‘ਕੋਠੇ ਕੀ ਦੂਰ ਨੇ। ਆਹ ਖੜ੍ਹੇ ਨੇ ਕੋਠੇ। ਉੱਥੇ ਆ ਜੂ ਮੈਂ। ਜਬਰਾ ਉੱਥੋਂ ਭੱਜਣ ਲਈ ਕਾਹਲਾ ਸੀ।
ਕਿਵੇਂ ਕਰ ਲੈ, ਤੈਨੂੰ ਕੋਰੀ ਸੁਣਾ ’ਤੀ।’ ਕਰਮ ਸਿੰਘ ਨੇ ਬਹੀ ਨੂੰ ਮੋਢੇ ਵਾਲੇ ਸਮੋਸੇ ਵਿੱਚ ਵਲ੍ਹੇਟ ਲਿਆ ਤੇ ਉਹ ਦੁਕਾਨ 'ਚੋਂ ਉੱਠ ਕੇ ਜਬਰੇ ਦੇ ਨਾਲ ਹੀ ਹੋ ਗਿਆ। ਰਾਹ ਵਿੱਚ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਤੁਰੇ ਜਾ ਰਹੇ ਸਨ।
‘ਮੁੰਡਾ ਵੀ ਤੇਰਾ ਹੁਣ ਸੁੱਖ ਨਾਲ ਗੱਭਰੂ ਐ।" ਝਿਊਰੀ ਦੀ ਭੱਠੀ ਕੋਲ ਖੜ੍ਹਾ ਕੇ ਕਰਮ ਸਿੰਘ ਨੇ ਜਬਰੇ ਨੂੰ ਕਿਹਾ।
‘ਹਾਂ, ਚੌਥੀ ’ਚ ਪੜਦੈ। ਜਬਰੇ ਨੂੰ ਹੈਰਾਨੀ ਹੋਈ ਕਿ ਵਿਆਜੂ ਪੈਸਿਆਂ ਦਾ ਝੇੜਾ ਕਰਦਾ ਕਰਦਾ ਕਰਮ ਸਿੰਘ ਵਿੱਚ ਵੀ ਉਹਦੇ ਮੁੰਡੇ ਦੀ ਗੱਲ ਕਿਵੇਂ ਲੈ ਬੈਠਾ।
‘ਖਾਸਾ ਉਡਾਰ ਐ ਹੁਣ ਤਾਂ। ਛੋਹਲਾ ਵੀ ਲੱਗਦੈ ਮੈਨੂੰ। ਬੀਹੀ ’ਚ ਖੇਡਦਾ ਦੇਖਿਐ ਮੈਂ ਤਾਂ।" ਉਹ ਨੇ ਫੇਰ ਕਿਹਾ। ‘ਹਾਂ ਉਹ ਤਾਂ ਕਿਰਪਾ ਐ ਬਾਖਰੂ ਦੀ।’ ਜਬਰਾ ਜਿਵੇਂ ਅਸਲੀ ਗੱਲ ਤੋਂ ਦੂਰ ਜਾ ਰਿਹਾ ਹੋਵੇ।
‘ਢਾਂਡੇ ਚਾਰਨ ਆਲਾ ਤਾਂ ਸੁੱਖ ਨਾਲ ਹੋਇਐ ਵਿਐ। ਜਾਂ ਇੱਕ ਹੋਰ ਕਰ।"
ਕੀ?
"ਉਹਨੂੰ ਪਾਲੀ ਰਲਾ ਦੇ ਮੇਰੇ ਨਾਲ। ਸਾਡਾ ਪਾਲੀ ਭੱਜ ਗਿਐ। ਚੱਲ ਇਉਂ ਕਰ ਲੈ।’ ‘ਗਾਹਾਂ ਤੋਂ ਛੀ ਸੌ ਤੇ ਵਿਆਜ ਨੀਂ ਲੈਂਦੇ। ਜਦੋਂ ਮਰਜ਼ੀ ਇਹ ਛੇ ਸੌ ਮੋੜ ਦੇਂ। ਓਨਾ ਚਿਰ ਮੁੰਡਾ ਮੇਰੇ ਕੋਲ ਰਹੇ। ਦੋਵੇਂ ਵਖਤਾਂ ਦੀ ਰੋਟੀ, ਛੀ ਮੀਨੀ ਲੀੜਾ-ਕੱਪੜਾ ਵੀ ਦੇਊਂ। ਚੱਲ ਇਉਂ ਕਰ ਲੈ।
'ਉਹ ਤਾਂ ਕਰਮ ਸਿਆਂ, ਪੜ੍ਹਦੈ। ਚੌਥੀ ’ਚ ਐ। ਮੈਂ ਕਹਿਨਾਂ ਪੜ੍ਹ ਜੇ। ਦਸ ਕਰ ਲੇ। ਕਿਸੇ ਟੁਕੜੇ `ਤੇ ਹੋ ਜੂ।'
‘ਛੱਡ ਇਹ ਤਾਂ ਆਪਣੇ ਜਵਾਕਾਂ ਨੇ ਕਿਧਰੋਂ ਦਫ਼ਤਰ ’ਤੇ ਬੈਠ ਜਾਣੈ। ਇਹੀ ਨੇਰਾ ਢੋਹਣੈ, ਆਪਾਂ ਤਾਂ ਜਬਰ ਸਿਆਂ, ਇਹ ਛੱਡ ਪੜ੍ਹਾਈਆਂ-ਭੜੂਈਆਂ। ਕੀਹਨੇ ਪੁੱਠੀ ਮੱਤ ਦੇ ’ਤੀ ਤੈਨੂੰ?'
'ਉਹ ਤਾਂ ਤੇਰੀ ਠੀਕ ਐ, ਕਰਮ ਸਿਆਂ, ਪਰ ਕੀਹ ਐ....'
‘ਚੰਗਾ, ਤੂੰ ਅਵਾਦਾ ਦੇਖ। ਉਹ ਕਰ ਲੈ ਜਾਂ ਆਹ ਕਰ ਲੈ। ਪਰ ਨਬੇੜ ਦੇ। ਇੱਕ ਪਾਸਾ ਕਰਦੇ। ਚੰਗਾ, ਤੜਕੇ ਮੈਂ ਡੀਕੂੰ ਤੈਨੂੰ ਫੇਰ।'
ਉਹ ਨਿੱਖੜ ਗਏ।
13
ਸਾਰੀ ਰਾਤ ਜਬਰਾ ਤੇ ਮੁਖਤਿਆਰੋ ਖੌਝਲਦੇ ਰਹੇ ਕਿ ਕਿਵੇਂ ਕੀਤਾ ਜਾਵੇ।ਗਾਂ ਦੇ ਦਿੱਤੀ ਜਾਵੇ ਜਾਂ ਪੜ੍ਹਾਈ ਛੁਡਾ ਕੇ ਬੂਟੇ ਨੂੰ ਪਾਲੀ ਲਾ ਦਿੱਤਾ ਜਾਵੇ। ਬੂਟਾ ਉਨ੍ਹਾਂ ਦੇ ਕੋਲ ਹੀ ਘੂਕ ਸੁੱਤਾ ਪਿਆ ਸੀ। ਜਦੋਂ ਵੀ ਬੂਟੇ ਨੂੰ ਪਾਲੀ ਰਲਾਉਣ ਦੀ ਗੱਲ ਛਿੜਦੀ ਦੋਵੇਂ ਜੀਅ ਝੋਰਾ ਕਰਦੇ ਤੇ ਉਹਦੇ ਮੂੰਹ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਝਾਕਣ
ਛੱਪੜੀ ਵਿਹੜਾ