ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

________________

ਵੀ ਆਉਂਦੀ, ਪਰ ਕੀ ਕਰਦੀ ਉਹ? ਉਸ ਦਾ ਤਾਂ ਨਿੱਤ ਦਾ ਹੀ ਇਹ ਹਾਲ ਸੀ। ਨਿੱਤ ਉਹ ਨਿਹਾਲੋ ਦੇ ਹੱਡ ਭੰਨਦਾ ਸੀ। ਤੜਕੇ ਨੂੰ ਉਹ ਤਾਂ ਚੰਗੀ ਭਲੀ ਹੋ ਜਾਂਦੀ ਤੇ ਗੇਲੇ ਦੀ ਸੇਵਾ ਕਰਦੀ ਫਿਰਦੀ। ਕਿਸੇ ਦਿਓਂ ਫ਼ੀਮ ਦਾ ਮਾਵਾ ਲਿਆ ਕੇ ਦਿੰਦੀ। ਹੱਡ ਜੁੜਦੇ ਤਾਂ ਪਾਣੀ ਤੱਤਾ ਕਰਕੇ ਉਸ ਨੂੰ ਵਾਉਂਦੀ। ਸਿਰ ਵਿੱਚ ਸਰੋਂ ਦਾ ਤੇਲ ਝੱਸਦੀ। ਰੋਟੀ ਨਾਲ ਦਹੀਂ ਖਾਣ ਨੂੰ ਦਿੰਦੀ। ਆਥਣ ਵੇਲੇ ਉਸ ਦੀ ਦੇਹ ਨੂੰ ਤੋੜ ਜਿਹੀ ਲੱਗਦੀ ਤਾਂ ਉਸ ਦੀਆਂ ਪਿੰਜਣੀਆਂ ਘੁਟਦੀ । ਪਰ ਦਿਨ ਦੇ ਛਿਪਾਅ ਨਾਲ ਉਹ ਤਾਂ ਚੁੱਪ ਕੀਤਾ ਹੀ ਅੱਖ ਬਚਾ ਕੇ ਘਰੋਂ ਨਿਕਲ ਜਾਂਦਾ ਤੇ ਸ਼ਰਾਬ ਪੀਣ ਲੱਗਦਾ।

ਯਾਰ ਲੋਕਾਂ ਦੀ ਮਹਿਫ਼ਲ ਕਦੇ-ਕਦੇ ਉਸ ਦੀ ਬੈਠਕ ਵਿੱਚ ਲੱਗਦੀ। ਉਸ ਦਿਨ ਤਾਂ ਨਿਹਾਲੋ ਬਹੁਤ ਤੰਗ ਹੁੰਦੀ। ਅੱਕ ਕੇ ਉਹ ਪੇਕਿਆਂ ਨੂੰ ਤੁਰ ਗਈ। ਦੋ ਮਹੀਨੇ ਮੁੜੀ ਹੀ ਨਹੀਂ ਸੀ। ਤਾਈਆਂ-ਚਾਚੀਆਂ ਕਹਿੰਦੀਆਂ ਸਨ, “ਜਾਈਨਾ ਕੁੜੀਏ, ਅੜ ਕੇ ਬੈਠੀ ਰਹਿ।ਆਪੇਵਲ ਨਿਕਲ ਜਾਣਗੇ। ਰਿਗ ਕੇ ਲੈਣ ਆਊ।ਐਥੇ ਆਏ ਦੀ ਛਿੱਦੀ-ਪਤਲੀ ਅਸੀਂ ਕਰਾਂਗੀਆਂ।

ਪਰ ਪੇਂਕੀ ਗਈ ਤੋਂ ਤਾਂ ਬਾਂਦਰ ਹੋਰ ਚਾਂਭਲ ਗਿਆ। ਘਰ ਦੀਆਂ ਕਈ ਚੀਜ਼ਾਂ ਚੁੱਕ ਕੇ ਵੇਚ ਦਿੱਤੀਆਂ। ਮੁਸ਼ਟੰਡਿਆਂ ਦਾ ਆਉਣ-ਜਾਣ ਖੁੱਲ੍ਹਾ ਹੋ ਗਿਆ। ਨਿਹਾਲੋ ਦੇ ਕੰਨਾਂ ਵਿੱਚ ਸੋਅ ਪਈ ਤਾਂ ਉਹ ਭਰਾਵਾਂ ਨਾਲ ਲੜਨ ਲੱਗੀ, 'ਧੱਕਾ ਤਾਂ ਦੇ ’ਤਾ ਖੂਹ 'ਚ ਹੁਣ ਜਾ ਕੇ ਸਮਝਾ ਤਾਂ ਦਿਓ ਰਿਛ ਨੂੰ।'

ਉਹ ਕਹਿੰਦੇ-ਜਮਾਈ ਨੂੰ ਅਸੀਂ ਕੀ ਆਖੀਏ। ਤੂੰ ਹੀ ਕਰ ਸਿੱਧਾ ਉਹ ਨੂੰ ਤਾਂ। ਐਥੇ ਬੈਠੀ ਕੀ ਕਰਦੀ ਐਂ ।ਜਾਵੇ..., ਕੁਛ ਤਾਂ ਨਕੇਲੇ ਪਵੇ, ਸਾਲੇ ਨੂੰ।

ਮਾਂ ਕਹਿੰਦੀ ਸੀ,‘ਜੁੰਡੇ ਪੱਟ ਦਿਓ ਖਾਂ ਕਬੀਅ ਦੇ ਜਾ ਕੇ। ਡਰਾਵਾ ਤਾਂ ਦਿਓ ਮਾੜਾ-ਮੋਟਾ। ਕੀ ਸੁੱਖ ਕੁੜੀ ਨੂੰ ਐਡੇ ਨਰ੍ਹੜੇ ਵਾਲਿਆਂ ਦਾ।'

ਤੇ ਫਿਰ ਨਿਹਾਲੋ ਦਾ ਵੱਡਾ ਭਰਾ ਆਪ ਆ ਕੇ ਉਸ ਨੂੰ ਸਹੁਰੀਂ ਛੱਡ ਗਿਆ। ਗੱਲੀਂ-ਗੱਲੀਂ ਉਸ ਨੇ ਗੇਲੇ ਨਾਲ ਬਹੁਤ ਬੇਸ਼ਕੀ ਕੀਤੀ ਸੀ। ਉਸ ਸਾਹਮਣੇ ਤਾਂ ਗੇਲਾ ਕੁਸਕਿਆ ਨਹੀਂ ਸੀ। ਹੂੰ-ਹੂ ਕਰਦਾ ਰਿਹਾ ਸੀ ਤੇ ਡੱਕੇ ਨਾਲ ਮਿੱਟੀ ਖੁਰਚਦਾ ਰਿਹਾ ਸੀ।

ਭਰਾ ਗਏ ਤੋਂ ਨਿਹਾਲੋ ਫੇਰ ਗਲ-ਗਲ ਤੱਕ ਚੜੇ ਨਰਕ ਵਿੱਚ ਧਸ ਗਈ।

ਰਾਤ ਨੂੰ ਆ ਕੇ ਜਦ ਉਹ ਉਸ ਨੂੰ ਕੁੱਟਦਾ ਤਾ ਖੜਕਾ ਭਰਾਵਾਂ ਦੇ ਘਰ ਵੀ ਸੁਣਦਾ। ਜਿਵੇਂ ਥਾਪੇ ਨਾਲ ਕੋਈ ਪਾਂਡੂ ਦੇ ਡਲਿਆਂ ਨੂੰ ਭੰਨ੍ਹਦਾ ਹੋਵੇ।

ਨਿਹਾਲੋ ਸੋਚਦੀ ਰਹਿੰਦੀ, ਉਹ ਦੇ ਪੁੱਤ ਹੋਏ ਗੱਭਰੂ। ਬਦਲੇ ਲੈ ਲੈਣਗੇ। ਕਮਾਊ ਹੋ ਗਏ ਤਾਂ ਇਹ ਤੋਂ ਕੀ ਲੈਣੈ ਮਲੰਗ ਤੋਂ। | ਪਰ ਉਸ ਦਾ ਸਬਰ ਟੁੱਟ ਜਾਂਦਾ-'ਜਦੋਂ ਨੂੰ ਪੁੱਤ ਕਮਾਊ ਹੋਏ, ਉਦੋਂ ਨੂੰ ਤਾਂ ਇਹ ਫੂਕ ਦੂ ਸਾਰੀ ਜ਼ਮੀਨ। ਕਿੰਨਾ ਕੁ ਚਿਰ ਉਹ ਪੈਰ ਦੀ ਜੁੱਤੀ ਬਣੀ ਰਹੇਗੀ?

...ਤੇ ਅੱਜ ਉਡੀਕ-ਉਡੀਕ ਕੇ ਉਹ ਪੈਣ ਹੀ ਲੱਗੀ ਸੀ ਕਿ ਦਰਜਵਾਜ਼ੇ ਦੇ ਤਖ਼ਤੇ ਖੜਕੇ। ਮੁੰਡੇ ਗੱਲਾਂ ਕਰਦੇ-ਕਰਦੇ ਸੌਂ ਚੁੱਕੇ ਸਨ।ਉੱਠਣ ਲੱਗੀ ਤਾਂ ਕੁੜੀ ਜਾਗ ਪਈ। ਕੁੜੀ ਨੂੰ ਥਾਪੜ ਕੇ ਚੁੱਪ ਕਰਵਾਉਣ ਲੱਗੀ ਤਾਂ ਦਰਵਾਜ਼ੇ ਦਾ ਬਾਹਰੋਂ ਕੁੰਡਾ ਜ਼ੋਰ ਦੀ ਖੜਕਿਆ। ਰੋਂਦੀ ਕੁੜੀ ਛੱਡ ਕੇ ਉਹ ਦਰਵਾਜ਼ੇ ਵੱਲ ਭੱਜੀ। ਅੰਦਰਲਾ ਕੁੰਡਾ ਖੋਲ੍ਹਿਆ। ਸਾਹਨ ਵਾਂਗ ਨਾਸਾਂ ਦੇ ਫੁਕਾਰੇ ਮਾਰਦਾ ਉਹ ਅੰਦਰ ਆਇਆ।

ਪੈਰ ਦੀ ਜੁੱਤੀ

107