ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/168

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਜੈਬਾ ਪਾਲੀ

ਜੈਬੇ ਨੇ ਆਪਣੀ ਢਿੱਡ ਨੂੰ ਹੱਥ ਲਾ ਕੇ ਦੇਖਿਆ ਤੱਤਾ-ਤੱਤਾ ਲੱਗਦਾ ਸੀ। ਮੂੰਹ ਥਾਣੀ ਸਾਹ ਕੱਢ ਕੇ ਉਸ ਨੇ ਆਪਣੇ ਹੱਥ ਨੂੰ ਭਾਫ਼ ਦਿੱਤੀ, ਸਾਹ ਵਿੱਚੋਂ ਸੇਕ ਮਾਰਦਾ ਸੀ, ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਸ ਨੂੰ ਤਾਪ ਚੜ੍ਹ ਰਿਹਾ ਸੀ। ਉਹ ਦੀਆਂ ਪੁੜਪੁੜੀਆਂ ਵਿੱਚ ਥੋੜ੍ਹਾ-ਥੋੜ੍ਹਾ ਦਰਦ ਸ਼ੁਰੂ ਹੋ ਗਿਆ ਸੀ। ਮੱਝਾਂ ਨੂੰ ਲੰਮੇ ਖਾਲ਼ ਵਿੱਚ ਵਾੜ ਕੇ ਉਹ ਘਣਛਾਵੀਂ ਕਿੱਕਰ ਥੱਲੇ ਆ ਬੈਠਾ।

ਅੱਜ ਉਹ ਦਾ ਜੀਅ ਕਰਦਾ ਸੀ ਕਿ ਏਦੂੰ ਤਾਂ ਚੰਗਾ ਉਹ ਮਰ ਹੀ ਜਾਵੇ। ਕਿਸੇ ਬਿੰਦ ਉਹ ਸੋਚਦਾ ਕਿ ਮੰਨੋ ਦੇ ਜਾਣ ਮੱਝਾਂ, ਉਹ ਅੱਜ ਘਰ ਹੀ ਨਾ ਪਹੁੰਚੇ ਤੇ ਦੂਰ ਕਿਤੇ ਚਲਿਆ ਜਾਵੇ। ਭਾਵੇਂ ਮੰਗ ਕੇ ਖਾ ਲਵੇ। ਇਸ ਤਰ੍ਹਾਂ ਦੁਖੀ ਹੋ ਕੇ ਮੱਝਾਂ ਚਾਰਨ ਦਾ ਕੰਮ ਅੱਜ ਉਸ ਨੂੰ ਉੱਕਾ ਹੀ ਵਿਉਹ ਵਰਗਾ ਲੱਗ ਰਿਹਾ ਸੀ। ਕੰਡੇ ਸੂਲਾਂ ਨੂੰ ਸੋਟੀ ਨਾਲ ਏਧਰ ਉੱਧਰ ਕਰਕੇ ਉਹ ਭੁੰਜੇ ਹੀ ਲਿਟ ਗਿਆ। ਦੁਪਹਿਰਾ ਤਿੱਖੜ ਹੋ ਚੱਲਿਆ ਸੀ। ਕਿੱਕਰ ਦੀ ਗੂੜ੍ਹੀ ਛਾਂ ਉਸ ਨੂੰ ਪਿਆਰੀ-ਪਿਆਰੀ ਮਿੱਠੀ-ਮਿੱਠੀ ਲੱਗ ਰਹੀ ਸੀ। ਉਹ ਦਾ ਪਿੰਡਾ ਤੱਤਾ ਸੀ। ਉਹ ਦਾ ਸਿਰ ਭਾਰਾ-ਭਾਰਾ ਸੀ। ਉਹ ਦੀਆਂ ਪੁੜਪੁੜੀਆਂ ਵਿੱਚ ਦਰਦ ਸੀ ਤੇ ਕਿੱਕਰ ਦੀ ਸੰਘਣੀ ਛਾਂ ਵਿੱਚ ਇਉਂ ਪੈ ਕੇ ਉਸ ਨੂੰ ਸੁੱਖ ਜਿਹਾ ਮਿਲ ਰਿਹਾ ਸੀ। ਉਸ ਨੂੰ ਨੀਂਦ ਆ ਰਹੀ ਸੀ। ਇੱਕ ਬਿੰਦ ਉਸ ਨੇ ਅੱਖਾਂ ਮੀਚੀਆਂ ਹੀ ਸਨ ਕਿ ਉਸ ਨੂੰ ਨੇੜੇ ਦੇ ਵਾਹਣ ਵਿੱਚ ਦੀ ਆਉਂਦੇ ਕਿਸੇ ਮਨੁੱਖ ਦੀ ਪੈੜਚਾਲ ਸੁਣੀ। ਉਹ ਉੱਠ ਕੇ ਬੈਠਾ ਹੋ ਗਿਆ। ਆਉਣ ਵਾਲੇ ਬੰਦੇ ਨੇ ਜ਼ੋਰ ਦੀ ਇੱਕ ਪੁਰਾਣੀ ਉਸ ਦੇ ਸੌਰਾਂ 'ਤੇ ਠੋਕੀ। ਦੋ ਤਿੰਨ ਗਾਲਾਂ ਵੀ ਮਾਵਾਂ ਭੈਣਾਂ ਦੀਆਂ ਕੱਢੀਆਂ। 'ਕੁੱਤੀ ਜਾਤੇ’ ਆਪ ਮੌਜਾਂ ਨਾਲ ਸਰ੍ਹਾਣਾ ਲਾਈਂ ਪਿਐਂ, ਮਹੀਆਂ ਨੇ ਸਾਰੀ ਕਪਾਹ ਮੁੱਛ ’ਤੀ, ਇੱਕ ਟੂਸਾ ਨੀ ਛੱਡਿਆ।

ਸਾਰੀਆਂ ਮੱਝਾਂ ਨੂੰ ਇਕੱਠੀਆਂ ਕਰਕੇ ਜੈਬੇ ਨੇ ਪਿੰਡ ਦੇ ਛੱਪੜ ਵਿੱਚ ਲਿਆ ਵਾੜੀਆਂ। ਆਪ ਉਹ ਪਿੱਪਲ ਦੀਆਂ ਜੜ੍ਹਾਂ ਵਿੱਚ ਬੈਠ ਗਿਆ। ਉਹ ਦਾ ਮੋਢਾ ਦੁਖ ਰਿਹਾ ਸੀ।

ਅੱਜ ਤਾਂ ਜਿਵੇਂ ਉਸ ਲਈ ਦਿਨ ਹੀ ਮਾੜਾ ਚੜ੍ਹਿਆ ਸੀ। ਅੱਜ ਤੜਕੇ ਸਦੇਹਾਂ ਉੱਠ ਕੇ ਜਦ ਉਹ ਸਰਦਾਰ ਦੇ ਘਰ ਨੂੰ ਆਉਣ ਲੱਗਿਆ ਸੀ ਤਾਂ ਉਹ ਦੀ ਮਾਂ ਨੇ ਉਸ ਨੂੰ ਗੋਦੀ ਵਾਲੀ ਕੁੜੀ ਫੜਾ ਦਿੱਤੀ ਸੀ। ਗੋਦੀ ਵਾਲੀ ਕੁੜੀ ਜਿਹੜੀ ਨਾ ਮਰਦੀ ਸੀ ਤੇ ਨਾ ਜਿਉਂਦੀ। ਸੁੱਕੀਆਂ ਲੱਤਾਂ ਤੇ ਬਾਹਾਂ, ਮੁਰਦਲੀ ਗਰਦਨ, ਸਿਰ ਦੇ ਵਾਲ ਉੱਖੜੇ ਹੋਏ ਤੇ ਢਿੱਡ ਵਧ ਕੇ ਤੋਰੀ ਬਣਿਆ ਹੋਇਆ। ਬਹੁਤੀ ਹੀ ਕਿਰ੍ਹੜੀ! ਬਿੰਦੇ-ਬਿੰਦੇ ਲੇਰਾਂ ਛੱਡਦੀ। ਜੈਬੇ ਨੇ ਉਸ ਨੂੰ ਗੋਦੀ ਚੁੱਕਿਆ ਸੀ ਤਾਂ ਕਿਤੇ ਜਾ ਕੇ ਉਹ ਦੀ ਮਾਂ ਨੇ ਉਹ ਦੇ

168

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ