ਲੱਗੇ ਤੇ ਫੇਰ ਮੁੰਡਾ ਭੇਜ ਕੇ ਮੁਣਸ਼ੀ ਨੂੰ ਵੀ ਸੱਦ ਲਿਆ। ਉਹ ਆ ਕੇ ਬੈਠਾ ਹੀ ਸੀ, ਕਸ਼ਮੀਰਾ ਸਿੰਘ ਨੇ ਭਰਵਾਂ ਪੈੱਗ ਪਾ ਕੇ ਉਸ ਨੂੰ ਫੜਾ ਦਿੱਤਾ। ਉਹ ਇੱਕੋ ਸਾਹ ਪੀ ਗਿਆ ਤੇ ਮੂੰਗੀ ਦੀ ਦਾਲ ਮੂੰਹ ਲਾ ਕੇ ਪੀਣ ਲੱਗਿਆ। ਉਹ ਦੋਵੇਂ ਅੱਖਾਂ ਵਿੱਚ ਹੱਸ ਰਹੇ ਸਨ।
ਤਿੰਨ ਪੈੱਗਾਂ ਨਾਲ ਹੀ ਮੁਣਸ਼ੀ ਬਹਿਕੀਆਂ-ਬਹਿਕੀਆਂ ਗੱਲਾਂ ਕਰਨ ਲੱਗਿਆ। ਰੋਟੀ ਖਾਣ ਵੇਲੇ ਇਕ ਪੈੱਗ ਹੋਰ ਮੁਣਸ਼ੀ ਨੇ ਚਾੜ੍ਹ ਲਿਆ। ਉਹ ਪੂਰੀ ਰੋਟੀ ਨਹੀਂ ਖਾ ਸਕਿਆ।ਓਸੇ ਮੰਜੇ 'ਤੇ ਟੇਢਾ ਹੋ ਗਿਆ ਤੇ ਘੁਰਾੜੇ ਮਾਰਨ ਲੱਗਿਆ।
ਉਨ੍ਹਾਂ ਦੋਵਾਂ ਨੇ ਸੰਵਾਰ ਕੇ ਰੋਟੀ ਖਾਧੀ ਤੇ ਆਪਣੇ-ਆਪਣੇ ਮੰਜੇ ਵਿਛਾ ਕੇ ਪੈ ਗਏ। ਸੂਤ ਦਾ ਮੰਜਾ ਸੀ। ਮੁਣਸ਼ੀ ਨੂੰ ਇੱਕ ਸਿਰਹਾਣਾ ਦੇ ਦਿੱਤਾ ਗਿਆ। ਪੈਂਦਾ ਉੱਤੇ ਚਹੁਰਾ ਕਰਕੇ ਖੇਸ ਵਿਛਾ ਦਿੱਤਾ।
ਥੋੜ੍ਹੀ ਜਿਹੀ ਰਾਤ ਟਿਕੀ ਤਾਂ ਚੰਦਨ ਉੱੱਠਿਆ। ਕਸ਼ਮੀਰਾ ਸਿੰਘ ਨੇ ਉਹ ਦਾ ਹੱਥ ਘੁੱਟਿਆ.....'ਅਜੇ ਨਾ ਜਾਹ।' ਪਰ ਉਹ ਬਹੁਤ ਕਾਹਲਾ ਸੀ।
ਅਸਮਾਨ ਤੇ ਖੱਖ ਚੜ੍ਹੀ ਹੋਈ ਸੀ। ਕੋਈ ਤਾਰਾ ਨਹੀਂ ਦਿੱਸ ਰਿਹਾ ਸੀ। ਹਵਾ ਵਗ ਰਹੀ ਸੀ, ਪਰ ਇਹ ਹਵਾ ਜਿੱਥਰ ਲੱਗਦੀ ਸੀ, ਲੱਗਦੀ। ਦੂਜੇ ਪਾਸੇ ਮੁੜ੍ਹਕਾ ਆਉਂਦਾ। ਕਸ਼ਮੀਰਾ ਸਿੰਘ ਦੇ ਘਰ ਤੋਂ ਮੁਣਸ਼ੀ ਦਾ ਘਰ ਪਿੰਡ ਦੇ ਦੂਜੇ ਪਾਸੇ ਸੀ। ਚੰਦਨ ਗਿਆ ਤੇ ਹੌਲੀ-ਹੌਲੀ ਬਾਰ ਦੇ ਤਖ਼ਤੇ ਧੱਕਣ ਲੱਗਿਆ। ਦੋ ਵਾਰੀ ਉਹ ਨੇ ਬਾਹਰਲਾ ਕੁੰਡਾ ਦੱਬ ਕੇ ਖੜਕਾਇਆ, ਪਰ ਅੰਦਰੋਂ ਕੋਈ ਨਾ ਬੋਲਿਆ। ਉਹ ਉੱਥੇ ਹੀ ਚੁੱਪ ਕੀਤਾ ਖੜ੍ਹਾ ਰਿਹਾ ਤੇ ਵਿਹੁ ਘੋਲਣ ਲੱਗਿਆ। ਉਹ ਦਾ ਸੱਚੀਂ ਜੀਅ ਕਰਦਾ ਸੀ ਕਿ ਕੰਧ ਨਾਲ ਟੱਕਰ ਮਾਰੇ, ਪਰ ਉਹ ਪੱਥਰ ਬਣਿਆ ਖੜ੍ਹਾ ਰਿਹਾ। ਗਵਾਂਢੀਆਂ ਦੇ ਕੋਠੇ 'ਤੋਂ ਕਿਸੇ ਆਦਮੀ ਦੇ ਉੱਚਾ ਖੰਘਣ ਦੀ ਅਵਾਜ਼ ਆਈ। ਉਹ ਇਕਦਮ ਤ੍ਰਭਕਿਆ। ਇੱਕ ਵਾਰੀ ਫਿਰ ਉਸ ਨੇ ਤਖ਼ਤਿਆਂ ਨੂੰ ਥਪਥਪਾਇਆ, ਪਰ ਫ਼ਜ਼ੂਲ। ਉਹ ਉਹਨੀ ਪੈਰੀਂ ਤੇਜ਼-ਤੇਜ਼ ਕਦਮਾਂ ਨਾਲ ਓਥੋਂ ਹਿੱਲ ਆਇਆ। ਕਸ਼ਮੀਰਾ ਸਿੰਘ ਦੇ ਘਰ ਆਪਣੇ ਖ਼ਾਲੀ ਮੰਜੇ ਤੇ ਆ ਪਿਆ। ਪਏ-ਪਏ ਨੇ ਕੱਪੜੇ ਲਾਹੇ ਤੇ ਨਿੱਕੇ-ਨਿੱਕੇ ਹਉਕੇ ਭਰਦਾ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਕਸ਼ਮੀਰਾ ਸਿੰਘ ਸੌਂ ਚੁੱਕਿਆ ਸੀ।
ਚੰਦਨ ਸਵੇਰੇ ਉੱਠਿਆ ਤਾਂ ਕਸ਼ਮੀਰਾ ਸਿੰਘ ਉਹ ਦੇ ਮੂੰਹ ਵੱਲ ਗਹੁ ਨਾਲ ਦੇਖ ਰਿਹਾ ਸੀ। ਉਹ ਦੀਆਂ ਸਵਾਲੀਆਂ ਅੱਖਾਂ ਵੱਲ ਝਾਕ ਕੇ ਚੰਦਨ ਨੇ ਖ਼ਾਲੀ ਹੱਥ ਮਾਰਿਆ। ਕਸ਼ਮੀਰਾ ਸਿੰਘ ਉਦਾਸ ਖੜ੍ਹਾ ਰਹਿ ਗਿਆ।
ਮੁਣਸ਼ੀ ਜਾ ਚੁੱਕਿਆ ਸੀ। ਨਹਾ ਧੋ ਕੇ ਉਹ ਬੈਠੇ ਤਾਂ ਚੰਦਨ ਮਲਵੀਂ ਜਿਹੀ ਜੀਭ ਨਾਲ ਕਹਿਣ ਲੱਗਿਆ, ‘ਚਲ ਪੁੱਛ ਕੇਤਾਂ ਆਈਏ ਸਾਲੀ ਨੂੰ, ਕਿਉਂ ਨਾ ਖੋਲ੍ਹਿਆ ਕੁੰਡਾ?'
'ਓਏ, ਛੱਡ ਯਾਰ ਇਹੋ ਜ੍ਹੀ ਤੇਰੀ ਯਾਰੀ?'
'ਨਹੀਂ, ਚੱਲ। ਗੱਲ ਤਾਂ ਕਰੀਏ।'
'ਉਹ ਗਏ। ਮੁਣਸ਼ੀ ਪੱਠਿਆਂ ਨੂੰ ਗਿਆ ਹੋਇਆ ਸੀ। ਰੇਸ਼ਮਾ ਉਨ੍ਹਾਂ ਦੇ ਕੋਲ ਨਹੀਂ ਆਈ। ਚੰਦਨ ਨੇ ਹਾਕ ਮਾਰੀ ਤਾਂ ਉਹ ਧੀਮੇ ਕਦਮਾਂ ਨਾਲ ਆਈ।
ਅੱਧਾ ਆਦਮੀ
25