ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆ ‘ਨਵਾਂ ਜ਼ਮਾਨਾ' ਵਾਧੂ ਜਾ ਦੇਖ ਉਸ ਖੁੱਲ੍ਹੇ ਦਾੜ੍ਹੇ ਵਾਲੇ ਬੰਦੇ ਨੇ ਮੇਰੇ ਪੱਟਾਂ ਤੋਂ ਉਸ ਨੂੰ ਬਿਨ੍ਹਾਂ ਪੁੱਛੇ ਹੀ ਚੱਕ ਲਿਆ ਤੇ ਗੁਣਨ ਗੁਣਨ ਕਰਕੇ ਉਸ ਨੂੰ ਪੜ੍ਹਨ ਲੱਗ ਪਿਆ।

ਮੈਂ ‘ਟ੍ਰਿਬਿਉਨ' ਦਾ ਅਜੇ ਪਹਿਲਾਂ ਸਫ਼ਾ ਚੰਗੀ ਤਰ੍ਹਾਂ ਪੜ੍ਹਿਆ ਵੀ ਨਹੀਂ ਸੀ ਕਿ ਮੈਥੋਂ ਚੌਥੀ ਸੀਟ 'ਤੇ ਬੈਠੇ ਇੱਕ ਬਾਬੂ ਕਿਸਮ ਦੇ ਬੰਦੇ ਨੇ ਬਾਂਹ ਲੰਮੀ ਕਰਕੇ ਆਖ ਦਿੱਤਾ-'ਭਾਈ ਸਾਹਬ, ਬਿਚਲਾ ਬਰਕਾ ਦਿਖਇਓ ਜ਼ਰਾ?' ਮੈਂ ਵਿਚਲੇ ਦੋ ਜੜੁੱਤ ਕੱਢ ਕੇ ਉਸ ਨੂੰ ਫੜਾ ਦਿੱਤੇ।

ਇੱਕ ਅੱਡਾ ਲੰਘ ਕੇ ਬੱਸ ਅੱਡੇ 'ਤੇ ਆ ਰੁਕੀ। ਇੱਕ ਦੂਜਾ ਅੱਡਾ ਇੱਕ ਨਹਿਰ ਦਾ ਪੁਲ ਸੀ। ਇਸ ਪੁਲ ’ਤੋਂ ਕਈ ਪਿੰਡਾਂ ਨੂੰ ਰਾਹ ਜਾਂਦੇ ਸਨ। ਇੱਥੇ ਕਈ ਪਿੰਡਾਂ ਦੀਆਂ ਸਵਾਰੀਆਂ ਆ ਕੇ ਚੜ੍ਹਦੀਆਂ ਸਨ, ਕਈ ਪਿੰਡਾਂ ਦੀਆਂ ਸਵਾਰੀਆਂ ਉਤਰਦੀਆਂ ਸਨ। ਇਸ ਕਰਕੇ ਅੱਡੇ 'ਤੇ ਬੱਸ ਖੜ੍ਹਨ ਕਰਕੇ ਡਰਾਈਵਰ ਤੇ ਕੰਡਕਟਰ ਵੀ ਚਾਹ ਪਾਣੀ ਪੀਣ ਅਕਸਰ ਉਤਰ ਜਾਇਆ ਕਰਦੇ ਸਨ। ਦੂਰ ਦੀਆਂ ਸਵਾਰੀਆਂ ਵੀ ਚਾਹ ਪੀ ਲੈਂਦੀਆਂ ਸਨ, ਪਾਣੀ ਪੀਣ ਉਤਰ ਜਾਂਦੀਆਂ ਸਨ। ਇਸ ਪੁਲ ’ਤੇ ਨਹਿਰ ਦੀ ਇੱਕ ਵੱਖੀ ਵਿੱਚ ਇੱਕ ਨਲਕਾ ਲੱਗਿਆ ਹੋਇਆ ਸੀ ਤੇ ਲੋਕ ਕਹਿੰਦੇ ਸਨ ਕਿ ਪੰਜਾਹ ਪੰਜਾਹ ਕੋਹ ਤਾਈਂ ਇਸ ਨਲਕੇ ਦਾ ਠੰਡਾ ਮਿੱਠਾ ਪਾਣੀ ਹੋਰ ਕਿਤੇ ਨਹੀਂ ਮਿਲਦਾ। ਮੈਨੂੰ ਵੀ ਕੁੱਝ ਤੇਹ ਲੱਗੀ ਹੋਈ ਸੀ ਤੇ ਮੈਂ ਵੀ ਦੂਜੀਆਂ ਸਵਾਰੀਆਂ ਦੇ ਨਾਲ ਪਾਣੀ ਪੀਣ ਥੱਲੇ ਉਤਰ ਗਿਆ।

ਪਾਣੀ ਪੀ ਕੇ ਜਦ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਸੀਟ 'ਤੇ ਪਏ ਚਮੜੇ ਦੇ ਬੈਗ ਥੱਲਿਓਂ ਬਚਦਾ ‘ਟ੍ਰਿਬਿਊਨ’ ਤਿੰਨ ਸੀਟਾਂ ਵਾਲੀ ਨਾਲ ਦੀ ਸੀਟ 'ਤੇ ਬੈਠੇ ਇੱਕ ਆਦਮੀ ਨੇ ਚੁੱਕ ਲਿਆ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਉਸ ਦਾ ਮੂਹਰਲਾ ਸਫ਼ਾ ਪੜ੍ਹ ਕੇ ਅਖ਼ੀਰਲਾ ਸਫ਼ਾ ਮੈਂ ਅਜੇ ਪੜ੍ਹਨਾ ਸੀ। ਅਖ਼ੀਰਲਾ ਸਫ਼ੇ ਤੇ 'ਸ਼ੇਖ ਅਬਦੁੱਲਾ' ਦਾ ਕੋਈ ਖ਼ਾਸ ਬਿਆਨ ਛਪਿਆ ਹੋਇਆ ਸੀ, ਜਿਸ ਨੂੰ ਮੈਂ ਛੇਤੀਂ ਪੜ੍ਹਨਾ ਚਾਹੁੰਦਾ ਸੀ। ਪਾਣੀ ਪੀ ਕੇ ਜਦ ਮੈਂ ਵਾਪਸ ਬੱਸ ਵੱਲ ਆ ਰਿਹਾ ਸੀ ਤਾਂ ਮੇਰੇ ਮਨ ਵਿੱਚ ‘ਸ਼ੇਖ ਅਬਦੁੱਲਾ' ਦਾ ਬਿਆਨ ਪੜ੍ਹਨ ਲਈ ਕਾਹਲ ਮੱਚੀ ਹੋਈ ਸੀ। ਆਪਣੇ ਬੈਗ ਥੱਲੇ ਅਖ਼ਬਾਰ ਨਾ ਦੇਖ ਕੇ ਮੈਨੂੰ ਖਿਝ ਜਿਹੀ ਆਈ। ਮੇਰੇ ਕੋਲ ਖੁੱਲ੍ਹੇ ਦਾੜੇ ਵਾਲੇ ਬੰਦੇ ਨੇ 'ਨਵਾਂ ਜ਼ਮਾਨਾ' ਅਜੇ ਛੱਡਿਆ ਨਹੀਂ ਸੀ।

ਬੱਸ ਤੁਰ ਪਈ ਤੇ ਮੇਰੇ ਕੋਲ ਪੜ੍ਹਨ ਲਈ ਕੋਈ ਅਖ਼ਬਾਰ ਨਹੀਂ ਸੀ। 'ਨਵਾਂ ਜ਼ਮਾਨਾ’ ਜਿਸ ਦਾ ਮੈਂ ਅਜੇ ਇੱਕ ਅੱਖਰ ਵੀ ਨਹੀਂ ਸੀ ਪੜ੍ਹਿਆ, ਉਸ ਨੂੰ ਕੋਲ ਬੈਠਾ ਬੰਦਾ ਨਹੀਂ ਸੀ ਛੱਡ ਰਿਹਾ। ਮੈਨੂੰ ਉਸ ਤੇ ਗੁੱਸਾ ਆ ਰਿਹਾ ਸੀ, ਬਹੁਤ ਗੁੱਸਾ। 'ਧੌਲ਼ ਦਾੜ੍ਹੀਏ' ਬੁੱਢੇ ਠੇਠਰ ਨੇ ਪੰਦਰਾਂ ਵੀਹ ਪੈਸਿਆਂ ਦੀ ਮੂੰਗਫ਼ਲੀ ਲੈ ਕੇ ਤਾਂ ਜਾੜ੍ਹਾਂ ਥੱਲੇ ਦਰੜ ਦਿੱਤੀ ਤੇ ਅਖ਼ਬਾਰ ਮੁੱਲ ਲੈਣ ਵੇਲੇ ਤੱਕ ਕਿਉਂ ਚੜ੍ਹਾ ਲਿਆ? ਤੇ ਹੁਣ ਬਿਗਾਨੀ ਅਖ਼ਬਾਰ ਨਾਲ ਕਰੇਵਾ ਕਿਉਂ ਕਰੀ ਬੈਠੇ?'

ਪਹਿਲੇ ਸਫ਼ੇ ਵਾਲੇ ਵਰਕੇ ‘ਟ੍ਰਿਬਿਊਨ' ਦੇ ਨਾਲ ਲੱਗਵੀਂ ਸੀਟ ਵਾਲੇ ਭੱਦਰ ਪੁਰਸ਼ ਨੇ ਚੁੱਕ ਲਏ ਸਨ ਤੇ ਉਹ ਸ਼ਾਇਦ ਛੇਤੀ ਛੇਤੀ ਨਹੀਂ ਸੀ ਮੋੜਨ ਵਾਲਾ। ਮੈਥੋਂ ਅੱਗੇ ਚੌਥੀ ਸੀਟ ਵਾਲੇ ਬੰਦੇ ਵੱਲ ਮੈਂ ਦੇਖਿਆ ਕਿ ਉਸ ਨੇ ਤਾਂ ਸ਼ਇਦ ਵਿਚਲੇ ਵਰਕੇ

ਇਹ ਲੋਕ

179