ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਉਹ ਕਿਵੇਂ?'

'ਜ਼ਹਿਰ ਦੀ ਸ਼ੀਸ਼ੀ ਲਿਆ ਕੇ ਰੱਖੀ ਪਈ ਸੀ। ਬੱਸ ਉਸ ਰਾਤ ਪੀ ਕੇ ਪੈਣਾ ਸੀ। ਤੜਕੇ ਨੂੰ ਸਤਿਨਾਮ ਹੋ 'ਗੀ ਹੁੰਦੀ, ਪਰ ਆਥਣ ਨੂੰ ਭੈਣ ਤੇ ਸੋਹਣ ਨੂੰ ਕਾਰ ਲੈ ਕੇ ਆ ਖੜ੍ਹੇ।'

'ਅੱਛਾ ਯਾਰ! ਖ਼ੁਦਕਸ਼ੀ ਕਰਨ ਲੱਗਿਆ ਸੀ?' ਮੈਂ ਅੱਖਾਂ ਚੜ੍ਹਾਈਆਂ।'

'ਹੋਰ ਫੇਰ ਜੀਅ ਤਾਂ ਕਿਤੇ ਲੱਗਦਾ ਨੀਂ ਸੀ। ਹੁਣ ਠੀਕ ਆਂ। ਹੁਣ ਚੜ੍ਹਦੀ ਕਲਾ ਐ। ਹੁਣ ਪੋਤਿਆਂ ਖ਼ਾਤਰ ਜੀਵਾਂਗੇ।' ♥

ਚੜ੍ਹਦੀ ਕਲਾ

143