ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/215

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਤਿੰਨ ਜਾਨਵਰ

ਮੁੰਡਿਆਂ ਕੁੜੀਆਂ ਲਈ ਇਹ ਸਾਂਝਾ ਸਕੂਲ ਹੈ।

ਸਿਆਲ ਦੀ ਰੁੱਤ ਹੈ। ਅੱਧੀ ਛੁੱਟੀ ਦੀ ਘੰਟੀ ਵੱਜ ਚੁੱਕੀ ਹੈ। ਚਾਰ ਅਧਿਆਪਕਾਵਾਂ ਇੱਕ ਕੰਧ ਦੀ ਓਟ ਵਿੱਚ ਧੁੱਪੇ ਆ ਖੜੀਆਂ ਹਨ। ਭੈਂਗੇ ਚਪੜਾਸੀ ਤੋਂ ਇੱਕ-ਇੱਕ ਕਰਕੇ ਉਨ੍ਹਾਂ ਨੇ ਚਾਰ ਕੁਰਸੀਆਂ ਮੰਗਵਾਈਆਂ ਹਨ। ਨੇੜੇ ਦੇ ਕਮਰੇ ਵਿੱਚ ਆਪ ਹੀ ਇੱਕ ਮੇਜ਼ ਚੁੱਕ ਲਿਆਂਦਾ ਹੈ ਤੇ ਕੁਰਸੀਆਂ ਦੇ ਵਿਚਾਲੇ ਧਰ ਲਿਆ ਹੈ।

"ਕੜਬ ਦਾ ਟਾਂਡਾ" ਮੂੰਹ ਲਮਕਾਈ ਬੈਠੀ ਹੈ। ਉਸ ਦੀ ਪੁੜਪੜੀ ਦੁਖ ਰਹੀ ਹੈ। ‘ਕਾਲਾ ਗੁਲਾਬ’ ਖੁੱਲ੍ਹ ਖੁੱਲ੍ਹ ਬੋਲਦੀ ਹੈ ਤੇ ਆਪਣੇ ਦੰਦਾਂ ਵਿਚੋਂ ਦੁੱਧ ਚਿੱਟਾ ਹਾਸਾ ਛਣਕਾਉਂਦੀ ਹੈ। "ਗੰਨੇ ਦੇ ਛਿਲਕ" ਦੀ ਇੱਕ ਟੰਗ ਮੇਜ਼ 'ਤੇ ਹੈ ਤੇ ਇੱਕ ਟੰਗ ਮੇਜ਼ ਦੀਆਂ ਦੋ ਲੱਤਾਂ ਵਿਚਕਾਰਲੀ ਫੱਟੀ ’ਤੇ। "ਮਰੂਆ" ਨੇ ਚਿੱਟੇ ਸਿਰ ਵਾਲੀ ਚਪੜਾਸਣ ਨੂੰ ਬੁਲਾਇਆ ਹੈ। ਕੰਟੀਨ ਤੋਂ ਇੱਕ ਸੈੱਟ ਚਾਹ ਲਿਆਉਣ ਲਈ ਕਹਿ ਦਿੱਤਾ ਹੈ।

"ਹਰ ਸਾਲ ਕੋਈ ਨਾ ਕੋਈ ਮਾਸਟਰ ਬਦਲ ਜਾਂਦੈ, ਆ ‘ਭੰਡੂ’ ਦਾ ਜੁੜ ਪਤਾ ਨਹੀਂ ਕਦੋਂ ਵੱਢਿਆ ਜਾਊ? ਆਂਡੇ ਤਾਂ ਦੇਖ ਟੁੱਟ ਜਾਣੇ ਦੇ ਜੀਅ ਕਰਦੈ, ਤੌੜ ਦਿਆਂ। ਐਵੇਂ ਈ ਝਾਕੀ ਜਾਊ, ਅੱਖਾਂ ਪਾੜ ਪਾੜ। ਸਟਾਫ਼ ਰੂਮ 'ਬਹਿ ਕੇ ਚੁਗਲੀਆਂ ਕਰਨ ਤੋਂ ਬਿਨ੍ਹਾਂ ਇਸ ਨੂੰ ਕੋਈ ਕੰਮ ਈ ਨਹੀਂ, ਲਹਿ ਜਾਣੇ ਨੂੰ। ਕੋਈ ਸਹਿਸਣ ਨ੍ਹੀਂ ਛੱਡੀ, ਕੋਈ ਚੂਹੜੀ ਨ੍ਹੀਂ ਛੱਡੀ, ਹੁਣ ਗੋਡੇ ਖੜ੍ਹਗੇ ਤਾਂ ਲੋਕਾਂ ਦੀਆਂ ਗੱਲਾਂ ਬਣੌਦੇ। ਤੇਰਾਂ ਸਾਲ ਹੋ ਗਏ, ਇਹਦੀ ਕੰਜਰ ਕੋਈ ਬਦਲੀ ਨਹੀਂ ਕਰਦਾ। ਸਾਰਾ ਦਿਨ ਮੁੱਛਾਂ ਮਰੋੜਦਾ ਰਹੂ। ਮੱਥੇ ਦੇ ਵੱਟ ਤਾਂ ਦੇਖੋ, ਠੇਠਰ!" "ਗੰਨੇ ਦਾ ਛਿਲਕ" ਕਹਿੰਦੀ ਹੈ।

ਲੰਮਾ ਕੱਦ। ਪਤਲਾ ਸਰੀਰ। ਤਿੱਖਾ ਨੱਕ। ਨਰਮ ਨਰਮ ਹੱਥ ਪੈਰ। ਨਿੱਕੀਆਂ ਨਿੱਕੀਆਂ ਛਾਤੀਆਂ। ਟਪੂੰ ਟਪੂੰ ਕਰਦੀਆਂ ਅੱਖਾਂ। ਕਾਹਲਾ ਬੋਲ। ਬਿੰਦੇ ਬਿੰਦੇ ਹਾਸੀ। ਇਹ "ਗੰਨੇ ਦਾ ਛਿਲਕ" ਹੈ।

"ਇੱਕ ਖ਼ਸਮ ਤਾਂ ਘਰ ਹੁੰਦਾ ਈ ਐ, ਪਰ ਸਕੂਲ ਵਿੱਚ ਕਈ ਮਾਸਟਰ ਖ਼ਸਮਾਂ ਦੇ ਵੀ ਖ਼ਸਮ ਨੇ।" "ਕੜਬ ਦਾ ਟਾਂਡਾ" ਸਿਰ ਉਤਾਂਹ ਚੁੱਕਦੀ ਹੈ।

"ਬਾਂਦਰ" ਕਲਰਕ ਦੇ ਕਮਰੇ 'ਚ ਬੈਠਾ ਸਾਰਾ ਦਿਨ ਮੱਖੀਆਂ ਮਾਰਦਾ ਰਹਿੰਦੈ। ਕਿਸੇ ਜਮਾਤ 'ਚ ਬੈਠਾ ਹੋਵੇ ਤਾਂ ਕੀ ਇਹ ਪੜ੍ਹਾਉਂਦੈ? ਉੱਥੇ ਬੈਠਾ ਵੀ ਕਾਗਜ਼ਾ 'ਤੇ ਲਕੀਰਾਂ ਜੀਆਂ ਕੱਢਦਾ ਰਹਿੰਦੈ। ਇਹ ਨੂੰ ਇਹ ਵੀ ਪਤਾ ਨਹੀਂ ਬਈ ਇਹ ਦੇ ਕੋਲ ਕਿਹੜੀ ਜਮਾਤ ਦਾ ਕਿਹੜਾ ‘ਸਬਜੈਕਟ" ਐ। ਹੈੱਡ ਮਾਸਟਰ ਨੇ ਸਿਰ ਚੜਾ ਰੱਖਿਐ,

ਤਿੰਨ ਜਾਨਵਰ

215