ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/104

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੋਚ ਲਿਆ ਹੋਵੇ। ਭੀੜ ਹੀ ਬੜੀ ਹੈ। ਟੁੱਟ ਕੇ ਪੈ ਗਈ ਹੈ ਦੁਨੀਆ। ਦਿੱਲੀ ਵਿੱਚ ਇਹ ਪਲੇਅ ਸੱਠ ਵਾਰ ਖੇਡਿਆ ਜਾ ਚੁੱਕਿਆ ਹੈ।

ਆਪਣੀ ਥਾਂ ਤੋਂ ਹਿੱਲ ਕੇ ਮਹੇਸ਼ ਵੱਲ ਚੱਲ ਪਈ ਹਾਂ। ਉਸ ਨੂੰ ਕੋਈ ਪਤਾ ਨਹੀਂ। ਮੈਂ ਉਨ੍ਹਾਂ ਦੇ ਕੋਲ ਹੀ ਜਾ ਖੜੀ ਹਾਂ। ਉਸ ਦੇ ਦੋਸਤ ਦਾ ਵੀ ਮੇਰੇ ਵੱਲ ਕੋਈ ਧਿਆਨ ਨਹੀਂ। ਮਹੇਸ਼ ਉੱਚੀ-ਉੱਚੀ ਉਸ ਨੂੰ ਦੱਸ ਰਿਹਾ ਹੈ। ਜਿੱਥੇ ਮਰਜ਼ੀ ਲੈ ਜਾਓ। ਗੱਲਾਂ ਸਭ ਕਰ ਲੈਂਦੀ ਹੈ। ਪਰ ਯਾਰ, ਸਿੱਧੇ ਰਾਹ 'ਤੇ ਆਉਂਦੀ ਹੀ ਨਹੀਂ।

ਕੋਹੜੀ ਹੈਂ ਫਿਰ ਤਾਂ, ਜ਼ਬਰਦਸਤੀ...ਉਸ ਦਾ ਦੋਸਤ ਕਹਿ ਰਿਹਾ ਹੈ।

ਨਹੀਂ ਬਈ, ਜ਼ਬਰਦਸਤੀ ਨਹੀਂ ਕਰਨੀ..ਮਹੇਸ਼ ਬੋਲ ਰਿਹਾ ਹੈ।

ਅੱਛਾ, ਭਾਬੀ ਦਾ ਸੁਣਾ ਕੀ ਹਾਲ ਐ? ਉਸ ਦੇ ਦੋਸਤ ਨੇ ਪੁੱਛਿਆ ਹੈ।

ਮੇਰੀ ਸਮਝ ਧੁੰਧਲਾ ਗਈ ਹੈ।

ਭਾਬੀ ਤੇਰੀ ਟ੍ਰੇਨਿੰਗ ਕਰਦੀ ਐ, ਫਰੀਦਕੋਟ। ਕਦੇ-ਕਦੇ ਜਾ ਕੇ ਮਿਲ ਆਈਦਾ ਹੈ। ਮਹੇਸ਼ ਨੇ ਕਿਹਾ ਹੈ।

ਐਥੇ ਨਹੀਂ ਆਈ ਕਦੀ?

ਨਾ, ਮੈਂ ਜੂ ਜਾ ਆਉਂਦਾ ਹਾਂ। ਪੇਰੈਂਟਸ ਕੋਲ ਈ ਜਾਂਦੀ ਐ, ਮੁਕਤਸਰ।

ਮੈਂਥੋਂ ਬਹੁਤਾ ਕੁਝ ਸੁਣਿਆ ਨਹੀਂ ਜਾ ਰਿਹਾ। ਮੈਂ ਉਨ੍ਹਾਂ ਦੇ ਬਿਲਕੁਲ ਨਾਲ ਜਾ ਖੜ੍ਹਦੀ ਹਾਂ। ਮਹੇਸ਼ ਚੁੱਪ ਹੋ ਜਾਂਦਾ ਹੈ। ਉਸ ਨੇ ਮੇਰੀ ਜਾਣਕਾਰੀ ਆਪਣੇ ਦੋਸਤ ਨੂੰ ਦਿੱਤੀ ਹੈ ਤੇ ਫਿਰ ਦੋਸਤ ਦੀ ਜਾਣਕਾਰੀ ਮੈਨੂੰ। ਦੋਸਤ ਮੁਸਕਰਾਇਆ ਹੈ। ਮੈਂ ਮੁਸਕਰਾਈ ਨਹੀਂ। ਮੇਰੀਆਂ ਅੱਖਾਂ ਵਿੱਚ ਹੰਝੂ ਵੀ ਨਹੀਂ ਹਨ।

104
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ