ਪੰਨਾ:ਰਾਵੀ - ਗੁਰਭਜਨ ਗਿੱਲ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰੇ ਭਕੁੰਨੇ ਘਰ ਨੂੰ ਛੱਡਿਆ, ਤਨ ਦੇ ਤਿੰਨੇ ਕੱਪੜੇ ਲੈ ਕੇ,
ਇਲਮ ਨਹੀਂ ਸੀ ਉੱਜੜਨ ਵੇਲੇ, ਮੁੜਨਾ ਨਹੀਂ ਇਸ ਥਾਂ ਵੇ ਬੱਚਿਆ। (ਪੰਨਾ: 20)

ਸਾਂਝ ਦਾ ਸੁਨੇਹਾ ਵੀ ਬਹੁਤ ਦਿਲ ਟੁੰਬਣ ਵਾਲਾ ਹੈ। ਸਾਨੂੰ ਲੋਕ-ਪੱਖੀ ਸਾਹਿਤਕਾਰਾਂ ਨੂੰ ਦੋਵਾਂ ਪਾਸਿਆਂ ਤੋਂ ਇੱਕ ਪ੍ਰਚਾਰਨ, ਪ੍ਰਸਾਰਨ ਅਤੇ ਆਪਣੀਆਂ ਕਲਮਾਂ ਦਾ ਹਿੱਸਾ ਬਣਾਉਣ ਦੀ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਰੂਰਤ ਮਹਿਸੂਸ ਕਰਨ ਦੀ ਲੋੜ ਹੈ:

ਚੱਲ ਪੱਤਣਾਂ ਤੇ ਰੋਂਦਿਆਂ ਨੂੰ ਚੁੱਪ ਤਾਂ ਕਰਾਈਏ।
ਜਿੰਨਾ ਸਾਡੇ ਹਿੱਸੇ ਆਇਆ ਓਨਾ ਧਰਮ ਨਿਭਾਈਏ।

ਜਿਹੜੇ ਰਾਵੀ ਦਿਆਂ ਪੱਤਣਾਂ ਤੇ ਮਾਰਦੇ ਆਵਾਜ਼ਾਂ,
ਮੋਏ ਮਿੱਤਰਾਂ ਦੇ ਨਾਲ, ਆ ਜਾ ਅੱਖ ਤਾਂ ਮਿਲਾਈਏ।

ਭਾਵੇਂ ਆਰ ਭਾਵੇਂ ਪਾਰ ਸਾਡਾ ਇੱਕੋ ਪਰਿਵਾਰ,
ਕੁਝ ਉਨ੍ਹਾਂ ਦੀ ਵੀ ਸੁਣੀਏ ਤੇ ਆਪਣੀ ਸੁਣਾਈਏ। (ਪੰਨਾ: 84)

ਗੁਰਭਜਨ ਦੀ ਸ਼ਾਇਰੀ ਬਾਬਾ ਫ਼ਰੀਦ ਅਤੇ ਬਾਬੇ ਨਾਨਕ ਦੀ ਪਰੰਪਰਾ ਨੂੰ ਪਰਪੱਕ ਕਰਦਿਆਂ ਨਿਮਾਣੀ, ਨਿਤਾਣੀ ਅਤੇ ਬੇਸਮਝ ਜਨਤਾ ਨੂੰ ਸਿਆਣੀ ਬਣਾ ਕੇ ਏਕਤਾ ਦੇ ਸੂਤਰ ਵਿਚ ਪਰੋਣ ਅਤੇ ਜੋੜਨ ਦੇ ਯਤਨ ਦੀ ਭਾਈਵਾਲ ਸ਼ਾਇਰੀ ਹੈ। ਇਹ ਸ਼ਾਇਰੀ ਸਿਰਫ਼ ਹਿੰਦ/ਪਾਕਿਸਤਾਨ ਦੇ ਏਕੇ ਦੀ ਬਾਤ ਹੀ ਨਹੀਂ ਪਾਉਂਦੀ, ਸਗੋਂ ਇਹ ਆਪਣੇ ਮੰਤਵ ਅਤੇ ਸੋਚ ਕਾਰਨ ਅੰਤਰਰਾਸ਼ਟਰਵਾਦੀ ਸ਼ਾਇਰੀ ਹੈ:

ਕਿਰਤੀ ਦੇ ਹੱਥਾਂ ਨੂੰ ਕੜੀਆਂ, ਹੋਰ ਮੁਸੀਬਤਾਂ ਬੜੀਆਂ,
ਜੇ ਬੋਲੇ ਤਾਂ ਤੁਰੰਤ ਲਗਾਉਂਦੇ, ਜੀਭਾਂ ਉਪਰ ਤਾਲੇ।

ਸ਼ਹਿਰ ਸ਼ਿਕਾਗੋ ਵਰਗਾ ਨਕਸ਼ਾ, ਹਰ ਜ਼ਾਲਮ ਦੇ ਮੱਥੇ,
ਓਹੀ ਲਾਠੀ, ਓਹੀ ਗੋਲੀ, ਕੀ ਗੋਰੇ ਕੀ ਕਾਲੇ। (ਪੰਨਾ: 111)

ਇਉਂ ਉਹ ਕਿਰਤ ਅਤੇ ਕਿਰਤੀ ਦਾ ਅੰਤਰਰਾਸ਼ਟਰੀਕਰਨ ਦੇ ਨਾਲ-ਨਾਲ ਰਾਜਸੱਤਾ ਅਤੇ ਮਜ਼ਦੂਰ ਜਮਾਤ ਉਪਰ ਸਦੀਆਂ ਤੋਂ ਹੋ ਰਹੇ ਜ਼ੁਲਮ ਅਤੇ ਜਬਰ ਦਾ ਅਤੇ ਨਾਲ ਇਸ ਦੇ ਵਿਰੁੱਧ ਸਦਾ ਹੀ ਸੰਘਰਸ਼ਸ਼ੀਲ ਰਹੇ ਮਜ਼ਦੂਰ ਜਮਾਤ ਦੇ ਸੰਘਰਸ਼ ਦਾ ਵੀ ਅੰਤਰਰਾਸ਼ਟਰੀਕਰਨ ਕਰਦਾ ਹੈ।

ਗੁਰਭਜਨ ਦੇ ਅੰਤਰਰਾਸ਼ਟਰੀਵਾਦ ਦੇ ਨਾਲ-ਨਾਲ ਉਸ ਦੀ ਗ਼ਜ਼ਲ ਰਾਸ਼ਟਰਵਾਦ ਅਤੇ ਅੱਗੋਂ ਪਾਰ-ਰਾਸ਼ਟਰੀ (Transnational) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਰਚਮ ਨੂੰ ਵੀ ਬੁਲੰਦ ਕਰਦੀ ਹੈ।

ਰਾਸ਼ਟਰਵਾਦ ਵਿਚ ਉਸ ਦੀ ਕਵਿਤਾ ਇੱਕ ਤਰ੍ਹਾਂ ਨਾਲ ਦੋ ਧਾਰੀ ਤਲਵਾਰ ਦਾ ਕੰਮ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਦੇਸ਼ ਦੇ ਮੌਜੂਦਾ ਹਾਕਮਾਂ ਵਲੋਂ ਹਿੰਦੂਵਾਦ ਅਤੇ ਭਗਵਾਕਰਣ ਦੇ ਨਾਮ ਉੱਤੇ ਫੈਲਾਈ ਜਾ ਰਹੀ ਦਹਿਸ਼ਤ ਅਤੇ ਵਹਿਸ਼ਤ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਗਈ ਪ੍ਰਤੀਤ ਹੁੰਦੀ ਹੈ। ਅਯੁੱਧਿਆ ਵਰਗੇ ਅਤਿ ਸੰਵੇਦਨਸ਼ੀਲ ਅਤੇ

122