ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ, ਤੈਨੂੰ ਕਿਸੇ ਗੈਰ ਥਾਂ ਨਹੀਂ ਲੈ ਕੇ ਜਾਂਦੀ, ਆਪਣੇ ਘਰ ਲੈ ਕੇ ਜਾਵਾਂਗੀ।' 'ਪਰ ਦੱਸੋ ਤਾਂ ਸਹੀ,ਕਿਉਂ ਲੈ ਕੇ ਜਾ ਰਹੀ ਓ ਮੈਨੂੰ?'

‘ਇਹ ਸਭ ਘਰ ਜਾ ਕੇ ਗੱਲਾਂ ਕਰਾਂਗੀਆਂ।' ਕਹਿ ਕੇ ਉਹ ਨੇ ਮੋਟਰ ਸਾਇਕਲ ਸਟਾਰਟ ਕਰ ਲਿਆ।ਤੇ ਮੈਂ ਇੱਕ ਜਾਦੂ ਜਿਹੇ ਵਿੱਚ ਆ ਕੇ ਉਹ ਦੇ ਮਗਰ ਬੈਠ ਗਈ। ਫੂਲ ਸਿਨਮਾ ਵਾਲਾ ਚੌਂਕ ਘੁੰਮ ਕੇ ਉਹ ਲੀਲ੍ਹਾ ਭਵਨ ਵਾਲੀ ਸੜਕ ਪੈ ਗਈ। ਹੁਣ ਉਹ ਮਾਡਲ ਸਿਨਮਾ ਵਾਲਾ ਚੌਂਕ ਘੁੰਮ ਕੇ ਉਹ ਲੀਲ੍ਹਾ ਭਵਨ ਵਾਲੀ ਸੜਕ ਪੈ ਗਈ। ਹੁਣ ਉਹ ਮਾਡਲ ਟਾਊਨ ਵੱਲ ਜਾ ਰਹੀ ਸੀ। ਮੈਂ ਸੋਚ ਰਹੀ ਸਾਂ? ਜਿਵੇਂ ਇਹ ਚਿਹਰਾ ਪਹਿਲਾਂ ਵੀ ਕਿਧਰੇ ਦੇਖਿਆ ਹੋਇਆ ਹੈ। ਉਹ ਦੀ ਅਵਾਜ਼ ਵੀ ਜਾਣੀ ਪਹਿਚਾਣੀ ਜਿਹੀ ਲੱਗ ਰਹੀ ਸੀ। ਪਰ ਇਹ ਥਹੁ ਪਤਾ ਨਹੀਂ ਲੱਗਦਾ ਸੀ ਕਿ ਉਹ ਹੈ ਕੌਣ? ਮੈਨੂੰ ਕਿਵੇਂ ਜਾਣਦੀ ਹੈ? ਮਾਡਲ ਟਾਊਨ ਦੀ ਮਾਰਕੀਟ ਲੰਘ ਕੇ ਉਹ ਨੇ ਇੱਕ ਕੋਠੀ ਅੱਗੇ ਮੋਟਰ ਸਾਇਕਲ ਖੜ੍ਹਾ ਕੀਤਾ ਤੇ ਮੈਨੂੰ ਅੰਦਰ ਲੈ ਗਈ।ਉਹ ਦੇ ਕੋਲ ਦੋ ਕਮਰੇ ਹੀ ਸਨ। ਘਰ ਵਿੱਚ ਹੋਰ ਕੋਈ ਨਹੀਂ ਸੀ।ਲੱਗਦਾ ਸੀ, ਉਹ ਇੱਕਲੀ ਹੀ ਇੱਥੇ ਰਹਿੰਦੀ ਹੋਵੇਗੀ। ਇੱਕ ਕਮਰੇ ਵਿੱਚ ਮੈਨੂੰ ਬਿਠਾ ਕੇ ਉਹ ਦੂਜੇ ਕਮਰੇ ਵਿੱਚ ਗਈ ਤੇ ਪੰਜ ਸੱਤ ਮਿੰਟਾਂ ਵਿੱਚ ਹੀ ਵਰਦੀ ਲਾਹ ਕੇ ਕਮੀਜ਼ ਸਲਵਾਰ ਪਹਿਨ ਆਈ। ਮੇਰੇ ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੀ,'ਹੁਣ ਪਹਿਚਾਣਦੀ ਐਂ ਮੈਨੂੰ?'

ਮੈਨੂੰ ਫੇਰ ਵੀ ਕੁਝ ਯਾਦ ਨਹੀਂ ਆਇਆ।

‘ਦਸ ਸਾਲ ਪਹਿਲਾਂ ਦੀ ਕੋਈ ਪੁਰਾਣੀ ਗੱਲ ਯਾਦ ਐ ਤੈਨੂੰ?'ਉਹ ਨੇ ਮੇਰੀਆਂ ਅੱਖਾਂ ਵਿੱਚ ਝਾਕ ਕੇ ਪੁੱਛਿਆ।

'ਕੀ?' ਮੈਂ ਫੇਰ ਡੌਰ-ਭੌਰ ਸਾਂ।

'ਅੰਮ੍ਰਿਤਸਰ ਤੁਹਾਡੇ ਗਵਾਂਢ ਵਿੱਚ ਕਤਲ ਹੋਇਆ ਸੀ, ਪੁਲਿਸ ਵਾਲੇ ਤੁਹਾਡੇ ਘਰ ਗੇੜੇ ਮਾਰਦੇ ਰਹੇ ਸਨ। ਤੂੰ ਤਿੰਨ ਦਿਨ ਮੰਜੇ 'ਤੋਂ ਨਹੀਂ ਉੱਠ ਸਕੀ ਸੀ। ਤੇਰੀ ਬੁਰੀ ਹਾਲਤ ਸੀ। ਤੂੰ ਕੂਕਾਂ ਮਾਰ-ਮਾਰ ਉੱਠਦੀ ਸੀ। ਸਵੇਰੇ-ਸ਼ਾਮ ਤੇਰਾ ਪਤਾ ਲੈਣ ਇੱਕ ਕੁੜੀ ਐੱਦੀ ਹੁੰਦੀ ਸੀ, ਜੀਹਨੂੰ ਦੇਖ ਕੇ ਤੂੰ ਆਪਣਾ ਮੂੰਹ ਛਿਪਾ ਲੈਂਦੀ, ਉਹ ਕੁੜੀ ਭਲਾ ਕੌਣ ਸੀ?' ਉਹ ਲਗਾਤਾਰ ਬੋਲਦੀ ਜਾ ਰਹੀ ਸੀ।

ਉਹ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਸਾਹਮਣੇ ਸਾਰਾ ਨਜ਼ਾਰਾ ਆ ਗਿਆ ਤੇ ਉਹ ਕੁੜੀ ਸੁਸ਼ਮਾ ਸੀ। ਮੈਨੂੰ ਲੱਗਿਆ, ਇਹ ਸੁਸ਼ਮਾ ਹੀ ਹੈ, ਪਰ ਉਹ ਦਾ ਚਿਹਰਾ ਤਾਂ ਗੋਲ-ਗੋਲ ਜਿਹਾ ਸੀ।ਮੁਲਾਇਮ, ਸੁੰਦਰ ਚਿਹਰਾ।ਉਹ ਦੀਆਂ ਅੱਖਾਂ ਤਾਂ ਖਿੱਚਾਂ ਪਾਉਂਦੀਆਂ ਸਨ।ਮੋਟੀਆਂ ਮੋਟੀਆਂ ਗੱਲਾਂ ਕਰਦੀਆਂ ਅੱਖਾਂ।ਉਸ ਕੁੜੀ ਦੀ ਤੋਰ ਤਾਂ ਮਟਕੀਲੀ ਜਿਹੀ ਸੀ।ਇਹ ਚਿਹਰਾ ਤਾਂ ਕਿੰਨਾ ਮਰਦਾਵਾਂ ਜਿਹਾ ਲੱਗਦਾ ਹੈ। ਲੰਬੂਤਰਾ ਜਿਹਾ।ਅੱਖਾਂ ਵਿੱਚ ਕੋਈ ਖਿੱਚ ਨਹੀਂ, ਸਗੋਂ ਇੱਕ ਵਹਿਸ਼ਤ ਜਿਹੀ ਝਲਕਦੀ ਹੈ। ਤੋਰ ਨਾ ਮਰਦਾਵੀਂ ਤੇ ਨਾ ਕੁੜੀਆਂ ਵਾਲੀ। ਹੋ ਸਕਦਾ ਹੈ, ਪੁਲਿਸ ਵਿੱਚ ਭਰਤੀ ਹੋ ਕੇ ਇਹ ਹੁਣ ਇਹੋ ਜਿਹੀ ਬਣ ਗਈ ਹੋਵੇ।ਤੇਰ ਫੇਰ ਉਸਨੇ ਖ਼ੁਦ ਹੀ ਝੱਟ ਦੇ ਕੇ ਦੱਸ ਦਿੱਤਾ,'ਮੈਂ ਸੁਸ਼ਮਾ ਆਂ।'

ਇੱਕ ਬਿੰਦ ਅਸੀਂ ਦੋਵੇਂ ਚੁੱਪ ਬੈਠੀਆਂ ਰਹੀਆਂ। ਮੈਨੂੰ ਲੱਗਾ ਜਿਵੇਂ ਉਹ ਦੇਵਜੂਦ ਉੱਤੋਂ ਪੁਲਿਸ ਵਾਲੀ ਔਰਤ ਦਾ ਖੌਲ੍ਹ ਉਤਰਦਾ ਜਾ ਰਿਹਾ ਹੋਵੇ। ਉਹ ਦੇ ਚਿਹਰੇ ਵਿੱਚੋਂ

110

ਇੱਕ ਕੁੜੀ ਸੁਸ਼ਮਾ