ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਹਾਲਾਤ

ਅੱਗ ਲੱਗਣ ਵਾਂਗ ਸ਼ਹਿਰ ਵਿੱਚ ਖ਼ਬਰ ਪਹੁੰਚੀ ਹੈ ਕਿ ਨੇੜੇ ਦੇ ਸ਼ਹਿਰ ਦੀਆਂ ਕੈਂਚੀਆਂ 'ਤੇ ਪੂਰੀ ਦੀ ਪੂਰੀ ਬੱਸ ਤਬਾਹ ਹੋ ਗਈ। ਇੱਕ ਵੀ ਸਵਾਰੀ ਜਿਉਂਦੀ ਨਹੀਂ ਬਚੀ। ਸਭ ਥਾਂ ਦੀ ਥਾਂ ਦਮ ਤੋੜ ਗਏ। ਡਰਾਈਵਰ ਤੇ ਕੰਡਕਟਰ ਵੀ ਇਹ ਵੀ ਕਿ ਬੱਸ ਵਿੱਚ ਕੋਈ ਧਮਾਕਾ ਹੋਇਆ ਸੀ।

ਇਸ ਸ਼ਹਿਰ ਦੇ ਲੋਕ ਦੂਜੇ ਸ਼ਹਿਰ ਦੀਆਂ ਕੈਂਚੀਆਂ ਵੱਲ ਭੱਜਣ ਲੱਗੇ ਹਨ। ਸਕੂਟਰ, ਮੋਟਰ ਸਾਈਕਲ, ਮੋਪਿਡ ਤੇ ਕਾਰਾਂ ਭਜਾ ਕੇ ਲੈ ਗਏ ਹਨ। ਕੋਈ ਜਿਸ ਦਾ ਹੋਰ ਵਸੀਲਾ ਨਾ ਬਣਿਆ, ਅਗਲੀ ਬੱਸ ਤੇ ਸਵਾਰ ਹੋ ਗਿਆ। ਜਾਣ ਵਾਲਿਆਂ ਵਿੱਚ ਕੁਝ ਲੋਕ ਤਮਾਸ਼ਬੀਨ ਵੀ ਹਨ। ਦੇਖਣਾ ਚਾਹੁੰਦੇ ਹੋਣਗੇ, ਆਖ਼ਰ ਇੰਝ ਹੋਇਆ ਕਿਵੇਂ? ਇਸ ਸ਼ਹਿਰ ਦੇ ਪੱਤਰਕਾਰ ਵੀ ਗਏ ਹਨ, ਮੋਢੀ ਕੈਮਰੇ ਲਟਕਾ ਕੇ।

ਅੱਜ ਮੈਨੂੰ ਸਕੂਲੋਂ ਛੁੱਟੀ ਹੈ। ਅਸੀਂ ਸਾਰਾ ਟੱਬਰ ਦੁਪਹਿਰ ਦੀ ਰੋਟੀ ਖਾ ਕੇ ਟੈਲੀਵਿਜ਼ਨ ਸਾਹਮਣੇ ਬੈਠੇ ਹਾਂ। ਕ੍ਰਿਕਟ ਦਾ ਮੈਚ ਚੱਲ ਰਿਹਾ ਹੈ। ਬੱਸ ਦੁਰਘਟਨਾ ਦੀ ਖ਼ਬਰ ਸਾਨੂੰ ਪੋਸਟਮੈਨ ਦੇ ਗਿਆ ਹੈ। ਬੱਸ ਫੇਰ ਕੀ, ਸਾਡਾ ਕਾਲਜੀਏਟ ਮੁੰਡਾ ਟੈਲੀਵਿਜ਼ਨ ਛੱਡ ਕੇ ਬਾਹਰ ਨੂੰ ਦੌੜ ਗਿਆ ਹੈ। ਪੰਦਰਾਂ-ਵੀਹ ਮਿੰਟ ਬਾਅਦ ਜਾਂ ਅੱਧੇ ਘੰਟੇ ਪਿੱਛੋਂ ਉਹ ਘਰ ਆਉਂਦਾ ਹੈ ਤੇ ਨਵੀਆਂ ਖ਼ਬਰਾਂ ਸੁਣਾਉਣ ਲੱਗਦਾ ਹੈ। ਇੱਕ ਵਾਰ ਤਾਂ ਮੈਂ ਵੀ ਗਲੀ ਤੋਂ ਬਾਹਰ ਗਿਆ ਹਾਂ ਤੇ ਸੜਕ ਦੇ ਚੌਰਹੇ ਤੇ ਖੜ੍ਹ ਕੇ ਆਉਂਦੇ-ਜਾਂਦੇ ਵਾਕਿਫ਼ਕਾਰ ਲੋਕਾਂ ਤੋਂ ਬੱਸ ਦੁਰਘਟਨਾ ਬਾਰੇ ਪੁੱਛਿਆ ਹੈ। ਹਰ ਕੋਈ ਨਵੀਂ ਗੱਲ ਦੱਸਦਾ ਹੈ। ਜਿੰਨੇ ਮੂੰਹ ਓਨੀਆਂ ਗੱਲਾਂ। ਸਾਡੇ ਮੁੰਡੇ ਕੋਲ ਸਾਈਕਲ ਹੈ। ਉਹ ਪੈਡਲ ਮਾਰਦਾ ਹੈ, ਔਧਰ ਨੂੰ ਭੱਜ ਨਿਕਲਦਾ ਹੈ। ਪੈਡਲ ਮਾਰਦਾ ਹੈ, ਐਧਰ ਨੂੰ ਚੱਲ ਪੈਂਦਾ ਹੈ। ਸੁਣੀਆਂ-ਸੁਣਾਈਆਂ ਗੱਲਾਂ ਘਰ ਆ ਕੇ ਦੱਸਦਾ ਹੈ, 'ਹੈਂ ਮੰਮੀ, ਹੈਂ ਪਾਪਾ; ਉਹਦਾ ਸਾਹ ਨਾਲ ਸਾਹ ਨਹੀਂ ਰਲਦਾ।

ਇੱਕ ਖ਼ਬਰ, ਜੋ ਹੁਣ ਲੱਗਭਗ ਪੱਕ ਚੁੱਕੀ ਹੈ, ਉਹ ਇਹ ਕਿ ਬੱਸ ਵਿੱਚ ਬੰਬ ਸੀ। ਚੱਲ ਗਿਆ ਤੇ ਸਾਰੀ ਦੀ ਸਾਰੀ ਬੱਸ ਤਬਾਹ ਹੋ ਗਈ।

'ਬੰਬ ਤਾਂ ਫੇਰ ਟਰਾਂਜ਼ਿਸਟ-ਬੰਬ ਈ ਹੋਊਗਾ? ਕੋਈ ਆਖਦਾ ਹੈ ਤੇ ਸੁਣਨ ਵਾਲਿਆਂ ਦੇ ਦਿਲ ਦਹਿਲ ਉੱਠਦੇ ਹਨ।

ਥੋੜੇ ਦਿਨ ਪਹਿਲਾਂ ਦਿੱਲੀ ਤੇ ਹੋਰ ਇੱਕ-ਦੋ ਵੱਡੇ ਸ਼ਹਿਰਾਂ ਵਿੱਚ ਇਹ ਟਰਾਂਜਿਸ਼ਟਰ-ਬੰਬ ਚੱਲੇ ਸਨ। ਪਲਾਂ-ਛਿਣਾਂ ਵਿੱਚ ਕਿੰਨੀਆਂ ਹੀ ਜਾਨਾਂ ਜਾਂਦੀਆਂ

ਹਾਲਾਤ

165