ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/71

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉੱਥੇ ਜਾ ਕੇ ਪੰਜਾਬੀ ਭਾਈਚਾਰੇ ਵਿਚ ਆਪਣੇ ਲੇਖਕ ਹੋਣ ਦਾ ਰੋਅਬ ਪਾਉਂਦੇ। ਮਾਸਟਰ ਜੰਗੀਰ ਸਿੰਘ ਨੂੰ ਉਹ ਯਾਰਾਂ ਮਿੱਤਰਾਂ ਤੇ ਪੁਰਾਣੇ ਸ਼ਰਧਾਲ ਵਿਦਿਆਰਥੀਆਂ ਨੇ ਸਲਾਹ ਦਿੱਤੀ ਕਿ ਉਹ ਖ਼ੁਦ ਹੀ ਆਪਣੀ ਕਿਤਾਬ ਕਿਉਂ ਨਹੀਂ ਛਾਪ ਲੈਂਦੇ। ਉਨ੍ਹਾਂ ਦਾ ਐਨਾ ਵੱਡਾ ਦਾਇਰਾ ਹੈ। ਇੱਕ ਇੱਕ ਕਿਤਾਬ ਹਰ ਕੋਈ ਮੁੱਲ ਲਵੇ ਤਾਂ ਉਨ੍ਹਾਂ ਦਾ ਖ਼ਰਚ ਬਾਖੂਬੀ ਨਿਕਲ ਆਵੇਗਾ। ਕਿਤਾਬ ਦਾ ਮੁੱਲ ਸੂਤ ਸਿਰ ਜਿਹਾ ਰੱਖਿਆ ਜਾਵੇ ਤੇ ਇੱਕ ਇੱਕ ਕਾਪੀ ਦਾ ਮੁੱਲ ਪੇਸ਼ਗੀ ਸਭ ਤੋਂ ਲਿਆ ਜਾਵੇ। ਪੈਸੇ ਇਕੱਠੇ ਕਰਕੇ ਕਿਸੇ ਵੀ ਪ੍ਰੈੱਸ ਤੋਂ ਕਿਤਾਬ ਛਪਵਾਈ ਜਾ ਸਕਦੀ ਹੈ। ਜਲੰਧਰ, ਅੰਮ੍ਰਿਤਸਰ ਜਾਂ ਦਿੱਲੀ ਕਿੰਨੇ ਚੰਗੇ ਪ੍ਰੈੱਸ ਹਨ, ਪੰਜਾਬੀ ਦੇ।

ਮਾਸਟਰ ਜੰਗੀਰ ਸਿੰਘ ਨੇ ਅੰਮ੍ਰਿਤਸਰ ਦੇ ਇੱਕ ਪ੍ਰੈੱਸ ਤੋਂ ਅੰਦਾਜ਼ਾ ਲਵਾਇਆ ਕਿ ਕਿਤਾਬ ਮੁਕੰਮਲ ਰੂਪ ਵਿਚ ਛਪ ਜਾਣ 'ਤੇ ਕਿੰਨੇ ਪੈਸੇ ਲੱਗਣਗੇ? ਕਿਤਾਬ ਦਾ ਖਰੜਾ, ਜਿਹੜਾ ਉਸ ਦੇ ਦੋ ਵਿਦਿਆਰਥੀਆਂ ਨੇ ਤਿਆਰ ਕੀਤਾ ਸੀ, ਉਹ ਆਪਣੇ ਨਾਲ ਹੀ ਅੰਮ੍ਰਿਤਸਰ ਲੈ ਗਿਆ ਸੀ। ਕਿਤਾਬ ਦੀ ਇੱਕ ਹਜ਼ਾਰ ਕਾਪੀ ਤੇ ਪੰਜ ਹਜ਼ਾਰ ਰੁਪਿਆ ਖ਼ਰਚ ਹੁੰਦਾ ਸੀ। ਮਾਸਟਰ ਨੇ ਸੁਣਿਆ ਤਾਂ ਦੰਗ ਰਹਿ ਗਿਆ। ਕਿਤਾਬ ਤੇ ਐਨਾ ਖ਼ਰਚ। ਇੱਕ ਸਮੇਂ ਤਾਂ ਮਾਸਟਰ ਦਾ ਜੀਅ ਕੀਤਾ ਕਿ ਉਹ ਕਿਤਾਬ ਨਾ ਹੀ ਛਪਵਾਏ। ਕਿਤਾਬ ਛਪੀ ਤਾਂ ਕਿਹੜਾ ਉਹ ਨੂੰ ਲੂਲ੍ਹਾਂ ਲੱਗ ਜਾਣਗੀਆਂ। ਤੇ ਫੇਰ ਪ੍ਰੈੱਸ ਮੈਨੇਜਰ ਨੇ ਉਹ ਨੂੰ ਸੁਝਾਅ ਦਿੱਤਾ ਸੀ ਕਿ ਉਹ ਕਿਤਾਬ ਦੇ ਛੇ ਸੌ ਕਾਪੀ ਤਿਆਰ ਕਰਵਾ ਲਵੇ। ਕਾਗਜ਼ ਤੇ ਜਿਲਦ ਦਾ ਖ਼ਰਚ ਬਚ ਰਹੇਗਾ। ਕਵਿਤਾ ਦੀ ਕਿਤਾਬ ਐਨੀ ਵਿਕਦੀ ਨਹੀਂ। ਛੇ ਸੌ ਕਾਪੀ ਛਪਵਾਉਣ ਨਾਲ ਖ਼ਰਚ ਚਾਰ ਹਜ਼ਾਰ ਜਾਂ ਇਸ ਤੋਂ ਵੀ ਕੁਝ ਘੱਟ ਪੈਣਾ ਸੀ। ਮਾਸਟਰ ਦੁਚਿੱਤੀ ਵਿਚ ਪੈ ਕੇ ਅੰਮ੍ਰਿਤਸਰੋਂ ਮੁੜ ਆਇਆ। ਢੇਰੀ ਜਿਹੀ ਵਾਹ ਕੇ ਬੈਠ ਗਿਆ ਸੀ। ਪਰ ਉਹ ਦੇ ਯਾਰਾਂ ਮਿੱਤਰਾਂ ਨੇ ਉਹ ਨੂੰ ਫੇਰ ਚੁੱਕ ਦਿੱਤਾ। ਕਹਿੰਦੇ-"ਕਹਿੰਦੇ ਮਾਸਟਰ ਜੀ, ਚਾਰ ਹਜ਼ਾਰ ਦੀ ਵੀ ਕੋਈ ਗੱਲ ਐ? ਭਲਾ ਕਿੰਨੇ ਦੀ ਪਊ ਇੱਕ ਕਿਤਾਬ?"

ਮਾਸਟਰ ਨੇ ਹਿਸਾਬ ਲਾ ਕੇ ਦੱਸਿਆ-"ਛੇ ਸੌ 'ਚੋਂ ਸੌ ਕਿਤਾਬ ਤਾਂ ਮੁਫ਼ਤ ਹੀ ਕੱਢ ਦਿਓ, ਅਖ਼ਬਾਰਾਂ-ਰਸਾਲਿਆਂ ਦੇ ਐਡੀਟਰਾਂ ਨੂੰ ਭੇਜਾਂਗੇ ਤੇ ਆਲੋਚਕਾਂ ਨੂੰ ਵੀ। ਬਾਕੀ ਰਹੀ ਪੰਜ ਸੌ, ਅੱਠ ਰੁਪਿਆਂ ਦੀ ਇੱਕ ਕਿਤਾਬ ਪਈ।"

-ਫੇਰ ਕੀ ਗੱਲ ਹੋਈ, ਮਾਸਟਰ। ਦਸ ਰੁਪਏ ਮੁੱਲ ਰੱਖ ਲੀਂ। ਬਹਿੰਦੀ ਵਿਕ ਜੂ।"

-"ਵੀਹ ਵੀਹ ਕਰ ਲੈ 'ਕੱਠੇ। ਦੋ ਸੌ ਬੰਦੇ ਤੋਂ ਹੋਜੂ ਚਾਰ ਹਜ਼ਾਰ। ਦੋ ਸੌ ਬੰਦਾ ਤਾਂ ਆਪਣੇ 'ਲਾਕੇ ਦਾ ਈ ਹੋਜੂ, ਤੈਨੂੰ ਵੀਹ ਵੀਹ ਦੇਣ ਆਲਾ। ਤੂੰ ਕਮਿਊਨਿਸਟ ਪਾਰਟੀ ਖ਼ਾਤਰ ਝੋਲਾ ਮੋਢੇ ਲਮਕਾ ਕੇ ਫਿਰਦਾ ਰਿਹੈਂ ਐਨੇ ਸਾਲ, ਹੁਣ ਸੰਗ ਲੱਗਦੀ ਐ ਕੁੱਛ?" ਇੱਕ ਹੋਰ ਨੇ ਉਹਨੂੰ ਭਰ ਦਿੱਤਾ ਤੇ ਫਿਰ ਮਾਸਟਰ ਜੰਗੀਰ ਨੇ ਆਪਣਾ ਕਾਵਿ ਸੰਗ੍ਰਹਿ ਛਪਵਾਉਣ ਲਈ ਝੋਲਾ ਮੋਢੇ ਲਟਕਾ ਲਿਆ। ਪਹਿਲਾਂ ਉਸ ਨੇ ਪਿੰਡਾਂ ਦੀ ਲਿਸਟ ਬਣਾਈ। ਫੇਰ ਉਨ੍ਹਾਂ ਦੇ ਵਾਕਿਫ਼ ਬੰਦਿਆਂ ਦੀ। ਉਹ ਆਪਣਾ ਸਾਈਕਲ ਚੁੱਕਦਾ ਤੇ ਝੋਲੇ ਵਿਚ ਨੋਟ ਬੁੱਕ ਪਾ ਕੇ ਚੱਲ ਪੈਂਦਾ। ਸਕੂਲੋਂ ਛੁੱਟੀ ਹੁੰਦੇ ਹੀ ਪਿੰਡਾਂ ਨੂੰ ਤੁਰ ਪੈਂਦਾ ਸੀ। ਪੰਦਰਾਂ ਵੀਹ ਦਿਨਾਂ ਵਿਚ ਹੀ ਉਹ ਨੇ ਕਈ ਪਿੰਡ ਕੱਢ ਲਏ। ਹਰ ਪਿੰਡ ਉਹ ਨੂੰ

ਰੋਜ਼ਗਾਰ

71