪਤਾਲ ਜਾਵਾਂਗਾ ਤੇ ਡਾਕਟਰ ਨੂੰ ਮਿਲਾਂਗਾ। ਮਾਈਨਰ ਅਪਰੇਸ਼ਨ ਤਾਂ ਹੈ। ਦੁਪਹਿਰ ਦੀ ਗੱਡੀ ਹੀ ਵਾਪਸ ਆ ਜਾਵਾਂਗਾ।

ਧੂਰੀ ਚਾਹ ਪੀਣ ਉੱਤਰਦਾ ਹਾਂ। ਗੱਡੀ ਚੱਲਦੀ ਹੈ ਤੇ ਮੈਂ ਕਾਹਲ ਵਿਚ ਹੋਰ ਡੱਬੇ ਨੂੰ ਹੱਥ ਪਾ ਲਿਆ ਹੈ। ਕੋਈ ਗੱਲ ਨਹੀਂ ਪਹਿਲੇ ਡੱਬੇ ਵਿਚ ਮੇਰਾ ਕੋਈ ਸਮਾਨ ਨਹੀਂ ਹੈ। ਏਅਰ ਬੈਗ ਹੈ, ਸੋ ਮੇਰੇ ਮੋਢੇ ਹੈ।

ਕਿਸੇ ਖ਼ਾਲੀ ਸੀਟ ਵੱਲ ਨਜ਼ਰ ਦੌੜ ਰਹੀ ਹੈ। "ਵੀਰ ਜੀ, ਐਥੇ ਆ ਜਾਓ।" ਆਵਾਜ਼ ਮੇਰੀ ਜਾਣੀ ਪਹਿਚਾਣੀ ਹੈ। ਗਰਦਨ ਘੁਮਾ ਕੇ ਦੇਖਦਾ ਹਾਂ। ਗੰਗਾ ਹੈ, ਸਾਡੇ ਦਫ਼ਤਰ ਦੀ ਸਟੈਨੋ।

"ਗੰਗਾ, ਰਾਮਪੁਰੇ ਫੂਲ ਤਾਂ ਤੈਨੂੰ ਦੇਖਿਆ ਨੀ। ਕਿਹੜੇ ਵੇਲੇ ਚੜ੍ਹ 'ਗੀ ਤੂੰ?"

"ਲਓ, ਮੈਂ ਤਾਂ ਮਸਾਂ ਲਈ ਗੱਡੀ। ਇੱਕ ਗੋਦੀ ਆਹ, ਤੱਥੜ।" ਉਹ ਆਪਣੀ ਤਿੰਨ ਕੁ ਸਾਲ ਦੀ ਬੇਬੀ ਦੀਆਂ ਗੱਲ੍ਹਾਂ ਨੂੰ ਘੁੱਟਦੀ ਹੈ।

ਬੇਬੀ ਨੂੰ ਪੱਟਾਂ 'ਤੇ ਬਿਠਾ ਕੇ ਮੈਂ ਗੰਗਾ ਦੇ ਕੋਲ ਬੈਠ ਜਾਂਦਾ ਹਾਂ। ਅਸੀਂ ਦਫ਼ਤਰ ਦੀਆਂ ਗੱਲਾਂ ਛੇੜ ਲੈਂਦੇ ਹਾਂ। ਗੱਲਾਂ ਹਨ ਕਿ ਮੁੱਕਣ ਵਿਚ ਹੀ ਨਹੀਂ ਆਉਂਦੀਆਂ।

ਪਟਿਆਲਾ ਆ ਜਾਂਦਾ ਹੈ। ਕਾਫ਼ੀ ਹਨੇਰਾ ਹੈ।

"ਕਿੱਥੇ ਠਹਿਰੋਂਗੇ?"

"ਰਾਘੋ ਮਾਜਰੇ, ਮੇਰਾ ਇੱਕ ਦੋਸਤ ਐ। ਜੇ ਹੋਇਆ ਘਰੇ ਛੜਾ ਛਾਂਟ ਐ। ਨਾ ਹੋਇਆ ਤਾਂ ਫਿਰ ਦੁਖ ਨਿਵਾਰਨ।" ਕਹਿ ਕੇ ਮੈਂ ਹੱਸਣ ਲੱਗ ਪੈਂਦਾ ਹਾਂ। ਗੰਗਾ ਗੰਭੀਰ ਹੋ ਗਈ ਹੈ। ਕਹਿੰਦੀ ਹੈ, ਮੇਰੇ ਨਾਲ ਚੱਲੋ।"

"ਤੂੰ ਕਿੱਥੇ ਰਹਿਣੈ?"

"ਐਥੇ ਮਾਸੀ ਜੀ ਨੇ ਨਾ। 'ਕੱਲੇ ਈ ਰਹਿੰਦੇ ਨੇ। ਇੱਕ ਮੁੰਡੈ। ਕੈਪਟਨ ਐ। ਮਾਸੜ ਜੀ ਸੂਬੇਦਾਰ ਸਨ। ਹਿੰਦ-ਪਾਕਿ ਦੀ ਲੜਾਈ 'ਚ ਮਾਰੇ ਗਏ ਸਨ।"

ਕਿੱਲ੍ਹੇ ਨਾਲ ਬੰਨ੍ਹਿਆ ਆਦਮੀ

25