ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨਸ਼ਾ ਰਾਮ ਦੇ ਘਰ ਵਾਲੇ ਉਹਦੀ ਆਸ ਮੁਕਾਈ ਬੈਠੇ ਸਨ। ਕੋਈ ਉਹ ਦੀ ਖ਼ਬਰ ਸਾਰ ਲੈਣ ਆਉਂਦਾ ਤੇ ਉਹਨੂੰ ਬੁਲਾ ਕੇ ਦੇਖਦਾ ਤਾਂ ਉਹ ਬੱਸ ਅੱਖਾਂ ਦੀਆਂ ਪਲਕਾਂ ਹੀ ਹਿਲਾਉਂਦਾ, ਮੂੰਹੋਂ ਬੋਲ ਨਾ ਸਕਦਾ। ਕੋਲ ਬੈਠੇ ਗੱਲਾਂ ਕਰਨ ਵਾਲੇ ਇਹ ਚਰਚਾ ਵੀ ਕਰਦੇ-ਜਾਨ ਨਾਲੋਂ ਪਿਆਰੀ ਨੂੰ ਕੋਈ ਚੀਜ਼ ਮਨਸ਼ਾ ਰਾਮ ਨੇ ਭਲਾ ਬਈ ਕੀ ਲੈਣਾ ਸੀ ਉਨ੍ਹਾਂ ਵਿਰੁੱਧ ਬੋਲ ਕੇ? ਫੇਰ ਕੀ ਇਹ ਸਿਲਸਿਲਾ ਮੁੱਕਦਾ ਦੀਂਹਦੈ ਕਿਤੇ।

ਤੇ ਫੇਰ ਦੋ ਬੰਦੇ ਆਏ। ਗੱਲਾਂ-ਗੱਲਾਂ ਵਿੱਚ ਪਹਿਲਾਂ ਬੈਠੇ ਬੰਦਿਆਂ ਨਾਲ ਉਨ੍ਹਾਂ ਨੇ ਗੱਲ ਸਾਂਝੀ ਕੀਤੀ-ਹਿੰਦੂ ਕਾਹਨੂੰ ਜੀ, ਇਹ ਤਾਂ ਕਾਮਰੇਡ ਹੋਣ ਕਰਕੇ ਕੀਤੀ ਐ ਉਨ੍ਹਾਂ ਨੇ ਇਹ ਵਾਰਦਾਤ।'

'ਕਾਮਰੇਡ' ਦਾ ਸ਼ਬਦ ਸੁਣਦੇ ਹੀ ਮਨਸ਼ਾ ਰਾਮ ਦਾ ਸਿਰ ਲੁੜ੍ਹਕ ਗਿਆ। ਜਨਰਲ ਵਾਰਡ ਵਿੱਚ ਭੱਜ-ਨੱਠ ਸ਼ੁਰੂ ਹੋ ਗਈ। ਬੈੱਡ ਕੋਲ ਆ ਕੇ ਇੱਕ ਨਰਸ ਨੇ ਗੁਲੂਕੋਜ਼ ਦੀ ਸੁਈ ਪੁੱਟ ਦਿੱਤੀ।

154

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ