ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/95

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹਰਦੇਵ ਸਿੰਘ ਬੱਸ ਅੱਡੇ ਤੱਕ ਉਹ ਦੇ ਨਾਲ ਆਇਆ। ਸਗੋਂ ਉਹ ਨੂੰ ਸਾਈਕਲ ਮਗਰ ਬਿਠਾ ਕੇ ਮਿੰਟਾਂ ਵਿਚ ਹੀ ਅੱਡੇ 'ਤੇ ਪਹੁੰਚਾ ਦਿੱਤਾ। ਬਹੁਤਾ ਖੜ੍ਹਨਾ ਨਹੀਂ ਪਿਆ, ਪੰਜਾਂ-ਦਸਾਂ ਮਿੰਟਾਂ ਪਿੱਛੋਂ ਹੀ ਬੱਸ ਆ ਗਈ। ਹੁਣ ਬੱਸ ਵਿਚ ਬੈਠਾ ਰਾਮ ਨਰਾਇਣ ਸੋਚ ਰਿਹਾ ਸੀ ਕਿ ਉਹ ਸ਼ਰੀਕਾਂ ਨੂੰ ਵੇਚੇ ਆਪਣੇ ਘਰ ਅੰਦਰ ਜਾ ਕੇ ਕਿਉਂ ਨਾ ਛੱਤਾਂ ਤੇ ਕੰਧਾਂ ਵੱਲ ਝਾਤ ਮਾਰ ਆਇਆ? ਫੇਰ ਕੀ ਪਤਾ ਕਦੋਂ ਆਇਆ ਜਾਵੇਗਾ ਏਥੇ, ਗੋਬਿੰਦਪੁਰੇ। *

ਮਿੱਟੀ ਦੀ ਜ਼ਾਤ

95