ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਟਿਊਬਾਂ ਇਉਂ ਲੱਗ ਰਹੀਆਂ ਸਨ, ਜਿਵੇਂ ਖਿਲਾਅ ਵਿੱਚ ਲੰਮ-ਸਲੰਮਾ ਖਲਪਾੜ ਦਾ ਅੰਗਿਆਰ ਵੰਗਆ ਪਿਆ ਹੋਵੇ। ਗੱਡੀ ਦੀ ਉਡੀਕ ਵਿੱਚ ਉਹ ਵਕਤ ਨੂੰ ਤਾਂ ਕੋਸ ਹੀ ਰਹੇ ਸਨ, ਹਾਲਾਤ ਨੂੰ ਵੀ ਤੱਤਾ-ਠੰਡਾ ਬੋਲਣ ਲੱਗੇ, 'ਇਹ ਧੁੰਦ ਵੀ ਸਾਲੀ ਪੰਜਾਬ ਸਮੱਸਿਆ ਬਣੀ ਪਈ ਹੈ, ਪਤਾ ਨਹੀਂ ਕਦੋਂ ਮੁੱਕੂਗੀ।'

'ਸੂਰਜ ਨੂੰ ਕੋਈ ਹੋਰ ਈ ਨਾ ਲੈ ਗਿਆ ਹੋਵੇ ਕਿਧਰੇ?'

'ਅਮਰੀਕਾ ਨੇ ਕੋਈ ਬੰਬ-ਤਜ਼ਰਬਾ ਨਾ ਕੀਤਾ ਹੋਵੇ, ਐਨੀ ਧੁੰਦ ਤਾਂ ਉਸੇ ਦਾ ਕਾਰਨ ਲੱਗਦੀ ਹੈ।

ਹਾਂ, ਹੋ ਸਕਦੈ। ਬੰਬ ਨੇ ਸਮੁੰਦਰ ਦਾ ਪਾਣੀ ਉਛਾਲ ਹੋਉ ਅਸਮਾਨ ਕੰਨੀ। ਪਾਣੀ ਧੁੰਦ ਬਣ ਗਿਆ। ਐਧਰ ਇੰਡੀਆ ਕੰਨੀ ਕਰ ਤਾ ਮੂੰਹ ਧੁੰਦ ਦਾ। ਅਮਰੀਕਾ ਨੇ। ਇਹ ਅਮਰੀਕਾ ਦੀ ਈ ਸ਼ਰਾਰਤ ਐ।'

'ਸ਼ਰਾਰਤ ਨਹੀਂ, ਸਾਜ਼ਿਸ਼ ਆਖ।'

'ਜਿਵੇਂ ਪੰਜਾਬ ਸਮੱਸਿਆ ਵੀ ਤਾਂ...।'

ਗੱਡੀ ਦੀ ਲਾਈਟ ਇਉਂ ਦਿਸੀ ਜਿਵੇਂ ਕਿਸੇ ਨੇ ਕੋਲ ਆ ਕੇ ਅਚਾਨਕ ਹੀ ਟਾਰਚ ਦਾ ਬਟਨ ਦੱਬ ਦਿੱਤਾ ਹੋਵੇ। ਧੁੰਦ ਨੇ ਗੱਡੀ ਦਾ ਖੜਕਾ ਵੀ ਖਾ ਲਿਆ ਸੀ।

ਡੱਬੇ ਵਿੱਚ ਉਹ ਕੁੰਗੜ ਕੇ ਬੈਠੇ ਸਨ। ਠੰਡ ਬਹੁਤ ਸੀ। ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਡੱਬੇ ਦੇ ਮੁਸਾਫ਼ਰ ਨਹੀਂ ਦਿੱਸ ਰਹੇ ਸਨ। ਬਾਰੀਆਂ ਦੇ ਸ਼ੀਸ਼ਿਆਂ ਵਿੱਚ ਦੀ ਬਾਹਰ ਕੁਝ ਨਹੀਂ ਦਿੱਸਦਾ ਸੀ।

'ਐਦੂੰ ਤਾਂ ਯਾਰ ਕੀੜੀ ਵੀ ਬਹੁਤਾ ਭੱਜਦੀ ਹੋਊਗੀ। ਪਤਾ ਨੀਂ ਕਦੋਂ ਆਊ ਪਟਿਆਲਾ।' ਬਿੱਕਰ ਨੇ ਕੰਬਲ ਦੀ ਬੁੱਕਲ ਹੋਰ ਕੱਸਦੇ ਹੋਏ ਆਖਿਆ।

'ਓਏ ਚੱਲ ਬੈਠੇ ਆਂ। ਬਾਰਾਂ ਤੋਂ ਪਹਿਲਾਂ ਤਾਂ ਚੰਡੀਗੜ੍ਹ ਪਹੁੰਚ ਈ ਜਾਵਾਂਗੇ। ਉੱਥੇ ਇੱਕ ਘੰਟੇ ਤੋਂ ਵੱਧ ਦਾ ਕੰਮ ਨੀਂ ਆਪਣਾ। ਮੌਜ ਨਾਲ ਮੁੜ ਆਵਾਂਗੇ। ਗੱਡੀ 'ਚ ਐਕਸੀਡੈਂਟ ਦਾ ਧੁੜਕੂ ਤਾਂ ਨੀਂ ਹੈਗਾ। ਬੱਸਾਂ ਤਾਂ ਨਿੱਤ ਡਿੱਗਦੀਆਂ ਨੇ ਖਤਾਨਾਂ ਚ' ਜ਼ੋਰਾ ਸਿੰਘ ਤਸੱਲੀ ਨਾਲ ਗੱਲ ਕਰ ਰਿਹਾ ਸੀ।

'ਜ਼ੋਰਿਆ, ਤੂੰ ਤਾਂ ਹਰ ਗੱਲ 'ਤੇ ਮੋਕ ਮਾਰ ਜਾਨੈ। ਜੇ ਮੈਂ ਪੁੱਛਦੈ, ਗੱਡੀਆਂ ਦੇ ਐਕਸੀਡੈਂਟ ਕੀ ਹੁੰਦੇ ਨੀਂ ਤੇਰੇ ਭਾਅ ਦਾ। ਇਹ ਤਾਂ ਜਦੋਂ ਮੌਤ ਆਉਣੀ ਐ ਨਾ, ਬੱਸ ਆ ਜਾਣੀ ਐ। ਮੌਤ ਤੋਂ ਪਹਿਲਾਂ ਈ ਮਰੀਂ ਜਾਣਾ ਬੰਦੇ ਦਾ ਧਰਮ ਨ੍ਹੀਂ।

'ਓਏ ਚੱਲ, ਬੱਚਤ ਰਹਿ ਜੇ ਜਿੰਨੀ, ਮਾੜੀ ਗੱਲ ਐ ਕੋਈ?'

'ਪਰ ਤੂੰ ਮੋਕ ਬਹੁਤ ...।'

ਜ਼ੋਰਾ ਸਿੰਘ ਤੇ ਬਿੱਕਰ ਸਿੰਘ ਵਰ੍ਹਿਆਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਪਹਿਲਾਂ ਤਾਂ ਉਹ ਸਕੂਲ ਵਿੱਚ ਇਕੱਠੇ ਪੜ੍ਹੇ। ਫੇਰ ਟ੍ਰੇਨਿੰਗ ਕੋਰਸ ਵੀ ਇਕੱਠਿਆਂ ਨੇ ਕੀਤਾ। ਨੌਕਰੀ ਇਕੱਠਿਆਂ ਨੂੰ ਮਿਲੀ। ਹੁਣ ਉਹ ਇੱਕੋ ਥਾਂ ਲੱਗੇ ਹੋਏ ਹਨ। ਪੱਕੇ ਦੋਸਤ ਸਨ। ਪਰ ਸੁਭਾਅ ਵਿੱਚ ਫ਼ਰਕ ਸੀ। ਬਿੱਕਰ ਸਿੰਘ ਪੂਰਾ ਦਲੇਰ ਸੀ। ਘੱਟ ਹੀ ਕਿਸੇ ਗੱਲ ਦਾ ਫ਼ਿਕਰ ਕਰਦਾ। ਬੇਪ੍ਰਵਾਹ ਬੰਦਾ ਸੀ। ਜ਼ੋਰਾ ਸਿੰਘ ਸਮਝਦਾਰੀ ਤਾਂ ਪੂਰੀ ਵਰਤਦਾ, ਪਰ ਡਰਪੋਕ ਸੀ। ਬਿੱਕਰ ਉਹਨੂੰ ਚਹੇਡਾਂ ਕਰਦਾ ਰਹਿੰਦਾ। ਇੱਕ ਤਰ੍ਹਾਂ ਨਾਲ ਉਹਨੂੰ ਬਿੱਕਰ

156

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ