ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦਿਨਾਂ ਵਿੱਚ ਹੀ ਮੰਗਲ ਦਾਸ ਨੇ ਬੇਹੱਦ ਘਬਰਾਹਟ, ਨਮੋਸ਼ੀ ਤੇ ਡਰ ਮੰਨ ਕੇ ਇੱਕ ਰਾਤ ਆਪਣੇ ਗੁਪਤ ਅੰਗ ਨੂੰ ਉਸਤਰੇ ਨਾਲ ਕੱਟ ਕੇ ਔਹ ਮਾਰਿਆ। ਫਟਕੜੀ ਵਾਲੇ ਪਾਣੀ ਵਿੱਚ ਪੱਟੀਆਂ ਭਿਉਂ-ਭਿਉਂ ਕੇ ਬੰਨ੍ਹਦਾ ਰਿਹਾ। ਪਿਸ਼ਾਬ ਆਉਂਦਾ ਤਾਂ ਉਹ ਪੱਟੀ ਖੋਲ੍ਹ ਦਿੰਦਾ, ਨਹੀਂ ਤਾਂ ਸਾਰਾ ਦਿਨ ਸਾਰੀ ਰਾਤ ਪੱਟੀਆਂ ਬਦਲਦਾ ਰਹਿੰਦਾ। ਤੇ ਫਿਰ ਧੁਣੇ ਦੀ ਨਿੱਘੀ-ਨਿੱਘੀ ਰਾਖ਼ ਨੇ ਦਿਨਾਂ ਵਿੱਚ ਹੀ ਜ਼ਖ਼ਮ ਰਾਜ਼ੀ ਕਰ ਦਿੱਤਾ।

ਪੰਦਰਾਂ-ਵੀਹ ਦਿਨ ਹੋਰ ਪਿੰਡ ਵਿੱਚ ਚਬਾ-ਚਬੀ ਹੋਈ ਤੇ ਫਿਰ ਇੱਕ ਦਿਨ ਦਸ ਬੰਦੇ ਉਸ ਲੜਕੀ ਨੂੰ ਨਾਲ ਲੈ ਕੇ ਟਿੱਲੇ 'ਤੇ ਆਏ ਦਸ ਬੂਬਨਿਆ, ਇਹ ਤੇਰੀ ਕਰਤੂਤ ਨ੍ਹੀ?’

ਮੰਗਲ ਦਾਸ ਲੰਗੋਟੀ ਖੋਲ੍ਹ ਕੇ ਨੰਗਾ ਹੋ ਗਿਆ।

ਕੀ ਪਤਾ, ਉਹ ਕੀ ਮਿੱਥ ਕੇ ਆਏ ਸਨ, ਸਾਰੇ ਹੀ ਚੁੱਪ ਕੀਤੇ ਘਰਾਂ ਨੂੰ ਤੁਰ ਗਏ।

ਮੰਗਲ ਦਾਸ ਪਿੰਡ ਵਿੱਚ ਤਾਂ ਪਹਿਲਾਂ ਵੀ ਨਹੀਂ ਜਾਂਦਾ ਹੁੰਦਾ ਸੀ, ਹੁਣ ਤਾਂ ਜਾਣਾ ਹੀ ਕੀ ਸੀ। ਟਿੱਲੇ ’ਤੇ ਉਸ ਦੇ ਸ਼ਰਧਾਲੂ ਉਵੇਂ ਜਿਵੇਂ ਆਉਂਦੇ, ਮੱਥਾ ਟੇਕਦੇ, ਮੁੱਠੀ ਚਾਪੀ ਕਰਦੇ ਤੇ ਚੜ੍ਹਾਵਾ ਚੜ੍ਹਾ ਕੇ ਜਾਂਦੇ ਸਨ। ਪਰ ਜੋ ਵੀ ਕੋਈ ਆਉਂਦਾ, ਉਸ ਦੇ ਚਿਹਰੇ ਵੱਲ ਵੇਖਦਾ ਰਹਿ ਜਾਂਦਾ। ਟਿੱਲੇ ਕੋਲ ਦੀ ਲੰਘ ਰਹੇ ਸਾਧੂ ਨਾਲ ਵਾਪਰੀ ਇਸ ਅਨੋਖੀ ਘਟਨਾ ਦੀ ਚਰਚਾ ਕਰਦੇ। ਕੋਈ-ਕੋਈ ਗੱਲ ਮੰਗਲ ਦਾਸ ਦੇ ਕੰਨਾਂ ਵਿੱਚ ਪੈ ਜਾਂਦੀ। ਹੁਣ ਉਸ ਨੂੰ ਇਹ ਚਰਚਾ ਮਾਰ ਰਹੀ ਸੀ।

ਉਸ ਲੜਕੀ ਨੂੰ ਮਾਪਿਆਂ ਨੇ ਕਿਸੇ ਹੋਰ ਥਾਂ ਬਿਠਾ ਦਿੱਤਾ। ਤਿੰਨ ਮਹੀਨਿਆਂ ਬਾਅਦ ਉਸ ਨੇ ਗੋਹੜੇ ਵਰਗਾ ਚਿੱਟਾ ਮੁੰਡਾ ਜੰਮਿਆ। ਜਿੱਥੇ ਬਿਠਾਈ ਗਈ। ਉਤਾਰੂ ਉਮਰ ਸੀ ਤੇ ਆਦੀ ਛੜਾ। ਉਹ ਤਾਂ ਇਸੇ ਗੱਲ 'ਤੇ ਖ਼ੁਸ਼ ਸੀ ਕਿ ਉਸ ਦੇ ਘਰ ਤੀਵੀਂ ਆ ਗਈ। ਮੁੰਡਾ ਭਾਵੇਂ ਕਿਸੇ ਦਾ ਬੀਜ ਹੋਵੇ। ਵੱਜੇਗਾ ਤਾਂ ਉਸੇ ਦਾ ਹੀ।

ਹੁਣ ਮੰਗਲ ਦਾਸ ਝੁਰਦਾ ਕਿਉਂ ਕੀਤੀ ਉਸ ਨੇ ਇਹ ਅਣਹੋਣੀ? ਹਾਂ ਕਹਿ ਦਿੰਦਾ ਤੇ ਜੱਟਾਂ ਸਿਰ ਉੱਤੋਂ ਲਾਹ ਕੇ ਪਰੇ ਮਾਰਦਾ, ਉਸ ਨੂੰ ਵਿਆਹ ਕੇ ਪਿੰਡ ਲੈ ਜਾਂਦਾ। ਪਿਓ ਵੀ ਖ਼ੁਸ਼, ਮਾਂ ਵੀ ਖ਼ੁਸ਼। ਗੁਪਤ ਅੰਗ ਵੱਢ ਕੇ ਤਾਂ ਉਸ ਨੇ ਜ਼ਿੰਦਗੀ ਹੀ ਬਰਬਾਦ ਕਰ ਲਈ। ਇਉਂ ਕਰਨ ਨਾਲੋਂ ਤਾਂ ਮੌਤ ਚੰਗੀ ਸੀ। ਉਹ ਝੂਰਦਾ, ਬੇਹੱਦ ਝੂਰਦਾ। ਆਪਣੀ ਅਕਲ ’ਤੇ ਲਾਹਣਤਾਂ ਪਾਉਂਦਾ। ਕਿਸੇ ਸ਼ਰਧਾਲੂ ਨਾਲ ਅੱਖ ਮਿਲਾਉਂਦਾ। ਜਦ ਕਦੇ ਭੁੱਲ ਭੁਲੇਖੇ ਉਹ ਕਿਸੇ ਵੱਲ ਝਾਕਦਾ ਵੀ, ਉਸ ਨੂੰ ਲੱਗਦਾ ਜਿਵੇਂ ਝਾਕਣ ਵਾਲਾ ਉਸ ’ਤੇ ਤਰਸ ਭਰੀਆਂ ਤੇਜ਼ਾਬੀ ਪਿਚਕਾਰੀਆਂ ਸੁੱਟ ਰਿਹਾ ਹੋਵੇ। ਬਹੁਤ ਨਿਰਾਸ਼, ਉਦਾਸ ਤੇ ਬੇਦਿਲ ਜਿਹਾ ਹੋ ਕੇ ਉਸ ਨੇ ਉਹ ਪਿੰਡ ਛੱਡ ਦਿੱਤਾ।

ਹੁਣ ਉਸ ਨੇ ਇਸ ਪਿੰਡ ਦੇ ਲਹਿੰਦੇ ਪਾਸੇ ਵੱਲ ਟੋਭੇ ਦੀ ਦੱਖਣੀ ਗੁੱਠ ਵਿੱਚ ਪੁਰਾਣੇ ਵਕਤਾਂ ਦੇ ਇੱਕ ਆਵੇ ਨੂੰ ਪੱਧਰਾ ਕਰਵਾ ਕੇ ਆਪਣੀ ਕੁਟੀਆ ਬਣਵਾਈ ਹੋਈ ਸੀ। ਆਵਾ ਤਾਂ ਇਸ ਨੂੰ ਹੁਣ ਕੋਈ ਕਹਿੰਦਾ ਹੀ ਨਹੀਂ ਸੀ, ਸਭ ਮੰਗਲ ਦਾ ਦਾ ਟਿੱਲਾ ਕਹਿੰਦੇ।

ਇਸ ਪਿੰਡ ਵਿੱਚ ਉਹ ਪਿਛਲੇ ਸੱਤ ਸਾਲਾਂ ਤੋਂ ਰਹਿ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਸਮਝਾ ਲਿਆ ਹੋਇਆ ਸੀ। ਆਪਣੇ ਕੋਲ ਆਏ ਲੋਕਾਂ ਨੂੰ ਉਹ ਗ੍ਰਹਿਸਥ

ਸਫ਼ੈਦ ਰਾਤ ਦਾ ਜ਼ਖ਼ਮ
51