ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/217

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੋਲ ਘਰ ਔਂਦੇ ਐ ਤਾਂ ਉਨ੍ਹਾਂ ਨਾਲ ਗੱਲਾਂ ਕਰ ਕੇ ਜਾਣੀਂਦੀ ਮਨ ਹੌਲਾ ਹੋ ਜਾਂਦੇ। ਸਕੂਲ ਵਿੱਚ ਵੀ ਤਾਂ ਉਹੀਂ "ਸੰਜਮ" ਜੀ ਹੁੰਦੈ ਐ, ਪਰ ਗੱਲ ਕਰਨ ਤੋਂ ਡਰ ਲੱਗਦੇ-ਬਾਈ ਗਾਡ।"

ਮਧਰਾ ਕੱਦ। ਰੰਗ ਮੁਸ਼ਕੀ। ਅੱਖਾਂ ਗੋਲ। ਗੱਲ ਕਰਦੀ ਅੱਖਾਂ ਝਮਕਦੀ ਹੈ ਤਾਂ ਜਿਵੇਂ ਲੋਗੜੀ ਦੇ ਫੁੱਲਾਂ ਦੀ ਬਾਰਸ਼ ਹੁੰਦੀ ਹੋਵੇ। ਜ਼ਬਾਨ ਵਿੱਚ ਮਿਸਰੀ ਘੁਲੀ ਹੋਈ। ਸਿਰ ਦੇ ਵਾਲ ਬਹੁਤ ਲੰਮੇ। ਛਾਤੀ ਭਰਵੀ। ਇਹ "ਕਾਲਾ ਗੁਲਾਬ" ਹੈ।

ਕੇਤਲੀ ਖ਼ਾਲੀ ਹੋ ਗਈ ਹੈ। ਪਿਆਲੀਆਂ ਮੇਜ਼ 'ਤੇ ਪਈਆਂ ਹਨ। "ਮਰੁਆ" ਚਿੱਟੇ ਸਿਰ ਵਾਲੀ ਚਪੜਾਸਣ ਨੂੰ ਹਾਕ ਮਾਰਦੀ ਹੈ। ਚਪੜਾਸਣ ਕੇਤਲੀ ਤੇ ਪਿਆਲੀਆਂ ਚੁੱਕ ਕੇ ਲੈ ਜਾਂਦੀ ਹੈ। 'ਗੰਨੇ ਦੇ ਛਿਲਕ" ਦੀਆਂ ਦੋਵੇਂ ਟੰਗਾਂ ਮੇਜ਼ ਦੇ ਉੱਤੇ ਆ ਟਿਕਦੀਆਂ ਹਨ।

"ਬੈਠਣ ਦਾ ਤਰੀਕਾ ਦੇਖ ਲੈ ‘ਛਮਕੋ’ ਦਾ।" "ਮਰੂਆ" ਬੁੱਲਾਂ 'ਤੇ ਜੀਭ ਫੇਰ ਕੇ ਕਹਿੰਦੀ ਹੈ।

ਕੱਦ ਸੂਤ ਸਿਰ। ਗੱਦਰ ਸਰੀਰ। ਰੰਗ ਬਦਾਮੀ। ਚਿਹਰਾ ਗੋਲ। ਅੱਖਾਂ ਮੋਟੀਆਂ ਮੋਟੀਆਂ ਤੇ ਸਾਊ। ਸਬਰ ਭਰੀ ਗੱਲਬਾਤ। ਸੁਭਾਅ ਵਿੱਚ ਕੋਈ ਮੜਕ ਨਹੀਂ। ਇਹ ‘ਮਰੂਆ’ ਹੈ।

"ਨੀ 'ਭੰਡੂ' ਅੱਜ ਤਾਂ ਬੜੀ ਛੇਤੀ ਮੁੜ ਆਇਆ ਘਰੋ।" "ਕੜਬ ਦਾ ਟਾਂਡਾ" ਕਹਿੰਦੀ ਹੈ। "ਨੀ ਦੇਖ ਕਿਵੇਂ ਝਾਕਦੈ ਏਧਰ, ਆਪਣੇ ਕੰਨੀ।"

"ਔਧਰ ‘ਕਿਰਲੇ' ਨੂੰ ਦੇਖ ਲੈ। ਬੁਸ਼ਰਟ ਦੀਆਂ ਬਾਹਾਂ ਪਾੜ ਕੇ ਛੱਡੂ ਜਾਨੀ ਵਾਕਰ।" "ਗੰਨੇ ਦਾ ਛਿਲਕ" ਤਾੜੀ ਮਾਰਦੀ ਹੈ। ਦੂਜੀਆਂ ਉੱਚੀ ਉੱਚੀ ਹੱਸਦੀਆਂ ਹਨ।

ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਖੜਕ ਗਈ ਹੈ। ਮੁੰਡੇ ਕੁੜੀਆਂ ਦਾ ਚੀਂਘ ਚੰਘਿਆੜਾ ਮੱਧਮ ਪੈ ਗਿਆ ਹੈ। ਚਾਰੇ ਅਧਿਆਪਕਾਂ ਕੁਰਸੀਆਂ ਉੱਤੋਂ ਉੱਠਦੀਆਂ ਹਨ। ਉਬਾਸੀਆਂ ਲੈਂਦੀਆਂ ਹਨ ਤੇ ਅੰਗੜਾਈਆਂ ਭੰਨ੍ਹਦੀਆਂ ਹਨ। ਆਪਣੀਆਂ ਜਮਾਤਾਂ ਵੱਲ ਉਨ੍ਹਾਂ ਦੇ ਕਦਮ ਉੱਠਦੇ ਹਨ।

ਤਿੰਨ ਜਾਨਵਰ

217