ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ‘ਕਿਉਂ?'

"ਐਤਵਾਰ ਨੂੰ ਉੱਥੋਂ ਬਹੁਤ ਘੱਟ ਲੋਕ ਜਾਂਦੇ ਨੇ। ਬਜਰੰਗ ਗੜ੍ਹ ਤਾਂ ਮੰਗਲਵਾਰ ਨੂੰ ਈ ਭਰਦੈ। ਏਨੀਆਂ ਪੌੜੀਆਂ ਚੜ੍ਹਦੇ-ਉਤਰਦੇ ਮੇਰਾ ਤਾਂ ਸਾਹ ਫੁੱਲ ਜਾਂਦੈ ਝਰਨੇਸ਼ਵਰ ਚੱਲਦੇ ਆਂ।'

‘ਝਰਨੇਸ਼ਵਰ? ਦੇਖ ਲਓ।'

ਪੈਦਲ ਤੁਰੇ ਜਾ ਰਹੇ ਉਹ ਗਾਂਧੀ-ਭਵਨ ਤੱਕ ਪਹੁੰਚ ਗਏ ਹਨ।

‘ਫੇਰ, ਦੱਸ ਵੀ?' ਖੇਮ ਚੰਦ ਖੜ੍ਹ ਕੇ ਪੁੱਛਦਾ ਹੈ।

‘ਤੂੰ ਦੱਸ ਰਾਜੂ?' ਰਜਨੀ ਨੇ ਮੁੰਡੇ ਨੂੰ ਪਿਆਰ ਕੀਤਾ ਹੈ।

ਕੋਲ ਦੀ ਲੰਘੇ ਜਾ ਰਹੇ ਭੂਕਾਨਿਆਂ ਵਾਲੇ ਵੱਲ ਮੁੰਡੇ ਦਾ ਧਿਆਨ ਚਲਿਆ ਗਿਆ ਹੈ। ਮੁੰਡੇ ਨੇ ਹੱਥ ਕੱਢਿਆ ਹੈ।

‘ਨਹੀਂ ਤਾਂ ਚੱਲ ਦੌਲਤ ਬਾਗ ਚੱਲਦੇ ਆਂ। ਉੱਥੇ ਵੀ ਤਾਂ ਕੋਈ ਮਿਲ ਸਕਦੈ।'

ਉਨ੍ਹਾਂ ਨੇ ਰਿਕਸ਼ਾ ਲਿਆ ਹੈ ਤੇ ਦੌਲਤ-ਬਾਗ ਆ ਗਏ ਹਨ। ਅੰਦਰ ਜਾਣ ਤੋਂ ਪਹਿਲਾਂ ਪਿਛਾਂਹ ਮੁੜ ਕੇ ਖੇਮ ਚੰਦ ਕਹਿੰਦਾ-ਸੋਨਾ-ਮੰਦਰ 'ਚ ਵੀ ਤਾਂ ਲੋਕ ਐੱਦੇ ਨੇ। ਔਹ ਸਾਹਮਣੇ ਐ। ਸੋਨਾ-ਮੰਦਰ ਵੀ ਗੇੜਾ ਮਾਰ ਔਨੇ ਆਂ।

'ਨਹੀਂ, ਉੱਥੇ ਨਹੀਂ। ਉੱਥੇ ਲੋਕ ਸ਼ਰਧਾ ਨਾਲ ਥੋੜਾ ਜਾਂਦੇ ਨੇ। ਸੋਨਾ ਦੇਖਣ ਜਾਂਦੇ ਨੇ। ਬਾਹਰੋਂ ਆਏ ਲੋਕ। ਰਜਨੀ ਦੌਲਤ-ਬਾਗ ਦੇ ਗੇਟ ਅੰਦਰ ਦਾਖ਼ਲ ਹੋ ਗਈ ਹੈ। ਰਾਜੂ ਨੂੰ ਖੇਮ ਚੰਦ ਨੇ ਫੜ ਲਿਆ ਹੈ। ਦੌਲਤ-ਬਾਗ ਵਿੱਚ ਖਾਸੀ ਭੀੜ ਹੈ। ਸ਼ਾਇਦ ਕੋਈ ਮੇਲਾ ਜਿਹਾ ਹੈ। ਬਹੁਤ ਸਾਰੇ ਬੱਚੇ ਪੀਂਘਾਂ ਝੂਟ ਰਹੇ ਹਨ। ਸੀਮਿੰਟ ਦੇ ਬਣੇ ਹਾਥੀ ਦੇ ਮੂੰਹ ਵਿੱਚ ਵੜ ਕੇ ਥੱਲੇ ਤਿਲ੍ਹਕ ਜਾਂਦੇ ਹਨ। ਕੁਝ ਲੋਕ ਤਲਾਬ ਵਿੱਚ ਨਹਾ ਰਹੇ ਹਨ। ਝਰਨੇਸ਼ਵਰ ਮੰਦਰ ਸਾਹਮਣੇ ਬੈਠੇ ਲੋਕ ਉਬਾਸੀਆਂ ਲੈ ਰਹੇ ਹਨ।

ਪੌੜੀਆਂ ਚੜ੍ਹ ਕੇ ਉਹ ਉੱਤੇ ਜਾਂਦੇ ਹਨ। ਜੋੜੇ ਏਧਰ-ਉੱਧਰ ਬੈਠੇ ਗੱਲਾਂ ਕਰ ਰਹੇ ਹਨ। ਲੰਚ ਖਾ ਰਹੇ ਹਨ। ਕੁਝ ਲੇਟੇ ਹੋਏ ਹਨ। ਕਿਸੇ-ਕਿਸੇ ਜੋੜੇ ਨਾਲ ਕੋਈ ਬੱਚਾ ਵੀ ਹੈ। ਸੰਗਮਰਮਰ ਦੇ ਚੌਂਤਰੇ ਤੇ ਜਾ ਕੇ ਉਹ ਅਨਾ-ਸਾਗਰ ਵੱਲ ਝਾਤ ਮਾਰਦੇ ਹਨ। ਦੁਰ ਤੱਕ ਪਾਣੀ ਫੈਲਿਆ ਹੋਇਆ ਹੈ। ਸੱਜੇ ਹੱਥ ਬਜਰੰਗ ਗੜ੍ਹ ਦਿਖਾਈ ਦਿੰਦਾ ਹੈ। ਅੰਨਾਸਾਗਰ ਦੇ ਪਰਲੇ ਪਾਰ ਖੁਸ਼ਕ ਪਹਾੜ ਉਠ ਦੀ ਕੁਹਾਂਢ ਵਾਂਗ ਉਭਰੇ ਦਿਸ ਰਹੇ ਹਨ। ਚੌਂਤਰੇ ਤੋਂ ਥੱਲੇ ਉਤਰ ਕੇ ਉਹ ਇੱਕ ਦਰਖ਼ਤ ਹੇਠ ਹਰੀ-ਹਰੀ ਘਾਹ ਤੇ ਬੈਠ ਜਾਂਦੇ ਹਨ। ਰਾਜੂ ਨੂੰ ਧਰਤੀ ਤੇ ਤੌਲੀਆ ਵਿਛਾ ਕੇ ਲਿਟਾ ਦਿੱਤਾ ਹੈ। ਉਹ ਸ਼ਾਇਦ ਸੌਣ ਲੱਗਿਆ ਹੈ।

ਮੰਗਲਾ ਵਧੀਆ ਰਿਹਾ। ਖੁਆਜਾ ਸਾਹਿਬ ਦੀ ਕਿਰਪਾ ਹੋ ਗਈ। ਕੁਦਰਤੀ ਓਸ ਦਿਨ ਉਰਸ ਤੇ ਆਪਾਂ ਗਏ ਉਹ ਚਲਿਆ ਗਿਆ। ਏਸ ਰਾਜੂ ਨੂੰ ਲੈ ਕੇ ਵੀ ਤਾਂ ਉਸ ਤਾਂ ਜਾ ਆਏ ਆਂ, ਕਿਸੇ ਨਾਲ ਗੱਲ ਈ ਨੀ ਬਣੀ। ਦਰਗਾਹ ਵੀ ਕਦੇ-ਕਦੇ ਈ ਵਰ ਦਿੰਦੀ ਐ, ਕਿਸੇ ਨੂੰ। ਖੇਮ ਚੰਦ ਆਪ-ਮੁਹਾਰਾ ਹੀ ਬੋਲਦਾ ਜਾ ਰਿਹਾ ਹੈ।

‘ਹਾਂ, ਰਾਜੂ ਨਾਲ ਤਾਂ ਸੱਤ ਦਿਨ ਓਥੇ ਬੈਠੇ ਰਹੇ ਆਂ। ਕਿਸੇ ਨੇ ਨਹੀਂ ਪੁੱਛਿਆ।

ਮੈਂ ਦੱਸਾਂ?'

‘ਕੀ?'


ਸਾਈਡ ਬਿਜ਼ਨਸ

121