ਇਹ ਸਫ਼ਾ ਪ੍ਰਮਾਣਿਤ ਹੈ
ਦੂਜੇ ਬਿੰਦ ਹੀ ਕਰਨੀ ਬੁੜ੍ਹੀ ਨੇ ਬਾਹਰੋਂ ਜਿੰਦਾ ਖੋਲ੍ਹਿਆ ਤੇ ਦਰਵਾਜ਼ਾ ਲੰਘ ਕੇ ਵਿਹੜੇ ਵਿਚ ਆ ਗਈ। ਨਰਿੰਦਰ ਸਬ੍ਹਾਤ ਵਿਚੋਂ ਨਿਕਲ ਕੇ ਜਾ ਰਹੀ ਸੀ।
'ਕਿਉਂ, ਕੁੜੇ, ਮੂੰਹ ਘਰੂਟ ਵਰਗਾ ਕੀਤੈ? ਕਿਤੇ ਲੜ ਤਾਂ ਨੀ ਪਏ? ਕੀ ਆਖਤਾ ਤੈਨੂੰ ਮੁੰਡੇ ਨੇ?' ਬੁੱਢੀ ਨੇ ਨਰਿੰਦਰ ਦਾ ਮੋਢਾ ਫੜ ਕੇ ਇੱਕੋ ਸਾਹ ਤਿੰਨ ਸਵਾਲ ਕੀਤੇ। ਨਰਿੰਦਰ ਦਾ ਰੋਣ ਨਿਕਲ ਗਿਆ। ਉਹ ਕੇਵਲ ਐਨਾ ਹੀ ਬੋਲ ਸਕੀ, 'ਛੱਡ ਦਿਓ, ਤਾਈ ਜੀ ਬੱਸ। ਕਰਨੀ ਤੋਂ ਮੋਢਾ ਛੁਡਾ ਕੇ ਉਹ ਘਰ ਨੂੰ ਚਲੀ ਗਈ। *
42
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ