ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਹੀ। ਹੋਰ ਨਹੀਂ ਤਾਂ ਆਲੂਆਂ ਵਿਚ ਕੁਝ ਰਲਾ ਹੀ ਲਿਆ ਕਰੇ। ਪਕੌੜੇ ਹੀ ਸਹੀ ਸੁਆਦ ਤਾਂ ਬਦਲ ਜਾਵੇ। ਨਿੱਤ ਆਲੂ ਨਿੱਤ ਆਲੂ।

'ਲਿਆ ਕੇ ਵੀ ਦਿੰਨੇ ਓਂ ਕੋਈ ਹੋਰ ਸ਼ਬਜੀ?'

'ਅੱਗੇ ਕੀ ਮੈਂ ਹੀ ਲਿਆਉਂਦਾ ਹਾਂ?'

'ਨਹੀਂ ਲਿਆਉਂਦੇ ਤਾਂ ਲੈ ਆਇਆ ਕਰੋ।'

'ਸਬਜ਼ੀ ਲਿਆਉਣ ਦਾ ਮੇਰਾ ਕੰਮ ਥੋੜ੍ਹਾ ਐ?'

'ਹਾਹੋ, ਤੁਹਾਨੂੰ ਹੋਰ ਕੰਮਾਂ ਤੋਂ ਵਿਹਲ ਵੀ ਮਿਲੇ।'

'ਹੋਰ ਕਿਹੜੇ ਕੰਮ?'

ਨਿੱਤ ਆਲੂ ਖਾ ਕੇ ਬੰਦਾ ਅੱਕ ਜਾਵੇ ਤਾਂ ਹੋਰ ਸਬਜ਼ੀ ਖਾਣ ਨੂੰ ਜੀਅ ਕਰਦਾ ਈ ਐ।'

'ਮਤਲਬ?'

'ਮਤਲਬ ਸਾਫ਼ ਐ।'

'ਬੱਸ ਠੀਕ ਐ। ਦੱਸਿਆ ਈ ਐ, ਕੀ।'

ਉਹ ਉਸ ਵੱਲ ਹੈਰਾਨਗੀ ਨਾਲ ਦੇਖਣ ਲੱਗਿਆ ਸੀ।

'ਦੱਸੋ ਚਾਹ ਦਾ ਕੱਪ ਬਣਾਵਾਂ ਇੱਕ, ਜੇ ਪੀਣੀ ਐ?'

ਕੋਈ ਲੋੜ ਨਹੀਂ ਚਾਹ ਦੀ। ਪਹਿਲਾਂ ਮਤਲਬ ਦੱਸ ਤੇਰਾ ਕੀ ਐ?'

ਉਹ ਚੁੱਪ ਸੀ ਤੇ ਛੋਟੇ ਤੁਸਕ ਵਿਚ ਪਾਣੀ ਦਾ ਗਲਾਸ ਪਾ ਕੇ ਅੰਗੀਠੀ 'ਤੇ ਧਰਨ ਲੱਗੀ ਸੀ ਕਿ ਉਹ ਜਾਣ ਲਈ ਉੱਠ ਖੜ੍ਹਾ ਹੋਇਆ। ਉਸ ਦੀਆਂ ਅੱਖਾਂ ਵਿਚ ਗਹਿਰਾਈ ਉਤਰ ਆਈ ਸੀ। ਉਸ ਦਾ ਗੁੱਸਾ ਚੁੱਪ ਵਿਚ ਹੀ ਬਦਲ ਗਿਆ ਸੀ ਜਾਂ ਸ਼ਾਇਦ ਗੰਭੀਰ ਸ਼ਬਦਾਂ ਦਾ ਸੰਗ੍ਰਹਿ ਉਸ ਦੇ ਦਿਮਾਗ਼ ਵਿਚ ਬਣ ਰਿਹਾ ਹੋਵੇ। ਉਹ ਦਰਵਾਜ਼ੇ ਵੱਲ ਵਧ ਰਿਹਾ ਭੜਕਿਆ ਸੀ-'ਐਨੇ ਸਾਲਾਂ ਵਿਚ ਵੀ ਤੂੰ ਮੈਨੂੰ ਨਹੀਂ ਸਮਝੀ? ਸੰਭਾਲ ਆਪਣਾ ਘਰ। ਤੇਰੇ ਵਰਗੀ ਔਰਤ ਨਾਲੋਂ ਤਾਂ ਬੰਦਾ ਨਿੱਧਰਾ ਚੰਗਾ।'

'ਚੰਗਾ, ਬਾਬਾ, ਚਾਹ ਰੱਖੀ ਹੋਈ ਐ। ਸੁਮਿੱਤਰਾ ਨੇ ਉੱਠ ਕੇ ਉਸ ਦਾ ਮੋਢਾ ਫੜਨਾ ਚਾਹਿਆ ਸੀ। ਪਰ ਉਸ ਨੇ ਉਸ ਨੂੰ ਧੱਕਾ ਦੇ ਕੇ ਪਰ੍ਹਾਂ ਕਰ ਦਿੱਤਾ ਸੀ ਤੇ ਕਿਹਾ ਸੀ, "ਗੱਲ ਕਹਿ ਤਾਂ ਦਿੰਨੀ ਐਂ, ਸਾਬਤ ਵੀ ਕਰਿਆ ਕਰ।'

'ਹਾਹੋ, ਤੁਸੀਂ ਤਾਂ ਐਵੇਂ ਹੀ ਗੁੱਸੇ ਹੋ ਜਾਨੇ ਓਂ।'

'ਚੰਗਾ ਮੈਂ ਨਹੀਂ ਆਉਣਾ ਸ਼ਾਮ ਨੂੰ ਉਸ ਨੇ ਕਿਹਾ ਸੀ ਤੇ ਘਰ ਤੋਂ ਬਾਹਰ ਹੋ ਗਿਆ ਸੀ।

'ਆਓਂਗੇ ਤਾਂ ਰੋਟੀ ਪੱਕੂਗੀ। ਨਹੀਂ ਤਾਂ...।'

ਉਹ ਉਸ ਦੀ ਆਵਾਜ਼ ਤੋਂ ਦੂਰ ਜਾ ਚੁੱਕਿਆ ਸੀ।

***

ਉਹ ਸੋਚ ਰਹੀ ਹੈ, ਹੁਣ ਤੀਕ ਤਾਂ ਉਸ ਨੇ ਜ਼ਰੂਰ ਹੀ ਆ ਜਾਣਾ ਸੀ। ਇਹ ਵੇਲਾ ਤਾਂ ਉਸ ਨੇ ਕਦੇ ਵੀ ਨਹੀਂ ਸੀ ਕੀਤਾ? ਦਰਵਾਜ਼ਾ ਫਿਰ ਖੜਕਿਆ ਹੈ। ਉਹ ਬੂਹੇ ਵੱਲ ਗਈ ਹੈ। ਬਾਹਰੋਂ ਕੋਈ ਆਵਾਜ਼ ਆਈ ਹੈ। ਇਹ ਆਵਾਜ਼ ਉਸ ਦੀ ਤਾਂ ਨਹੀਂ। ਉਸ ਨੇ

ਇੰਤਜ਼ਾਰ

63