ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਾਈਡ ਬਿਜ਼ਨਸ

‘ਫ਼ਿਕਰ ਵਾਲੀ ਗੱਲ ਐ ਜੀ।

'ਹਾਂ, ਹਾਂ,

‘ਰਾਜੂ ਖੜ੍ਹਾ ਹੋਣ ਲੱਗ ਪਿਐ। ਕੱਲ੍ਹ ਆਪਣੇ ਸਹਾਰੇ ਈ ਇੱਕ ਪਲਾਂਘ ਪੁੱਟੀ। ਹੱਸਦਾ ਵੀ ਸੀ।

‘ਹਾਂ, ਕੁੱਛ ਜ਼ਿਆਦਾ ਈ ਵੱਡਾ ਹੋ ਗਿਐ। ਹੁਣ ਤਾਂ ਇਹ ਚਲਿਆ ਈ ਜਾਣਾ ਚਾਹੀਦੈ। ਨਹੀਂ ਤਾਂ ਫੇਰ ਓਪਰੀ ਥਾਂ ਦਿਲ ਨਹੀਂ ਲੈਣਾ ਇਹ ਨੇ।

'ਤਦ ਈ ਤਾਂ ਫ਼ਿਕਰ ਕਰਦੀ ਆਂ ਮੈਂ।

'ਮੰਗਲੂ, ਦੇਖਿਆ, ਕਿੰਨਾ ਛੇਤੀ ਗਿਆ। ਬੈਠਣ ਵੀ ਨਹੀਂ ਲੱਗਿਆ ਸੀ ਹਾਲੇ। ‘ਓਸ ਨੇ ਤਾਂ ਰਜਨੀ, ਯਾਦ ਵੀ ਨਹੀਂ ਕੀਤਾ ਹੋਣਾ ਆਪਾਂ ਨੂੰ।'

ਐਨੀ ਕੁ ਉਮਰ ’ਚ ਕੀ ਯਾਦ ਕਰਨਾ ਸੀ ਉਹਨੇ। ਕੀ ਸੁਰਤ ਹੁੰਦੀ ਐ ਐਡੇ ਕੁ ਬੱਚੇ ਨੂੰ। ਉਹ ਨੇ ਤਾਂ ਦਿੱਤਾ ਵੀ ਬਹੁਤ। ‘ਹਾਂ, ਪੰਜ ਹਜ਼ਾਰ ਥੋੜ੍ਹਾ ਹੁੰਦੈ। ਉਹ ਸਾਲ ਤਾਂ ਵਧੀਆ ਲੰਘਿਆ ਆਪਣਾ। ਕਿਸੇ ਚੀਜ਼ ਦੀ ਟੋਟ ਨੀਂ ਰਹੀ, ਘਰ ਚ। ਪਾਓ-ਪਾਓ ਦੁੱਧ ਵੀ ਮਿਲ ਜਾਂਦਾ ਸੀ ਰਾਤ ਵੇਲੇ ਪੀਣ ਨੂੰ।'

‘ਰਾਜੂ ਦਾ ਦੇਖੋ। ਮੈਨੂੰ ਲੱਗਦਾ, ਅੱਜ ਤਾਂ ਇਹ ਚਲਿਆ ਈ ਜਾਏਗਾ। ਮੈਂ ਤਾਂ ਚਾਮੁੰਡਾ ਦੀ ਸੁੱਖਣਾ ਵੀ ਸੁੱਖੀ ਬੈਠੀ ਹਾਂ, ਹੇ ਚਾਮੁੰਡਾ ਦੇਵੀ...।

ਜੌਨਸ ਗੰਜ ਦੇ ਰੇਲਵੇ-ਕੁਆਟਰਾਂ ਵਿੱਚ ਉਹ ਰਹਿੰਦੇ ਹਨ। ਅੱਜ ਐਤਵਾਰ ਹੈ। ਹਰ ਐਤਵਾਰ ਉਹ ਸਵੇਰ ਦਾ ਰੁੱਖਾ-ਮਿੱਸਾ ਨਾਸ਼ਤਾ ਕਰਕੇ ਘਰੋਂ ਬਾਹਰ ਨਿਕਲ ਤੁਰਦੇ ਹਨ। ਕਿੰਨੇ ਹੀ ਮਹੀਨਿਆਂ ਤੋਂ ਉਨ੍ਹਾਂ ਦਾ ਹਰ ਐਤਵਾਰ ਖਾਲੀ ਚਲਿਆ ਜਾਂਦਾ ਹੈ। ਤੇ ਉਹ ਨਿਰਾਸ਼ ਹੋ ਕੇ ਸੂਰਜ ਛਿਪੇ ਘਰ ਆ ਮੁੜਦੇ ਹਨ।

ਜੌਨਸ ਗੰਜ ਦੇ ਰੇਲਵੇ-ਫਾਟਕ ਤੋਂ ਅੱਗੇ ਸੜਕੇ-ਸੜਕ ਤੁਰੇ ਆ ਰਹੇ ਉਹ ਰਾਜ ਬਾਰੇ ਫ਼ਿਕਰਮੰਦ ਹਨ। ਦੂਰੋਂ ਹੀ ਰਾਮਗੰਜ ਵੱਲੋਂ ਆ ਰਿਹਾ ਤਾਂਗਾ ਉਨ੍ਹਾਂ ਦੀ ਨਿਗਾਹ ਪੈਂਦਾ ਹੈ ਤੇ ਖੇਮ ਚੰਦ ਹੱਥ ਖੜ੍ਹਾ ਕਰਕੇ ਤਾਂਗੇ ਨੂੰ ਰੋਕ ਲੈਂਦਾ ਹੈ। ਰਜਨੀ ਰਾਜੂ ਨੂੰ ਮੋਢੇ ਲਾ ਕੇ ਤੇਜ਼ ਕਦਮਾਂ ਨਾਲ ਤੁਰਦੀ ਹੈ। ਉਹ ਤਾਂਗੇ ’ਤੇ ਚੜ੍ਹ ਜਾਂਦੇ ਹਨ। ਤਾਂਗੇ ਵਿੱਚ ਪਹਿਲਾਂ ਹੀ ਤਿੰਨ ਸਵਾਰੀਆਂ ਬੈਠੀਆਂ ਹੋਈਆਂ ਹਨ। ਤਾਂਗੇ ਵਾਲੇ ਨੇ ਰੇਲਵੇ-ਹਸਪਤਾਲ ਤੋਂ ਕੋਈ ਹੋਰ ਸਵਾਰੀ ਨਹੀਂ ਲਈ। ਅੱਗੇ ਜਾ ਕੇ ਸਪੀਡ-ਬਰੇਕਰਾਂ ਨੂੰ ਪਾਰ ਕਰਦਾ

ਸਾਈਡ ਬਿਜ਼ਨਸ


119