ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਠਿਆ- ਤੁਸੀਂ ਮੇਰਾ ਇੱਕ ਕੰਮ ਕਰ ਦਿਓ। ਤੁਸੀਂ ਵਿਦਵਾਨ ਓ-ਗਿਆਨਵਾਨ ਓਂ, ਕਹਾਣੀਆਂ ਲਿਖਦੇ ਓਂ, ਇਹ ਵੀ ਲਿਖ ਦਿਓ।

‘ਕਹਾਣੀ ਲਿਖਣ ਨਾਲ ਕੀ ਹੋਜੂ ਰਾਜਪਾਲ?'

ਸ਼ਹਿਰ ਦੇ ਬੰਦੇ ਲੈ ਗਿਆ ਸੀ। ਰਿਸ਼ਤੇਦਾਰੀਆਂ ਮੈਂ ਢੋਹਤੀਆਂ। ਮੁਕੱਦਮਾ ਕਰਨ ਦੀ ਧਮਕੀ ਵੀ ਦਿੱਤੀ। ਚਾਹੇ ਕੋਈ ਕਾਨੂੰਨ ਮੇਰੇ ਹੱਕ `ਚ ਨੀਂ ਖੜ੍ਹਦਾ। ਤੁਸੀਂ ਕਹਾਣੀ ਲਿਖ ਦਿਓ। ਛਪਾਉਣ ’ਤੇ ਜਿੰਨੇ ਪੈਸੇ ਲੱਗਣਗੇ, ਖ਼ਰਚ ਸਾਰਾ ਮੈਂ ਕਰੂੰ। ਤੁਸੀਂ ਪੈਸਿਆਂ ਦੀ ਪ੍ਰਵਾਹ ਨਾ ਕਰੋ, ਮੈਂ ਚਾਹੁਨਾਂ, ਦੁਨੀਆਂ ਨੂੰ ਪਤਾ ਲੱਗੇ ਬਈ ਉਹਨੇ ਕੀ ਕੀਤਾ ਸਾਡੇ ਨਾਲ। ਮੈਂ ਓਸ ਕੁੱਤੀ ਨੂੰ ਬਦਨਾਮ ਕਰਨਾ ਚਾਹੁੰਦਾ।

ਮੇਰੀ ਗਲੀ ਆ ਗਈ। ਰਿਕਸ਼ੇ ਵਿਚੋਂ ਉਤਰ ਕੇ ਮੈਂ ਉਹਨੂੰ ਸਮਝਾਇਆ, ‘ਰਾਜਪਾਲ, ਤੇਰਾ ਮੁੰਡਾ ਤਾਂ ਹੁਣ ਮੁੜ ਨੀਂ ਸਕਦਾ। ਕਹਾਣੀਆਂ ’ਚ ਕੀ ਧਰਿਆ ਪਿਐ, ਯਾਰ। ਸਬਰ ਕਰ ਬੱਸ।" ਪਰ ਉਹ ਦੀ ਤਸੱਲੀ ਨਹੀਂ ਹੋਈ। ਰਿਕਸ਼ੇ ਵਿੱਚ ਇਕੱਲੇ ਬੈਠਾ ਜਾ ਰਿਹਾ ਉਹ ਮੇਰੇ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਝਾਕ ਰਿਹਾ ਸੀ।


118

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ