ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/87

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

'ਬਸ ਹੋਰ ਤਾਂ ਠੀਕ ਐ ਸਭ। ਆਲੂ ਪੁੱਛਦਾ ਭਲਾ ਹੱਟ ਤੋਂ।' ਸੰਤਾ ਜਾਂਦਾ ਜਾਂਦਾ ਕਹਿ ਰਿਹਾ ਸੀ।

ਪਰਮਜੀਤ ਪਹਿਲਾਂ ਹੀ ਆਪਣੀ ਡਾਈ ਤੋਂ ਸਭ ਪੁੱਛ ਆਇਆ ਸੀ। ਉਹ ਮੁੜ ਕੇ ਕੋਠੀ ਆਇਆ ਸੀ ਤੇ ਡਾਲਡੇ ਦੀ ਦੋ ਕਿੱਲੋ ਵਾਲੀ ਪੀਪੀ, ਦੋ ਢਾਈ ਕਿੱਲੋ ਆਲੂ, ਚਾਹ ਪੱਤੀ ਦਾ ਇੱਕ ਪੈਕਟ, ਚਾਰ ਪੰਜ ਕਿੱਲੋ ਚੀਨੀ ਤੇ ਦੋ ਤਿੰਨ ਡੱਬੀਆਂ ਸੀਖ਼ਾਂ ਦੀਆਂ ਲੈ ਕੇ ਉਨ੍ਹਾਂ ਦੇ ਘਰ ਦੇ ਆਇਆ ਸੀ। ਸੰਤਾ ਪਰਮਜੀਤ ਨੂੰ ਗਲੀ ਦੇ ਮੋੜ 'ਤੇ ਟੱਕਰਿਆ ਸੀ।

ਸੰਤਾ ਘਰ ਪਹੁੰਚਿਆ ਤਾਂ ਗਵਾਂਢੀਆਂ ਦੀ ਬੁੜ੍ਹੀ ਉਹ ਨੂੰ ਪੁੱਛਣ ਲੱਗੀ, "ਸੰਤ ਰਾਮਾ, ਇਹ ਕੌਣ ਸੀ?"

-"ਕੌਣ ਭਾਈ?"

-"ਆਹ ਮੁੰਡਾ ਜਿਹੜਾ ਹੁਣੇ ਸਮਾਨ ਜ੍ਹਾ ਛੱਡ ਕੇ ਗਿਐ ਥੋਡੇ ਘਰ?"

"ਇਹ ਪਰਮਜੀਤ ਸੀ, ਭਤੀਜਾ ਮੇਰਾ। ਸਾਡੇ ਮੰਗਲ ਸੂ ਦਾ ਮੁੰਡਾ ਐ। ਆਹ ਦੇਖ ਤਾਂ ਕੋਠੀ ਆਲੇ।" ਸੰਤੇ ਨੇ ਜਿਵੇਂ ਮਾਣ ਨਾਲ ਆਖਿਆ ਹੋਵੇ।

ਸੁੱਚੀ ਕੁਲ

87