ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/109

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਇੱਕ ਕੁੜੀ ਸੁਸ਼ਮਾ

ਉਸ ਦਿਨ ਮੈਂ ਇਕੱਲੀ ਸਾਂ। ਮਾਲਵਾ ਸਿਨਮਾ ਵਿੱਚੋਂ ਦੁਪਹਿਰ ਦਾ ਸ਼ੋਅ ਦੇਖ ਕੇ ਸਟੇਟ ਬੈਂਕ ਵੱਲ ਜਾ ਰਹੀ ਸਾਂ। ਪੈਦਲ ਹੀ ਮਾਲ ਰੋਡ ਦੇ ਫੁੱਟਪਾਥਾਂ 'ਤੇ ਲੱਗੇ ਗੁਲਮੋਹਰ ਦੇ ਅੰਗਿਆਰਾਂ ਵਰਗੇ ਲਾਲ ਫੁੱਲ ਮੈਨੂੰ ਚੰਗੇ ਚੰਗੇ ਲੱਗ ਰਹੇ ਸਨ। ਫੁੱਟਪਾਥਾਂ ’ਤੇ ਤੁਰੀ ਜਾ ਰਹੀ ਮੈਂ ਉਨ੍ਹਾਂ ਫੁੱਲਾਂ ਨੂੰ ਸੰਵਾਰ ਕੇ ਦੇਖਣ ਲਈ ਕਦੇ-ਕਦੇ ਠਹਿਰ ਜਾਂਦੀ ਤਾਂ ਕਿ ਉਨ੍ਹਾਂ ਦੀ ਸੁਰਖ਼ੀ ਧੁਰ ਰੂਹ ਤੱਕ ਉਤਰ ਜਾਵੇ। ਇੱਕ ਮੋਟਰ ਸਾਇਕਲ ਮੇਰੇ ਕੋਲ ਦੀ ਤੇਜ਼ ਭੁੱਖੀ ਇੱਲ੍ਹ ਵਾਂਗ ਚੀਖ਼ਦਾ ਲੰਘ ਗਿਆ। ਇੱਕ ਵਾਰ ਤਾਂ ਮੇਰਾ ਦਿਲ ਜ਼ੋਰ ਦੀ ਧੜਕਿਆ। ਮੈਂ ਦੇਖਿਆ, ਮੋਟਰ ਸਾਇਲ ਤੇ ਕੋਈ ਕੁੜੀ ਸੀ। ਮੋਟਰ ਸਾਇਕਲ ਚਲਾ ਰਹੀ ਕੋਈ ਵੀ ਕੁੜੀ ਮੈਨੂੰ ਬਹੁਤ ਭਿਆਨਕਤਾ ਦਾ ਅਹਿਸਾਸ ਦੇ ਜਾਂਦੀ ਹੈ। ਮੇਰੇ ਕੋਲ ਦੀ ਤੇਜ਼ ਦੌੜੀ ਜਾ ਰਹੀ ਉਹ ਮੇਰੇ ਵੱਲ ਝਾਕੀ ਵੀ ਸੀ, ਪਰ ਇਹ ਕੀ, ਉਹ ਤਾਂ ਥੋੜ੍ਹੀ ਦੂਰ ਜਾ ਕੇ ਵਾਪਸ ਮੁੜੀ ਆ ਰਹੀ ਸੀ। ਮੋਟਰ ਸਾਇਕਲ 'ਤੋਂ ਉਤਰ ਕੇ ਦੂਜੇ ਪਾਸੇ ਫੁੱਟਪਾਥ ’ਤੇ ਉਹ ਨੇ ਮੈਨੂੰ ਬੁਲਾਇਆ,‘ਏ ਲੜਕੀ...'ਮੈਂ ਡਰ ਗਈ।ਉਹ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ। ਪਹਿਲਾਂ ਤਾਂ ਮੈਂ ਸੁੰਨ ਜਿਹੀ ਹੋ ਗਈ। ਇਹ ਪੁਲਿਸ ਵਾਲੀ ਕਿਉਂ ਬੁਲਾ ਰਹੀ ਹੈ ਮੈਨੂੰ? ਮੈਥੋਂ ਕੀ ਕਸੂਰ ਹੋ ਗਿਆ ਹੈ? ਪਰ ਫੇਰ ਦਿਲ ਕਰੜਾ ਕਰਕੇ ਮੈਂ ਉਹਦੇ ਕੋਲ ਜਾਣ ਲਈ ਸੜਕ ਪਾਰ ਕੀਤੀ, ਉਹ ਗਹੁ ਨਾਲ ਮੇਰੇ ਚਿਹਰੇ ਨੂੰ ਦੇਖਣ ਲੱਗੀ, ਜਿਵੇਂ ਕੁਝ ਲੱਭਣਾ ਚਾਹੁੰਦੀ ਹੋਵੇ।

‘ਤੂੰ ਕਿੱਥੋਂ ਦੀ ਰਹਿਣ ਵਾਲੀ ਐਂ?' ਉਹ ਨੇ ਪੁਲਿਸੀ ਰੋਬ੍ਹ ਵਿੱਚ ਪੁੱਛਿਆ।

'ਮੋਗੇ ਸਾਡਾ ਘਰ ਐ।' ਮੈਂ ਬੇਝਿਜਕ ਕਹਿ ਦਿੱਤਾ।

ਉਹ ਨਿਰਾਸ਼ ਜਿਹੀ ਹੋ ਗਈ, ਪਰ ਫੇਰ ਪੁੱਛਿਆ,'ਕਦੇ ਅੰਮ੍ਰਿਤਸਰ ਵੀ ਰਹੀ ਐਂ ਤੂੰ?'

‘ਹਾਂ।'ਮੈਂ ਕਿਹਾ।

ਤੇਰਾ ਨਾਉਂ ਮਨੋਰਮਾ ਤਾਂ ਨਹੀਂ?

'ਹਾਂ..'ਮੈਂ ਮੁਸਕਰਾ ਕੇ ਜਵਾਬ ਦਿੱਤਾ।

ਉਹ ਵੀ ਮੁਸਕਰਾਈ।

ਮੈਨੂੰ ਖੁਸ਼ੀ ਜਿਹੀ ਹੋਈ ਕਿ ਉਹ ਮੇਰਾ ਨਾਉਂ ਜਾਣਦੀ ਹੈ। ਪਰ ਇੱਕ ਚਿੰਤਾ ਜਿਹੀ ਵੀ ਕਿ ਇਹ ਪੁਲਿਸ ਵਾਲੀ ਮੇਰਾ ਨਾਉਂ ਕਿਵੇਂ ਜਾਣਦੀ ਹੈ। ਉਹ ਨੇ ਮੈਨੂੰ ਮੋਟਰ ਸਾਇਕਲ ਪਿੱਛੇ ਬੈਠਣ ਲਈ ਕਿਹਾ। ਮੈਂ ਝਿਜਕ ਦਿਖਾਈ ਤਾਂ ਉਹ ਕਹਿੰਦੀ,'ਘਬਰਾ

ਇੱਕ ਕੁੜੀ ਸੁਸ਼ਮਾ

109