ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ
ਛਾਤਾਬਾਜ਼

ਕਸ਼ਮੀਰ ਵਿੱਚ ਭੜਕੀ ਪਾਕਿਸਤਾਨੀ ਅੱਗ ਹੁਣ ਪੰਜਾਬ ਦੀਆਂ ਹੱਦਾਂ 'ਤੇ ਅਸਮਾਨ ਛੂੰਹਦੀ ਲਾਟ ਬਣ ਚੁੱਕੀ ਸੀ। ਧੂੰਆਂ ਹੀ ਧੂੰਆਂ, ਪੈਰਾਂ ਵਿੱਚ ਕੁਝ ਨਹੀਂ ਦਿੱਸਦਾ, ਨਾ ਭਾਰਤੀਆਂ ਨੂੰ ਤੇ ਨਾ ਪਾਕਿਸਤਾਨੀਆਂ ਨੂੰ।

ਸਾਰੇ ਪਿੰਡ ਵਿੱਚ ਹੀ ਰਾਤ ਨੂੰ ਰੋਸ਼ਨੀ ਦੀ ਪੂਰੀ ਮਨਾਹੀ ਹੁੰਦੀ। ਲੜਾਈ ਜਿਵੇਂ ਘਰਾਂ ਵਿੱਚ ਆ ਪਹੁੰਚੀ ਸੀ। ਸਿਆਲਕੋਟ ਤੇ ਲਾਹੌਰ ਗਵਾਂਢੀ ਪਿੰਡਾਂ ਵਾਂਗ ਲੱਗਦੇ ਸਨ। ਪਾਕਿਸਤਾਨ ਦੇ ਛਾਡਾ ਫ਼ੌਜੀ ਧੜਾ-ਧੜ ਪੰਜਾਬ ਵਿੱਚ ਉੱਤਰ ਰਹੇ ਸਨ। ਇੱਲਾਂ ਵਾਂਗ ਸ਼ੂਕਦੀਆਂ ਛੱਤਰੀਆਂ ਉਨ੍ਹਾਂ ਦੇ ਹਵਾਈ ਜਹਾਜ਼ ਸਾਡੀ ਧਰਤੀ 'ਤੇ ਛੱਡ ਜਾਂਦੇ। ਸਾਰੇ ਪਿੰਡਾਂ ਵਿੱਚ ਹੀ ਹੌਲ ਜਿਹਾ ਪਿਆ ਹੋਇਆ ਸੀ। ਹਰ ਪਿੰਡ ਵਿੱਚ ਡਰ ਸੀ ਛਾਤਾਬਾਜ਼ ਪਤਾ ਨਹੀਂ ਕਦੋਂ ਆ ਉਤਰੇ ਜਾਂ ਕਦੋਂ ਆ ਕੇ ਪਿੰਡ ਨੂੰ ਕੋਈ ਨੁਕਸਾਨ ਕਰ ਜਾਏ। ਕਮਾਦ, ਮੱਕੀਆਂ ਤੇ ਕਪਾਹਾਂ ਵਿੱਚ ਉਹ ਲੁਕੇ ਹੋਏ ਸਨ। ਜਿੱਥੇ ਕੋਈ ਉਤਰਿਆ, ਉਥੇ ਹੀ ਵੜ ਗਿਆ। ਕਿੰਨੇ ਹੀ ਲੋਕਾਂ ਨੇ ਮਾਰ ਦਿੱਤੇ ਸਨ। ਕਿੰਨੇ ਹੀ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤੇ ਸਨ।

ਹਲਵਾਰਾ ਹਵਾਈ ਅੱਡੇ ਨੇੜੇ ਹੋਣ ਕਰਕੇ ਇਨ੍ਹਾਂ ਪਿੰਡਾਂ ਵਿੱਚ ਤਾਂ ਮੌਤ ਵਰਗੀ ਛਾਂ ਪਸਰੀ ਹੋਈ ਸੀ।

ਇਸ ਪਿੰਡ ਦੇ ਲੋਕਾਂ ਨੇ ਹਰ ਅਗਵਾੜ ਦੇ ਦੋ-ਦੋ ਬੰਦੇ ਰਾਤ ਨੂੰ ਫਲ੍ਹਿਆਂ ਵਰਗੇ ਪਹਿਰੇ ਬਿਠਾਏ ਹੋਏ ਸਨ ਤਾਂ ਕਿ ਪੂਰੀ ਕਰੜਾਈ ਰੱਖੀ ਜਾਵੇ। ਐਸੀ ਗੱਲ ਨਾ ਹੋਵੇ ਕਿ ਕੋਈ ਛਾਤਾਬਾਜ਼ ਬੰਬ ਆ ਕੇ ਸੁੱਟ ਜਾਵੇ ਤੇ ਅਮੀ ਜਮੀ ਵੱਸਦਾ ਪਿੰਡ ਸੁਆਹ ਦੀ ਢੇਰੀ ਬਣ ਜਾਵੇ।

ਏਸ ਅਗਵਾੜ ਦੇ ਪਹਿਰੇਦਾਰ ਪੰਜ ਛੇ ਦਿਨਾਂ ਤੋਂ ਫਲ੍ਹੇ ਵਾਰਗੇ ਖੁੰਡਾਂ 'ਤੇ ਬੈਠੇ ਦੂਰ ਟਿੱਬੀ 'ਤੇ ਇੱਕ ਛਾਂ ਜਿਹੀ ਦੇਖਦੇ ਤੇ ਫਿਰ ਉਹ ਛਾਂ ਕੁਝ ਚਿਰ ਠਹਿਰ ਕੇ ਅਲੋਪ ਹੋ ਜਾਂਦੀ। ਕਦੇ ਕਦੇ ਉਹ ਛਾਂ ਅੱਧਾ ਘੰਟਾ ਉਸ ਟਿੱਬੀ ਦੇ ਕਦੇ ਦਸ ਕਰਮਾਂ ਏਧਰ ਕਦੇ ਦਸ ਕਦਮਾਂ ਉੱਧਰ ਫਿਰਦੀ ਤੁਰਦੀ ਉਹ ਦੇਖਦੇ ਰਹਿੰਦੇ। ਚੰਦ ਦੀ ਮੱਧਮ ਚਾਨਣੀ ਵਿੱਚ ਉਹ ਛਾਂ ਇੱਕ ਤੁਰਦੀ ਫਿਰਦੀ ਮੱਕੀ ਦੀ ਪੂਲੀ ਜਿਹੀ ਲੱਗਦੀ। ਟਿੱਬੀ ਦੇ ਕੋਲ ਜਾਣ ਦੀ ਕਦੇ ਕਿਸੇ ਦੀ ਹਿੰਮਤ ਨਾ ਪਈ।

ਇੱਕ ਦਿਨ ਸੂਰਜ ਚੜ੍ਹਨ ਵੇਲੇ ਪਹਿਰੇਦਾਰਾਂ ਨੇ ਦੇਖਿਆ ਕਿ ਉਹ ਛਾਂ ਟਿੱਬੀ ਤੋਂ ਪਰੇ ਜਾਂਦੀ ਜਾਂਦੀ ਇੱਕ ਮੱਕੀ ਦੇ ਖੇਤ ਵਿੱਚ ਜਾ ਅਲੋਪ ਹੋ ਗਈ ਹੈ। ਪਹਿਰੇਦਾਰਾਂ ਦਾ

114

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ