ਖੱਟਾ ਅੰਬ
ਤ੍ਰਿਸ਼ਨਾ-ਲੰਮਾ ਕੱਦ, ਪਤਲਾ ਸਰੀਰ, ਰੰਗ ਗੋਰਾ, ਅੱਖਾਂ ਤਿੱਖੀਆਂ ਤੇ ਨਖ਼ਰੇ ਵਾਲੀ ਚਾਲ, ਨਖ਼ਰੇ ਵਾਲੀ ਬਾਤ।
ਕਾਂਤਾ-ਮਧਰਾ ਕੱਦ, ਭਰਵਾਂ ਸਰੀਰ, ਰੰਗ ਬਦਾਮੀ, ਅੱਖਾਂ ਮੋਟੀਆਂ ਤੇ ਸਾਊ ਚਾਲ, ਸਿਆਣੀ ਗੱਲਬਾਤ।
ਤ੍ਰਿਸਨਾ ਤੇ ਕਾਂਤਾ ਦੋਵਾਂ ਨੇ ਇੱਕੋਂ ਸਕੂਲ ਵਿੱਚੋਂ ਇੱਕ ਸਾਲ ਦਸਵੀਂ ਪਾਸ ਕੀਤੀ ਸੀ। ਤ੍ਰਿਸ਼ਨਾ ਨੇ ਨਰਸ ਦਾ ਕੋਰਸ ਕਰ ਲਿਆ ਤੇ ਕਾਂਤਾ ਨੇ ਬੇਸਿਕ ਕਰ ਲਈ।
ਕਾਂਤਾ ਦਾ ਵੱਡਾ ਭਰਾ ਕਾਫ਼ੀ ਮਾਲਦਾਰ ਬੰਦਾ ਸੀ। ਬੱਸ ਸਟੈਂਡ ’ਤੇ ਉਹ ਇੱਕ ਚੰਗੀ ਵਰਕਸ਼ਾਪ ਦਾ ਮਾਲਕ ਸੀ। ਸਾਰੀਆਂ ਕੰਪਨੀਆਂ ਦੀਆਂ ਗੱਡੀਆਂ ਉਸ ਵਰਕਸ਼ਾਪ ਵਿੱਚ ਆ ਕੇ ਸੰਵਰਦੀਆਂ। ਸਾਰਾ ਪਟਿਆਲਾ ਉਸ ਨੂੰ ਜਾਣਦਾ ਸੀ।
ਕਾਂਤਾ ਕਦੇ ਕਦੇ ਭ੍ਰਿਸ਼ਨਾ ਨੂੰ ਨਾਲ ਲੈ ਕੇ ਵਰਕਸ਼ਾਪ ਵਿੱਚ ਆ ਜਾਂਦੀ। ਭਰਾ ਕੋਲ ਉਸ ਨੂੰ ਕੋਈ ਕੰਮ ਹੁੰਦਾ ਜਾਂ ਕੋਈ ਚੀਜ਼ ਖਰੀਦਣ ਲਈ ਪੈਸੇ ਲੈਣੇ ਹੁੰਦੇ। ਦੀਪ ਖੰਨਾ ਦੀ ਉਹ ਲਾਡਲੀ ਭੈਣ ਸੀ।
ਇੱਕ ਦਿਨ ਉਹ ਦੋਵੇਂ ਆਈਆਂ। ਵਰਕਸ਼ਾਪ ਵਿੱਚ=ਤਿੰਨ ਡਰਾਇਵਰ ਇੱਕ ਸਟਿੱਪਨੀ ਨੂੰ ਬੱਸ ਦੇ ਉੱਪਰ ਚੜ੍ਹਾ ਰਹੇ ਸਨ।ਕਾਫ਼ੀ ਦੇਰ ਉਹ ਖੁੰਝਲਦੇ ਰਹੇ, ਪਰ ਸਟਿੱਪਨੀ ਚੜ੍ਹੀ ਨਾ ਉਨ੍ਹਾਂ ਵਿਚੋਂ ਫੇਰ ਇੱਕ ਡਰਾਇਵਰ ਨੇ ਇੱਕ ਰੱਸਾ ਸਟਿੱਪਨੀ ਨਾਲ ਬੰਨ੍ਹਿਆ ਤੇ ਬੱਸ ਦੇ ਉੱਪਰ ਚੜ੍ਹ ਕੇ ਇਕੱਲੇ ਨੇ ਹੀ ਉਸ ਨੂੰ ਉਤਾਂਹ ਡੋਲ ਵਾਂਗ ਖਿੱਚ ਲਿਆ। ਉਸ ਡਰਾਇਵਰ ਦੇ ਚਿਹਰੇ 'ਤੇ ਅਨੋਖੇ ਜਿੱਤ ਟਪਕਦੀ ਤ੍ਰਿਸ਼ਨਾ ਨੇ ਦੇਖ ਲਈ ਤੇ ਉਹ ਓਸੇ ਘੜੀ ਜਿਵੇਂ ਉਸ 'ਤੇ ਮਰ ਜਿਹੀ ਗਈ।
ਦੂਜੇ ਡਰਾਇਵਰ ਉਸ ਨੂੰ ਮੱਖਣ ਕਹਿ ਕੇ ਬੁਲਾਉਂਦੇ ਸਨ। ਮੱਖਣ-ਕੱਦ ਸੁਰ ਸਿਰ, ਤਕੜਾ ਸਰੀਰ, ਰੰਗ ਬਦਾਮੀ, ਦੰਦ ਥੋੜੇ ਥੋੜੇ ਉੱਚੇ ਤੇ ਘੁੰਗਰਲੇ ਜਲੇਬੀਦਾਰ ਸਿਰ ਦੇ ਵਾਲ।
ਘਰ ਆ ਕੇ ਤ੍ਰਿਸ਼ਨਾ ਕਾਂਤਾ ਨੂੰ ਕਹਿੰਦੀ-"ਜਿੰਨਾ ਚੰਗਾ ਮੈਨੂੰ ਉਹ ਬੰਦਾ ਲੱਗਿਆ, ਪਤਾ ਨੀ ਹੋਰ ਅਜੇ ਤਾਈਂ ਕਿਉਂ ਨੀ ਲੱਗਿਆ।
ਐਂ ਕਹਿ ਬਈ ਪੁੱਟੀ ਗਈ ਚੰਦਰੀਏ। ਕਾਂਤਾ ਨੇ ਤ੍ਰਿਸ਼ਨਾ ਦੀ ਵੱਖੀ ਵਿੱਚ ਕੁਦਕੁਤੀ ਕੱਢ ਦਿੱਤੀ।
ਮੱਖਣ ਪਟਿਆਲਾ-ਸੰਗਰੂਰ ਰੂਟ ’ਤੇ ਬੱਸ ਚਲਾਉਂਦਾ ਸੀ। ਤ੍ਰਿਸ਼ਨਾ ਦਾ ਘਰ "ਫੂਲ’ ਥੀਏਟਰ ਦੇ ਕਿਤੇ ਨੇੜੇ ਤੇੜੇ ਹੀ ਸੀ। ਮੱਖਣ ਦੀਆਂ ਬੱਸਾਂ ਦੇ ਵਕਤ ਸ਼ਾਇਦ ਖੱਟਾ ਅੰਬ
81