ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੇ ਦਿਨ ਹੀ ਲਾਲਾ ਮਰ ਗਿਆ। ਅਰਥੀ 'ਤੇ ਪਾਉਣ ਤੋਂ ਪਹਿਲਾਂ ਜਦ ਉਸ ਨੂੰ ਨਵ੍ਹਾਉਣ ਲੱਗੇ ਤਾਂ ਦੇਖਿਆ ਕਿ ਉਸ ਨੇ ਆਪਣੇ ਖੱਬੇ ਹੱਥ ਦੀ ਮੁੱਠੀ ਘੁੱਟ ਕੇ ਮੀਚੀ ਹੋਈ ਹੈ।'

‘ਮਲ ਕੇ ਨਮ੍ਹਾ ਓਏ ਚਾਚੇ ਨੂੰ।' ਇਕ ਆਦਮੀ ਨੇ ਲਾਲੇ ਦੇ ਭਤੀਜੇ ਨੂੰ ਕਿਹਾ। ਭਤੀਜਾ ਚੰਗੀ ਤਰ੍ਹਾਂ ਹੱਥ ਫੇਰਨ ਲੱਗ ਪਿਆ। ਖੱਬੇ ਹੱਥ ਦੀ ਮੁੱਠੀ ਉਹ ਖੋਲ੍ਹੇ ਨਾ। ਜ਼ੋਰ ਲਾ ਕੇ ਉਸ ਨੇ ਮੁੱਠੀ ਖੋਲ੍ਹੀ ਤਾਂ ਭਰਿੰਡ ਵਾਂਗ ਦਗਦੀ ਉਸ ਵਿੱਚ ਸੋਨੇ ਦੀ ਛਾਪ ਸੀ।

ਔਰਤ ਦਾ ਵਪਾਰੀ

47