ਗਿਆ ਸੀ। ਦੋ ਤਿੰਨ ਸਾਲ ਫਿਰ ਵੀ ਕੁੱਤੇ ਝਾਕ ਵਿਚ ਲੰਘਾਏ ਸਨ। ਅਖ਼ੀਰ ਦੋ ਬੱਚਿਆਂ ਦੀ ਇੱਕ ਵਿਧਵਾ ਮਾਂ ਨੂੰ ਉਹ ਘਰ ਲੈ ਆਇਆ ਸੀ। ਉਸ ਸਮੇਂ ਉਹ ਦੀ ਆਪਣੀ ਉਮਰ ਪੰਜਾਹ ਦੇ ਨੇੜੇ ਸੀ। ਬੱਚਿਆਂ ਦੀ ਮਾਂ ਵੀ ਚਾਲ੍ਹੀਆਂ ਤੋਂ ਉੱਤੇ ਹੋਵੇਗੀ।
ਚਾਨਣ ਦਾ ਘਰ ਪਿੰਡ ਦੇ ਚੜ੍ਹਦੇ ਪਾਸੇ ਸੀ। ਇਸ ਹਥਾਈ ਵਾਲੀ ਸੱਥ ਵਿਚ ਦੀ ਉਹ ਕਦੇ ਕਦੇ ਹੀ ਲੰਘਦਾ। ਪਰ ਜਦੋਂ ਕਦੇ ਵੀ ਉਹ ਉਥੋਂ ਦੀ ਗੁਜ਼ਰਦਾ ਤੇ ਮੁੰਡਿਆਂ ਦੀ ਲੰਡੋਰ ਢਾਣੀ ਉੱਥੇ ਬੈਠੀ ਹੁੰਦੀ ਤਾਂ ਉਹ ਜ਼ਰੂਰ ਹੀ ਉਹ ਨੂੰ ਸੁਣਾ ਕੇ ਕਹਿ ਉੱਠਦੇ"ਚੌਰਾ ਜਾਂਦੈ। ਉਹ ਨੀਵੀਂ ਪਾ ਕੇ ਤੇਜ਼ੀ ਨਾਲ ਉਥੋਂ ਦੀ ਪਾਰ ਲੰਘ ਜਾਣ ਦੀ ਕੋਸ਼ਿਸ਼ ਕਰਦਾ। ਪਰ ਉਹਦੇ ਕੰਨਾਂ ਵਿਚ ਹੋਰ ਗੱਲਾਂ ਵੀ ਪੈ ਜਾਂਦੀਆਂ।ਉਹ ਉਨ੍ਹਾਂ ਦੀਆਂ ਗੱਲਾਂ ਨੂੰ ਬਥੇਰਾ ਅਣਸੁਣਿਆ ਕਰਨ ਦੀ ਕਾਹਲ ਕਰਦਾ।ਫੇਰ ਵੀ ਇੱਕ ਅੰਧ ਗੱਲ ਤਾਂ ਉਹ ਦੀ ਸਮਝ ਵਿਚ ਵੀ ਆ ਹੀ ਜਾਂਦੀ। ਬਹੁਤੇ ਸ਼ਬਦ ਨਾ ਸੁਣ ਕੇ ਵੀ ਉਹ ਉਨ੍ਹਾਂ ਦੇ ਅਰਥ ਸਮਝ ਲੈਂਦਾ। ਕੋਈ ਵੀ ਸ਼ਬਦ ਨਾ ਬੋਲਿਆ ਗਿਆ ਤਾਂ ਉਹਦੇ ਕੰਨ ਬੋਲਦੇ। ਲੰਡੋਰ ਢਾਣੀ ਦੇ ਸਾਹ ਵੀ ਉਹਨੂੰ ਰੜਕਦੇ। ਕੋਈ ਲੰਘਦਾ ਤਾਂ ਉਹ ਦੇ ਕਾਲਜੇ ਵਿਚ ਛੁਰੀਆਂ ਚੱਲਦੀਆਂ। ਕਿਸੇ ਦੀ ਉਬਾਸੀ, ਕਿਸੇ ਦੀ ਛਿੱਕ, ਕਿਸੇ ਦਾ ਇੱਕ ਦੂਜੇ ਨੂੰ ਸੁਭਾਇਕੀ ਬੁਲਾਉਣਾ ਵੀ ਉਹਦੀ ਤੋਰ ਵਿਚ ਫ਼ਰਕ ਪਾ ਦਿੰਦਾ। ਉਹ ਦੀ ਮਾਨਸਿਕ ਅਵਸਥਾ ਵਿਗੜ ਉੱਠਦੀ। ਇਸ ਡਰ ਕਰਕੇ ਉਹ ਮਸਾਂ ਹੀ ਏਧਰ ਕਦੇ ਆਉਂਦਾ। ਪਰ ਜਦੋਂ ਵੀ ਕਦੇ ਉਹ ਮੰਡੀ ਜਾਂਦਾ, ਬੱਸ ਅੱਡੇ ਤੋਂ ਉਤਰ ਕੇ ਉਹ ਨੂੰ ਇਸ ਸੱਥ ਵਿਚ ਦੀ ਗੁਜ਼ਰਨਾ ਪੈਂਦਾ। ਹੋਰ ਕੋਈ ਰਾਹ ਹੈ ਹੀ ਨਹੀਂ ਸੀ। ਨਹੀਂ ਤਾਂ ਘਰ ਪਹੁੰਚਣ ਲਈ ਪਿੰਡ ਤੋਂ ਦੀ ਲੰਬਾ ਵਿੰਗ ਪਾਉਣਾ ਪੈਂਦਾ। ਅਜਿਹਾ ਉਸ ਨੇ ਦੋ ਤਿੰਨ ਵਾਰ ਕੀਤਾ ਵੀ ਸੀ, ਪਰ ਹਰ ਵਾਰ ਉਹ ਅਜਿਹਾ ਕਿਉਂ ਕਰਦਾ? ਉਹ ਜਦੋਂ ਵੀ ਸੱਥ ਵਿਚ ਲੰਘਣ ਲੱਗਦਾ ਉਹ ਬਥੇਰਾ ਪੱਲਾ ਬਚਾ ਕੇ ਫਟਾ ਫਟ ਗੁਜ਼ਰ ਜਾਣ ਦੀ ਕਾਹਲ ਕਰਦਾ, ਪਰ ਕਿਸੇ ਨਾ ਕਿਸੇ ਮੁੰਡੇ ਦੀ ਨਿਗਾਹ ਉਹ ਚੜ੍ਹ ਹੀ ਜਾਂਦਾ। ਮੁੰਡਿਆਂ ਵਿਚ ਘੁਸਰ ਮੁਸਰ ਸ਼ੁਰੂ ਹੋ ਜਾਂਦੀ। ਹਰ ਵਾਰ ਉਹ ਦਿਲ ਕਰੜਾ ਕਰਕੇ ਸੱਥ ਦੇ ਭਵ ਸਾਗਰ ਵਿਚ ਦਾਖਲ ਹੁੰਦਾ ਤੇ ਪੱਕੇ ਮਨ ਨਾਲ ਫੈਸਲਾ ਜਿਹਾ ਕਰਨ ਲੱਗਦਾ, ਅੱਜ ਬੋਲੇ ਕੋਈ ਮੈਂ ਠੋਕਵਾਂ ਜਵਾਬ ਦਿਉਂ। ਪਰ ਉਦੋਂ ਹੀ ਪਤਾ ਲੱਗਦਾ ਜਦੋਂ ਮੁੰਡਿਆਂ ਦੇ ਜ਼ਹਿਰੀਲੇ ਨੁਕੀਲੇ ਬੋਲ ਹਵਾ ਵਿਚ ਤੈਰ ਜਾਂਦੇ ਤੇ ਉਹ ਦੇ ਕੰਨਾਂ ਵਿਚ ਸਾਂ ਸਾਂ ਜਿਹੀ ਹੋਣ ਲਗਦੀ। ਉਹ ਦੀ ਜੀਭ ਠਾਕੀ ਜਾਂਦੀ। ਉਹ ਕੰਨ ਵਲ੍ਹੇਟ ਕੇ ਉਸ ਭਵ ਸਾਗਰ ਨੂੰ ਪਾਰ ਕਰਨ ਦੀ ਕਾਹਲ ਵਿਚ ਜੁਟ ਜਾਂਦਾ। ਘਰ ਤੱਕ ਪਹੁੰਚਦਿਆਂ ਉਹ ਦਾ ਗੁੱਸਾ ਇੱਕ ਮਾਨਸਿਕ ਤਣਾਓ ਵਿਚ ਬਦਲ ਚੁੱਕਿਆ ਹੁੰਦਾ। ਮੁੰਡਿਆਂ ਦੇ ਬੋਲਾਂ ਨੂੰ ਲੈ ਕੇ ਉਹ ਕਾਫ਼ੀ ਰਾਤ ਤੱਕ ਅੱਧ ਸੁੱਤਾ ਜਿਹਾ ਪਿਆ ਕਲਪਦਾ ਰਹਿੰਦਾ। ਉਹਦੀ ਜਨਾਨੀ ਉਹਦੀ ਚੁੱਪ ਨੂੰ ਛੇੜਦੀ ਤਾਂ ਉਹ ਹੋਰ ਚੁੱਪ ਹੋ ਜਾਂਦਾ ਤੇ ਜਾਂ ਫਿਰ ਕੋਈ ਬਹਾਨਾ ਜਿਹਾ ਲੈ ਕੇ ਉਹਦੇ ਨਾਲ ਲੜਨ ਝਗੜਨ ਲੱਗਦਾ। ਦੋ ਤਿੰਨ ਦਿਨਾਂ ਤੱਕ ਉਹ ਮਸਾਂ ਕਿਤੇ ਜਾ ਕੇ ਚਿੱਤ ਨੂੰ ਥਾਂ ਸਿਰ ਲਿਆਉਂਦਾ।
ਰਾਹ ਵਿਚ ਕੱਸੀ ਦਾ ਪੁਲ ਸੀ। ਉਹ ਪੁਲ 'ਤੇ ਬੈਠ ਗਿਆ। ਪੈਂਟ ਦੇ ਡੱਬ ਵਿਚੋਂ ਅਧੀਆ ਕੱਢਿਆ ਤੇ ਉਹ ਨੂੰ ਪੁਲ 'ਤੇ ਰੱਖ ਕੇ ਸੋਚਣ ਲੱਗਿਆ ਕਿ ਉਹ ਬਾਕੀ ਦਾ ਇੱਕ ਪੈੱਗ ਹੁਣੇ ਪੀ ਲਵੇ ਜਾਂ ਘਰ ਜਾ ਕੇ ਰੋਟੀ ਖਾਣ ਲੱਗਿਆਂ ਪੀਵੇ। ਨੇੜੇ ਤੇੜੇ ਕੋਈ
ਸਾਹਸ
79