ਇਹ ਸਫ਼ਾ ਪ੍ਰਮਾਣਿਤ ਹੈ
ਖਿੜ ਹੱਸੀ ਸੀ। ਬਾਬੇ ਦੀ ਕਾਲ ਕੋਠੜੀ ਮੂਹਰੇ ਪਹਿਰਾ ਦਿੰਦੇ ਜਿਸ ਸਿਪਾਹੀ ਨੇ ਇਹ ਭਾਣਾ ਦੇਖਿਆ ਸੀ, ਉਹ ਮੈਂ ਆਪ ਹਾਂ।' ਤੇ ਇਹ ਆਖ਼ਰੀ ਗੱਲ ਉਸ ਬਜ਼ੁਰਗ ਨੇ ਆਪਣੀ ਬਿਰਧ ਛਾਤੀ ਤੇ ਆਪਣੇ ਸੱਜੇ ਹੱਥ ਦਾ ਜ਼ੋਰ ਦਾ ਧੱਫ਼ਾ ਮਾਰਕੇ ਆਖੀ ਤੇ ਕਹਿੰਦਾ- 'ਦੇਖੋ! ਬਾਬੇ ਦੀਆਂ ਅੱਖਾਂ 'ਚੋਂ ਪਾਣੀ ਸਿੰਮ ਆਇਐ।'
ਉਸ ਬਜ਼ੁਰਗ ਦੀਆਂ ਗੱਲਾਂ ਨੂੰ ਸਾਰੇ ਲੋਕਾਂ ਨੇ ਪੈਰ ਜਮਾ ਕੇ ਸੁਣਿਆ। ਬਾਬਾ ਕੰਬ ਰਿਹਾ ਸੀ ਤੇ ਕੜਕ ਰਿਹਾ ਸੀ। ਮਹਾਰਾਣੀ ਤੇ ਸ਼ਾਹੀ ਠਾਠ ਵਾਲਾ ਬਜ਼ੁਰਗ ਪਤਾ ਨਹੀਂ ਕਦੋਂ ਚੁੱਪ ਕਰਕੇ ਵਿਚੋਂ ਹੀ ਉੱਥੋਂ ਖਿਸਕ ਗਏ ਸਨ।
ਉੱਥੋਂ ਹੀ ਖੜ੍ਹ ਕੇ ਸਾਰੇ ਲੋਕਾਂ ਨੇ ਫ਼ੈਸਲਾ ਕੀਤਾ- 'ਕਣਕਾਂ ਨੂੰ ਇੱਕ ਇੱਕ ਪਾਣੀ ਹੋਰ ਲਾ ਲੋ। ਚੋਣਾਂ ਵਿੱਚ ਦਸ ਦਿਨ ਰਹਿੰਦੇ ਨੇ। ਬਾਬੇ ਦੀਆਂ ਅੱਖਾਂ 'ਚ ਅਸੀਂ ਹੁਣ ਪਾਣੀ ਦੀ ਥਾਂ ਖੁਸ਼ੀ ਦੀ ਚਮਕ ਦੇਖਣੀ ਐ।'
ਚੋਣ ਦਾ ਨਤੀਜਾ ਜਿੱਦਣ ਨਿਕਲਿਆ, ਮਹਾਰਾਣੀ ਹਾਰ ਗਈ ਸੀ।
ਮਹਾਰਾਣੀ ਦਾ ਆਗਮਨ
143