ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਔਰਤ ਦੀ ਕੁਠਾਲੀ

ਚਾਨਣ ਮੱਲੋਂ-ਮੱਲੀ ਘੇਰ ਕੇ ਮੈਨੂੰ ਚੁਬਾਰੇ ਵਿੱਚ ਲੈ ਗਿਆ। ਚੁਬਾਰਾ -ਪੱਕੀਆਂ ਇਟਾਂ ਦਾ। ਫ਼ਰਸ਼ ਵੀ ਪੱਕਾ। ਸਾਹਮਣੇ ਦੋ ਪਲੰਘ ਵਿਛੇ ਹੋਏ ਚਾਦਰਾਂ ਸਰ੍ਹਾਣੇ ਟੁੱਟ ਨਾਲ ਕੱਢੇ। ਚਿੜੀਆਂ, ਮੋਰ, ਤੋਤੇ ਜਿਵੇਂ ਫੜ ਕੇ ਬਹਾਏ ਹੋਣ। ਇੱਕ ਪਾਸੇ ਟਾਂਡ ਤੇ ਲਿਸ਼ਕਦੇ ਥਾਲ, ਗਿਲਾਸ ਤੇ ਕੌਲੀਆਂ। ਲੱਕੜ ਦੀ ਨਿੱਕੀ ਜਿਹੀ ਟੰਗਣੀ ਤੇ ਚਮਚਿਆਂ ਦੀ ਪਾਲ। ਚਹੁੰ ਮੰਜਿਆਂ ਦੇ ਡੱਬੇ ਵਰਗੇ ਚੁਬਾਰੇ ਵਿੱਚ ਖ਼ਾਸਾ ਚਿਰ ਬੈਠਣ ਨੂੰ ਜੀਅ ਕਰਦਾ ਸੀ।

‘ਪਲੰਘ ’ਤੇ ਮੈਨੂੰ ਬਿਠਾ ਕੇ ਆਪ ਚਾਨਣ ਥੱਲੇ ਉਤਰ ਗਿਆ। ਥੋੜ੍ਹੇ ਚਿਰ ਪਿੱਛੋਂ ਉਹ ਫੇਰ ਮੇਰੇ ਕੋਲ ਆ ਕੇ ਬੈਠ ਗਿਆ।

ਐਤੀਕੀਂ ਤਾਂ ਪੰਜ-ਛੇ ਮਹੀਨਿਆਂ ਪਿੱਛੋਂ ਗੇੜਾ ਮਾਰਿਐ? ਚਾਨਣ ਨੇ ਕੀਤੀ।'

‘ਕੰਮ ਛੱਡ ਕੇ ਆਉਣਾ ਬੜਾ ਔਖੈ। ਫੇਰ ਵੀ ਤੇਰੇ ਅਰਗੇ ਮਿੱਤਰ-ਬੇਲੀਆਂ ਨੂੰ ਮਿਲੇ ਬਿਨਾਂ ਰਹਿਆ ਨੀਂ ਜਾਂਦਾ। ਜੰਮਣ-ਭੋਂ ਤਿਆਗੀ ਨੀਂ ਜਾਂਦੀ।’ ਮੈਂ ਉੱਤਰ ਦਿੱਤਾ।

‘ਪਰ ਇਕ ਗੱਲ ਚਾਨਣਾ ਤੈਨੂੰ ਪੁੱਛਾਂ?' ਮੈਂ ਉਸ ਵੱਲ ਅੱਖਾਂ ਗੱਡ ਦਿੱਤੀਆਂ।

'ਪੁੱਛ', ਉਸ ਨੇ ਮੇਰੇ ਵੱਲ ਪੂਰਾ ਧਿਆਨ ਦੇ ਦਿੱਤਾ ਸੀ।

'ਅੱਗੇ ਤਾਂ ਤੇਰੇ ਇਸੇ ਘਰ 'ਚੋਂ ਡਾਡ ਮਾਰਦੀ ਸੀ, ਭੇਡਾਂ ਦੇ ਵਾੜੇ ਅਰਗੀ, ਹੁਣ ਤਾਂ ਯਾਰ ਇਹ ਕਿਸੇ ਓਪਰੇ ਹੱਥਾਂ ਦੀ ਕਰਾਮਾਤ ਦਿੱਸਦੀ ਐ?'। ਚੁਬਾਰੇ ਦੀ ਲਿਸ਼ਕਣੀ ਦੇਖ ਕੇ ਮੈਂ ਹੈਰਾਨੀ ਜ਼ਾਹਰ ਕੀਤੀ।

‘ਆਹ ਹੁਣੇ ਪਟੋਲਾ ਚਾਹ ਲੈ ਕੇ ਆਉ, ਦੇਖ ਲੀਂ। ਚਾਨਣ ਨੇ ਜਿਵੇਂ ਸਾਰੀ ਹਿੱਕ ਚੌੜੀ ਕਰਕੇ ਆਖਿਆ ਹੋਵੇ।

ਰੰਗ ਧੋਤੀ ਹੋਈ ਗਾਜਰ। ਕੱਦ ਸੂਤ ਸਿਰ, ਕੰਨਾਂ ਵਿੱਚ ਨਵੀਂ ਘੜਤ ਦੀਆਂ ਵਾਲੀਆਂ। ਟੈਰਾਲਿਨ ਦਾ ਸੂਟ ਤੇ ਸਿਰ ’ਤੇ ਜਾਲੀਦਾਰ ਕਾਲਾ ਦੁਪੱਟਾ। ਪੈਰਾਂ ਵਿੱਚ ਕੱਢਵੀਂ ਮੋਡੀ ਦੁਖਲੀ ਜੁੱਤੀ। ਖੁੱਦੋਂ ਵਾਂਗ ਮੜਿਆ ਗੁੰਦਵਾਂ ਸਰੀਰ ਚਾਹ ਦੀ ਗੜਵੀਂ ਲੈ ਕੇ ਉਹ ਚੁਬਾਰੇ ਵਿੱਚ ਆ ਖੜੀ।

‘ਸਾਸਰੀਕਾਲ ਆਖ, ਦਿਓਰ ਐ ਤੇਰਾ। ਚਾਨਣ ਨੇ ਮੇਰੇ ਵੱਲ ਹੱਥ ਕੀਤਾ। ਉਸ ਨੇ ਸੰਗਦੀ-ਸੰਗਦੀ ਨੇ ਸਬੱਲ੍ਹ ਹਿਲਾਏ

ਔਰਤ ਦੀ ਕੁਠਾਲੀ

41