ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਗੋਬਿੰਦਗੜ੍ਹ ਸ਼ਹਿਰ ਦੀਆਂ ਕਚਹਿਰੀਆਂ ਵਿੱਚ ਗਿਆ। ਲੋਕ ਸੰਪਰਕ ਵਿਭਾਗ ਦਾ ਦਫ਼ਤਰ ਲੱਭਿਆ। ਪਤਾ ਲੱਗਿਆ, ਸਵਿੱਤਰੀ ਦੇ ਮਹੀਨੇ ਪਹਿਲਾਂ ਓਥੋਂ ਬਦਲੀ ਕਰਵਾ ਕੇ ਕਿਸੇ ਹੋਰ ਸ਼ਹਿਰ ਚਲੀ ਗਈ ਹੈ। ਫੇਰ ਉਹ ਉਸ ਸ਼ਹਿਰ ਵੀ ਗਿਆ ਸੀ। ਉਹ ਓਥੇ ਵੀ ਨਹੀਂ ਸੀ। ਬਾਬੂ ਨੇ ਦੱਸਿਆ ਕਿ ਉਹ ਲੰਮੀ ਛੁੱਟੀ 'ਤੇ ਹੈ। ਪਤਾ ਨਹੀਂ ਕਿੱਥੇ ਹੈ। ਅਫ਼ਜ਼ਲ ਨੂੰ ਉਹ ਦੀਆਂ ਕੁਝ ਰਿਸ਼ਤੇਦਾਰੀਆਂ ਦਾ ਵੀ ਪਤਾ ਸੀ। ਪਰ ਸਵਿੱਤਰੀ ਕਿਧਰੇ ਵੀ ਨਹੀਂ ਲੱਭੀ। ਨਾ ਕਿਸੇ ਨੇ ਉਸ ਦਾ ਥਹੁ ਪਤਾ ਦੱਸਿਆ। ਅਫ਼ਜ਼ਲ ਨੂੰ ਸਵਿੱਤਰੀ ਦੀ ਫੇਰ ਵੀ ਉਡੀਕ ਸੀ।

ਜਮ੍ਹਾਂ ਖਾਤਾ

81