ਦੇਸ਼ਬੰਧੂ ਬੀ. ਏ. ਕਰ ਗਿਆ ਸੀ ਤੇ ਫਿਰ ਬੀ. ਐੱਡ ਕਰਕੇ ਮਾਸਟਰ ਲੱਗ ਗਿਆ ਸੀ। ਕਈ ਸਾਲਾਂ ਤੋਂ ਹੁਣ ਉਹ ਉਸ ਸ਼ਹਿਰ ਵਿੱਚ ਹੀ ਰਹਿੰਦਾ ਸੀ, ਜਿੱਥੇ ਦਲਜੀਤ ਕੌਰ ਵਿਆਹੀ ਹੋਈ ਸੀ। ਦਲਜੀਤ ਕੌਰ ਜਿਹੜੀ ਹੁਣ ਮਿਸਜ਼ ਗਰੇਵਾਲ ਸੀ।
ਮਿਸਜ਼ ਗਰੇਵਾਲ ਦੇ ਵਿਆਹ ਹੋਏ ਨੂੰ ਦੋ ਸਾਲ ਹੋ ਗਏ ਸਨ, ਪਰ ਉਸ ਦੇ ਬੱਚਾ ਨਹੀਂ ਸੀ ਹੋ ਰਿਹਾ। ਐਡਵੋਕੇਟ, ਜਿਹੜਾ ਉਦੋਂ ਵਕਾਲਤ ਦੀ ਪੜ੍ਹਾਈ ਕਰ ਰਿਹਾ ਸੀ, ਨੂੰ ਇਸ ਗੱਲ ਦਾ ਬਹੁਤਾ ਧਿਆਨ ਨਹੀਂ ਸੀ। ਪੰਦਰਾਂ ਵੀਹ ਦਿਨਾਂ ਤੋਂ ਬਾਅਦ ਉਹ ਘਰ ਆਉਂਦਾ, ਆਪਣੀ ਵਹੁਟੀ ਨੂੰ ਮਿਲ ਜਾਂਦਾ। ਸੱਸ ਪੁੱਛਦੀ ਰਹਿੰਦੀ। ਦਲਜੀਤ ਕੌਰ ਝੋਰਾ ਕਰਦੀ ਤੇ ਫਿਰ ਜਦ ਉਹ ਵਕਾਲਤ ਕਰਕੇ ਆ ਗਿਆ ਤੇ ਉਸੇ ਸ਼ਹਿਰ ਵਿੱਚ ਪ੍ਰੈਕਟਿਸ ਆਰੰਭ ਕਰ ਦਿੱਤੀ ਤਾਂ ਦਲਜੀਤ ਕੌਰ ਹੋਰ ਵੀ ਝੋਰਾ ਕਰਨ ਲੱਗ ਪਈ। ਪੰਜ ਸਾਲ ਹੋ ਗਏ ਸਨ, ਅਜੇ ਵੀ ਉਸ ਨੂੰ ਗਰਭ ਨਹੀਂ ਸੀ ਠਹਿਰਿਆ। ਹੁਣ ਤਾਂ ਐਡਵੋਕੇਟ ਗਰੇਵਾਲ ਵੀ ਫ਼ਿਕਰ ਕਰਨ ਲੱਗ ਪਿਆ ਸੀ। ਉਸ ਨੇ ਡਾਕਟਰਾਂ ਦੀ ਰਾਏ ਲਈ। ਡਾਕਟਰਾਂ ਤੋਂ ਇਲਾਜ ਕਰਵਾਇਆ, ਪਰ ਕੋਈ ਗੱਲ ਨਹੀਂ ਸੀ ਬਣੀ। ਉਸ ਦੀ ਸੱਸ ਨੇ ਦੇਸੀ ਦਵਾਈਆਂ ਵੀ ਵਰਤੀਆਂ ਸਨ ਤੇ ਕਈ ਦਾਈਆਂ ਨੂੰ ਦਿਖਾਇਆ ਸੀ, ਪਰ ਦਲਜੀਤ ਕੌਰ ਉਵੇਂ ਦੀ ਉਵੇਂ ਸੀ-ਸੰਢ।
ਦਲਜੀਤ ਕੌਰ ਇਕਾਂਤ ਵਿੱਚ ਬੈਠ ਕੇ ਝੋਰਾ ਕਰਦੀ। ਜਦ ਉਸ ਨੂੰ ਸਕੂਲ ਵੇਲੇ ਦਾ ਸਮਾਂ ਯਾਦ ਆਉਂਦਾ ਤਾਂ ਉਸ ਦਾ ਤਰਾਹ ਜਿਹਾ ਨਿਕਲ ਜਾਂਦਾ। ਉਸ ਦੇਸ਼ਬੰਧੂ ਦੇ ਕਿੰਨਾ ਪਿੱਛੇ ਪਈ ਹੋਈ ਸੀ। ਉਸ ਨੂੰ ਕਿੰਨਾ ਛੇੜਿਆ ਕਰਦੀ। ਦੇਸ਼ਬੰਧੂ ਕਿੰਨਾ ਡਰਦਾ ਹੁੰਦਾ। ਇਸ ਤਰ੍ਹਾਂ ਦੀ ਗੱਲ ਤੋਂ ਉਹ ਤ੍ਰਹਿਕਦਾ ਸੀ। ਪਰ ਦਲਜੀਤ ਨੇ ਉਸ ਦਾ ਡਰ ਹੌਲੀ ਹੌਲੀ ਦੂਰ ਕਰ ਦਿੱਤਾ ਸੀ। ਦੇਸ਼ਬੰਧੂ ਆਪ ਹੁਣ ਪੂਰਾ ਦਲੇਰ ਸੀ। ਉਹ ਤੜਕੇ ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਦਲਜੀਤ ਦੇ ਬਾਹਰਲੇ ਘਰ ਮਿਲਦੇ ਸਨ। ਬਾਹਰਲੇ ਘਰ ਇਕੱਲਾ ਬਾਬਾ ਹੀ ਸੁੱਤਾ ਹੁੰਦਾ ਜਾਂ ਫਿਰ ਘਰ ਦੇ ਸਾਰੇ ਡੰਗਰ ਪਸ਼ੂ।
ਇੱਕ ਦਿਨ ਉਸ ਨੇ ਦੇਬਬੰਧੁ ਨੂੰ ਦੱਸਿਆ ਕਿ ਕੰਮ ਤਾਂ ਖ਼ਰਾਬ ਹੋ ਗਿਆ ਹੈ, ਦੱਸ ਹੁਣ ਕੀ ਕਰਾਂ? ਦੇਸ਼ਬੰਧੂ ਆਪ ਅਨਜਾਣ ਸੀ। ਐਡੀ ਕੁ ਉਮਰ ਵਿੱਚ ਉਸ ਨੂੰ ਵੀ ਕੀ ਪਤਾ ਸੀ ਇਨ੍ਹਾਂ ਗੱਲਾਂ ਦਾ? ਗੱਲ ਵਿਗੜਦੀ ਵਿਗੜਦੀ ਐਥੋਂ ਤੀਕ ਪੁੱਜ ਗਈ ਕਿ ਦਲਜੀਤ ਦੀ ਮਾਂ ਨੇ ਆਪ ਹੀ ਕਿਸੇ ਸਿਆਣੀ ਬੁੜੀ ਕੋਲੋਂ ਉਸ ਨੂੰ ਬੰਦ ਖਲਾਸ ਕਰਵਾਇਆ ਸੀ। ਉਦੋਂ ਦਾ ਹੀ ਕੋਈ ਨੁਕਸ ਪੈ ਗਿਆ ਸੀ। ਏਸੇ ਕਰਕੇ ਹੁਣ ਬੱਚਾ ਨਹੀਂ ਸੀ ਹੋ ਰਿਹਾ। ਦਲਜੀਤ ਕੌਰ ਆਪਣੀ ਕੀਤੀ ’ਤੇ ਝੋਰਾ ਕਰਦੀ। ਆਪਣੇ ਆਪ ਤੇ ਫਿੱਟ ਲਾਹਣਤਾਂ ਪਾਉਂਦੀ। ਕੱਚੀ ਅਲੇਲ ਉਮਰ ਵਿੱਚ ਉਸ ਨੇ ਇਹ ਕੀ ਕਰ ਲਿਆ ਸੀ? ਕੀ ਪਤਾ ਸੀ ਉਸ ਨੂੰ ਕਿ ਬਚਪਨ ਵਿੱਚ ਕੀਤੀ ਗਲਤੀ ਸਾਰੀ ਉਮਰ ਦਾ ਝੋਰਾ ਬਣ ਜਾਵੇਗੀ। ਉਹ ਬਹੁਤ ਦੁਖੀ ਰਹਿੰਦੀ। ਉਸ ਦੀ ਸੱਸ ਉਸ ਨੂੰ ਟੋਕਦੀ ਰਹਿੰਦੀ। ਉਸ ਨੂੰ ਅਜੀਬ ਅਜੀਬ ਤਾਹਨੇ ਦਿੰਦੀ। ਗਰੇਵਾਲ ਵੀ ਉਸ ਨੂੰ ਨਫ਼ਰਤ ਜਿਹੀ ਕਰਨ ਲੱਗ ਪਿਆ। ਇਹ ਨਫ਼ਰਤ ਪਰ ਉਸ ਦੀ ਅੰਦਰੋਂ ਅੰਦਰੋਂ ਹੀ ਸੀ। ਕਹਿ ਕੇ ਉਸ ਨੇ ਕਦੇ ਨਹੀਂ ਸੀ ਸੁਣਾਇਆ। ਸੱਸ ਮਰ ਚੁੱਕੀ ਸੀ। ਘਰ ਦੀ ਮਾਲਕਣ ਹੁਣ ਦਲਜੀਤ ਕੌਰ ਆਪ ਸੀ। ਆਪ ਹੀ ਉਸ ਨੇ ਗਰੇਵਾਲ ਨੂੰ ਸੁਝਾਓ ਦਿੱਤਾ ਕਿ ਉਹ ਦੂਜੀ ਸ਼ਾਦੀ ਕਰਵਾ ਲਵੇ ਤੇ
60
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ