ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਅੱਖਾਂ ਘੁੰਮ ਰਹੀਆਂ ਸਨ ਤੇ ਫਿਰ ਇੱਕ ਕੁੜੀ 'ਤੇ ਹੀ ਉਸ ਦੀ ਨਿਗਾਹ ਟਿਕ ਗਈ। ਆਦਮੀਆਂ ਨੇ ਦੇਖਿਆ, ਤੀਵੀਆਂ ਨੇ ਦੇਖਿਆ, ਕੁੜੀਆਂ ਨੇ ਦੇਖਿਆ, ਬਚਿਆਂ ਨੇ ਦੇਖਿਆ-ਸਾਰੇ ਪਿੰਡ ਨੇ ਦੇਖਿਆ, ਗੋਮਤੀ ਖੜ੍ਹੀ ਰੋ ਰਹੀ ਸੀ। ਇਹ ਤਾਂ ਬਹੁਤ ਮਾੜਾ ਸ਼ਗਨ ਸੀ...

ਨਰ-ਬਲੀ ਵਾਲੇ ਦਿਨ ਜੇ ਕੋਈ ਰੋ ਪੈਂਦਾ, ਇਸ ਨਾਲ ਤਾਂ ਸਾਰੇ ਪਿੰਡ ਤੇ ਆਫ਼ਤ ਆਉਣੀ ਸੰਭਵ ਸੀ। ਸਾਰਾ ਪਿੰਡ ਗੋਮਤੀ ’ਤੇ ਲਾਹਣਤਾਂ ਪਾਉਣ ਲੱਗਿਆ। ਦੁਸ਼ਟਣੀ-ਦੁਸ਼ਟਣੀ....ਪੰਡਤ ਉਚਾਰ ਰਹੇ ਸਨ। ਦੇਵਤਾ ਪ੍ਰਸੰਨ ਹੈ...ਦੇਵਤਾ ਪ੍ਰਸੰਨ ਹੈ। ਵੇਦੀ ਤੋਂ ਇੱਕ ਉੱਚੀ ਕੁੜਕਵੀਂ ਅਵਾਜ਼ ਅਸਮਾਨ ਤੱਕ ਗੂੰਜ ਗਈ। ਇਹ ਅਵਾਜ਼ ਗੋਪਾਲ ਦੀ ਸੀ।

ਤੇ ਫਿਰ ...ਤੇ ਫਿਰ ਉਹ ਵੇਦੀ ਤੋਂ ਥੱਲੇ ਉਤਰਿਆ। ਪੰਡਤਾਂ ਕੋਲ ਦੀ ਲੰਘਦਾ ਤੇ ਕੁੜੀਆਂ-ਬਹੂਆਂ ਦੀ ਭੀੜ ਨੂੰ ਚੀਰਦਾ ਹੋਇਆ ਗੋਮਤੀ ਕੋਲ ਜਾ ਖੜ੍ਹਾ। ਗੋਮਤੀ ਉਸ ਵੱਲ ਅੱਖਾਂ ਫਾੜ-ਫਾੜ ਦੇਖਣ ਲੱਗੀ। ਗੋਪਾਲ ਨੇ ਉਸ ਦਾ ਹੱਥ ਫੜ ਲਿਆ।

ਤੇ ਫਿਰ ਇਕੱਠ ਵਿੱਚੋਂ ਨਿਕਲ ਕੇ ਹੱਥ ਵਿੱਚ ਹੱਥ ਪਾਈ ਉਹ ਜਾ ਰਹੇ ਸਨ। ਗੋਪਾਲ ਪਾਗਲਾਂ ਵਾਂਗ ਬੋਲਦਾ ਜਾ ਰਿਹਾ ਸੀ-ਦੇਵਤਾ ਪ੍ਰਸੰਨ ਹੈ....ਦੇਵਤਾ ਪ੍ਰਸੰਨ ਹੈ....

ਸਾਰੇ ਪਿੰਡ ਨੂੰ ਜਿਵੇਂ ਗਸ਼ ਪੈ ਗਈ ਹੋਵੇ। ਇਹ ਅਨਰਥ ਤਾਂ ਬਹੁਤ ਵੱਡਾ ਸੀ। ਕੋਈ ਵੀ ਨਾ ਬੋਲਿਆ। ਕਿਸੇ ਨੇ ਵੀ ਉਨ੍ਹਾਂ ਨਹੀਂ ਰੋਕਿਆ।

ਤੇ ਦੇਵਤਾ ਪ੍ਰਸੰਨ ਸੀ
85