ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਰਾਂ ਵਿੱਚ ਵੀ ਮੈਂ ਕੰਜ ਸਾਂ। ਵਿਆਹ ਤਾਂ ਸਮਾਜ ਦੀ ਨਿਗਾਹ ਵਿੱਚ ਲਿੰਗ-ਰਿਸ਼ਤਿਆਂ ਦੀ ਪ੍ਰਵਾਨਗੀ ਲੈਣ ਦਾ ਨਾਉਂ ਹੈ।

ਪਰ ਨਹੀਂ, ਦਿਲ ਦੀ ਤਸੱਲੀ ਹੋਰ ਗੱਲ ਹੈ। ਔਰਤ ਇਸ ਲਈ ਨਹੀਂ ਕਿ ਮਰਦ ਦੀ ਸਰੀਰਕ ਭੁੱਖ ਮਿਟਾਉਂਦੀ ਰਹੇ। ਉਹ ਮਰਦ ਤੋਂ ਮਾਨਸਿਕ ਤ੍ਰਿਪਤੀ ਲੈਣ ਦੀ ਹੱਕਦਾਰ ਵੀ ਤਾਂ ਹੈ। ਆਰਥਿਕ ਸਹਾਰਾ ਵੀ ਤੇ ਮਮਤਾ ਦੀ ਪੂੰਜੀ ਵੀ। ਇੱਕ ਸੰਸਾਰ ਦਾ ਸੁਪਨਾ ਵੀ। ਜਿਹੜਾ ਮਰਦ ਉਸ ਨੂੰ ਇਹ ਸਭ ਕੁਝ ਨਹੀਂ ਦਿੰਦਾ, ਉਹ ਤਾਂ ਫਿਰ ਕੁੱਤਾ ਹੋਇਆ-ਮਾਸ ਚੂੰਡ ਕੇ ਖਾ ਜਾਣ ਵਾਲਾ।

ਜਗਦੀਸ਼ ਤਾਂ ਕੁੱਤਾ ਸੀ।

ਮਹੇਸ਼ ਨੂੰ ਮੈਂ ਕੁੱਤਾ ਨਹੀਂ ਬਣਨ ਦੇਵਾਂਗੀ। ਮਰਦ ਭਾਵੇਂ ਉਹ ਮੇਰਾ ਨਾ ਬਣੇ।

ਪਟਿਆਲੇ ਨਾਲੋਂ ਚੰਡੀਗੜ੍ਹ ਭਾਵੇਂ ਮੈਨੂੰ ਤਨਖ਼ਾਹ ਦਾ ਸੌ ਰੁਪਿਆ ਵੱਧ ਮਿਲਦਾ ਹੈ, ਪਰ ਮੈਂ ਤੰਗ ਰਹਿੰਦੀ ਹਾਂ। ਅੰਕਲ ਜੀ ਦਾ ਮਕਾਨ ਹੈ, ਰੋਟੀ ਦਾ ਵੀ ਕੋਈ ਖ਼ਰਚ ਨਹੀਂ। ਕੱਪੜਾ ਪਿਛਲੇ ਸਾਲ ਤੋਂ ਕੋਈ ਨਹੀਂ ਸਿਲਾਇਆ। ਫਿਰ ਵੀ ਤੰਗ-ਤੰਗ ਰਹਿੰਦੀ ਹਾਂ।

ਮਹੀਨੇ ਬਾਅਦ ਪਟਿਆਲੇ ਜਾਂਦੀ ਹਾਂ। ਮਾਂ ਪੁੱਛਦੀ ਤਾਂ ਨਹੀਂ, ਪਰ ਮੇਰੇ ਚਿਹਰੇ ਵੱਲ ਸਵਾਲੀਆਂ ਨਜ਼ਰਾਂ ਨਾਲ ਝਾਕਦੀ ਰਹਿੰਦੀ ਹੈ। ਮੈਨੂੰ ਪੂਰਾ ਅਹਿਸਾਸ ਹੈ ਕਿ ਉਸ ਨੂੰ ਪੈਸਿਆਂ ਦੀ ਲੋੜ ਹੈ। ਪਤਾ ਨਹੀਂ ਕੀ ਸੋਚਦੀ ਹੋਵੇਗੀ ਕਿ ਮੈਂ ਹੁਣ ਓਸ ਨੂੰ ਕੁਝ ਦਿੰਦੀ ਕਿਉਂ ਨਹੀਂ, ਪਟਿਆਲੇ ਵੇਲੇ ਤਾਂ ਮੈਂ ਤਨਖ਼ਾਹ ਮਿਲੀ ਤੋਂ ਸੌ ਰੁਪਿਆ ਨਕਦ ਮਾਂ ਨੂੰ ਫੜਾ ਦਿੰਦੀ ਸੀ। ਇੱਕ ਵਾਰ ਗਈ ਹਾਂ ਤਾਂ ਆਪ ਮਾਂ ਨੂੰ ਦੱਸ ਦਿੱਤਾ ਕਿ ਮੈਂ ਬੈਂਕ ਵਿੱਚ ਹਿਸਾਬ ਖੁੱਲ੍ਹਵਾ ਲਿਆ ਹੈ।

ਸਭ ਝੂਠ!

ਮੇਰੇ ਤਾਂ ਸਾਰੇ ਪੈਸੇ ਮਹੇਸ਼ ਦੀਆਂ ਖ਼ਾਤਰਦਾਰੀਆਂ 'ਤੇ ਲੱਗ ਜਾਂਦੇ ਹਨ।

ਮਹੇਸ਼ ਸੋਚਦਾ ਹੋਵੇਗਾ, ਮੈਂ ਬਹੁਤ ਅਮੀਰ ਘਰ ਦੀ ਕੁੜੀ ਹਾਂ।ਕਿੰਨਾ ਖੁੱਲ੍ਹਾ ਖ਼ਰਚ ਕਰਦੀ ਹਾਂ।

ਇਹ ਵੀ ਸੋਚਦਾ ਹੋਵੇਗਾ, ਮੈਂ ਉਸ ਨੂੰ ਨੇੜੇ ਕਿਉਂ ਨਹੀਂ ਲੱਗਣ ਦਿੰਦੀ? ਸਭ ਥਾਂ ਉਸ ਨਾਲ ਚਲੀ ਜਾਂਦੀ ਹਾਂ। ਉਸ ਨਾਲ ਕਿੰਨੀਆਂ ਖੁੱਲ੍ਹੀਆਂ ਗੱਲਾਂ ਕਰ ਲੈਂਦੀ ਹਾਂ। ਫਿਰ ਵੀ ਮੈਂ ਉਸ ਨੂੰ ਉਸ ਕਾਸੇ ਲਈ ਇਜਾਜ਼ਤ ਕਿਉਂ ਨਹੀਂ ਦਿੰਦੀ, ਜੋ ਉਹ ਚਾਹੁੰਦਾ ਹੈ। ਹੈਰਾਨ ਤਾਂ ਹੁੰਦਾ ਹੋਵੇਗਾ? ਪਰ ਹੈਰਾਨ ਹੋਣ ਦੀ ਕੀ ਲੋੜ ਹੈ। ਸਿੱਧੇ ਰਸਤੇ 'ਤੇ ਆ ਗਿਆ ਤਾਂ ਸਭ ਕੁਝ ਉਸ ਦਾ ਹੀ ਹੈ। ਕਿਤੇ ਨਾ ਸੋਚਦਾ ਹੋਵੇ ਕਿ ਮੈਂ ਉਸ ਨੂੰ ਸਿਰਫ਼ ਇਨਜੁਆਇ ਹੀ ਕਰ ਰਹੀ ਹਾਂ?

ਇੱਕ ਦਿਨ ਅਸੀਂ ਟੈਗੋਰ ਥੀਏਟਰ ਜਾਂਦੇ ਹਾਂ। ਥੀਏਟਰ ਦੇ ਬਾਹਰ ਬਹੁਤ ਭੀੜ ਹੈ। ਦਿੱਲੀ ਦਾ ਕੋਈ ਮਸ਼ਹੂਰ ਡਰਾਮਾਟਿਸਟ ਆਪਣਾ ਇੱਕ ਉਰਦੂ ਪਲੇਅ ਲੈ ਕੇ ਆਇਆ ਹੈ। ਅਸੀਂ ਆਪਣੀਆਂ ਟਿਕਟਾਂ ਦਾ ਪਹਿਲਾਂ ਪ੍ਰਬੰਧ ਨਹੀਂ ਕੀਤਾ ਹੋਇਆ। ਮੈਂ ਇੱਕ ਥਾਂ ਖੜ੍ਹੀ ਹਾਂ। ਪਲੇਅ ਸ਼ੁਰੂ ਹੋਣ ਵਾਲਾ ਹੈ। ਮਹੇਸ਼ ਤਾਂ ਗੱਲਾਂ ਹੀ ਕਰ ਰਿਹਾ ਹੈ। ਟਿਕਟ ਲੈਣ ਦਾ ਤਾਂ ਉਸ ਨੂੰ ਖਿਆਲ ਹੀ ਨਹੀਂ। ਪਰ ਨਹੀਂ ਸ਼ਾਇਦ ਉਸ ਦੇ ਦੋਸਤ ਨੇ ਕੋਈ ਉਪਾਅ

ਇੱਕ ਕੋਸ਼ਿਸ਼ ਹੋਰ

103