ਪੰਨਾ:ਰਾਵੀ - ਗੁਰਭਜਨ ਗਿੱਲ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਏ ਹਨ, ਇਸ ਪ੍ਰਾਪਤੀ ਨੂੰ ਸਲਾਮ ਕਰਨਾ ਬਣਦਾ ਹੈ। ਨਿਰਸੰਦੇਹ ਇਸ ਸਾਰੇ ਚਿੰਤਨ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਸਰਬੱਤ ਭਲਾ ਅਤੇ ਬਹੁਲਵਾਦੀ ਦ੍ਰਿਸ਼ਟੀ ਦਾ ਮੁੱਲਵਾਨ ਫ਼ਲਸਫ਼ਾ ਇਸ ਦਾ ਆਧਾਰ ਬਣਿਆ ਹੈ।

ਗੁਰਭਜਨ ਨੂੰ ਪੰਜਾਬ ਦੇ ਹਰ ਵਾਸੀ ਨਾਲ, ਹਰ ਧਰਮ ਨਾਲ, ਹਰ ਫ਼ਿਰਕੇ ਨਾਲ, ਹਰ ਕਿਰਤੀ ਨਾਲ, ਹਰ ਗੀਤਕਾਰ, ਕਲਮਕਾਰ ਅਤੇ ਸੰਗੀਤਕਾਰ ਨਾਲ ਮੋਹ ਹੈ। ਉਹ ਇੱਕ ਸਥਾਪਿਤ ਕਵੀ ਹੋਣ ਦੇ ਨਾਲ ਨਾਲ ਇੱਕ ਸਾਹਿਤ ਕਾਮਾ ਅਤੇ ਸੰਗਠਨਕਾਰ ਵੀ ਹੈ। "ਪੱਗ, ਪੀਂਘ ਅਤੇ ਫੁਲਕਾਰੀ" ਉਸਦੀ ਸ਼ਾਇਰੀ ਦੇ ਤਿੰਨ ਸਭਿਆਚਾਰਕ ਪ੍ਰਤੀਕ ਹਨ। ਫੁਲਕਾਰੀ ਦਾ ਬਾਬਲ ਖ਼ੁਦਕੁਸ਼ੀਆਂ ਕਰਨ ਦੇ ਲਈ ਹਾਕਮਾਂ ਦੀਆਂ ਗ਼ਲਤ ਨੀਤੀਆਂ ਨੇ ਮਜ਼ਬੂਰ ਕਰ ਦਿੱਤਾ ਹੈ। ਗੁਰਭਜਨ ਦੀ ਕਲਮ ਨੇ ਪੰਜਾਬ ਦੇ ਕਿਸਾਨਾਂ ਦੀ ਖ਼ੁਦਕੁਸ਼ੀ ਦੀ ਫ਼ਸਲ ਉੱਪਰ ਵੀ ਆਪਣੀ ਕਲਮ ਦੇ ਅੱਥਰੂ ਤਾਂ ਕੇਰੇ ਹੀ ਹਨ। ਨਾਲ ਹੀ ਸੰਗਰਾਮ ਅਤੇ ਸੰਘਰਸ਼ ਕਰਨ ਦਾ ਹੌਸਲਾ ਵੀ ਡੁੱਬਦੀ/ਮਰਦੀ ਕਿਸਾਨੀ ਨੂੰ ਖੜ੍ਹਾ ਕਰਨ ਲਈ ਦਿੱਤਾ ਹੈ।

ਲਹਿ ਗਿਆ ਇੱਕ ਸਾਲ ਜੀ ਕਰਜ਼ਾ ਪੁਰਾਣਾ ਲਹਿ ਗਿਆ,
ਹੁਣ ਨਵਾਂ ਇਹ ਸਾਲ ਕਿਧਰੇ ਟੰਗ ਨਾ ਦਏ ਜਾਨ।

ਪੱਤਿਆਂ ਦੇ ਵਾਂਗ ਟੰਗੇ, ਧਰਤੀ ਪੁੱਤਰ ਪੁੱਛਦੈ,
ਖ਼ੁਦਕੁਸ਼ੀ ਮਾਰਗ 'ਤੇ ਤੋਰੋਗੇ, ਭਲਾ ਕਦ ਤੱਕ ਕਿਸਾਨ।

ਲੋਕ ਨਾ ਕਿਉਂ ਜਾਗਦੇ ਤੇ ਇੰਜ ਕਿਉਂ ਨਾ ਕੂਕਦੇ,
ਜਿਸ ਦਿਆਂ ਹੱਕਾਂ ਤੇ ਡਾਕਾ ਮਾਰਦਾ ਹੈ ਹੁਕਮਰਾਨ। (ਪੰਨਾ: 92)

ਫਿਰ ਕਿਸਾਨੀ ਨੂੰ ਜਾਗਣ ਅਤੇ ਸੰਘਰਸ਼ ਦਾ ਸੁਨੇਹਾ:

ਫ਼ਸਲਾਂ ਵਾਲਿਓ ਅਕਲ ਸਹਾਰੇ, ਆਪਣਾ ਆਪ ਸੰਭਾਲਣਾ ਸਿੱਖੋ,
ਗ਼ਫ਼ਲਤ ਵਿਚ ਹਰਿਆਲੀ ਪੈਲੀ, ਜੰਤ ਜਨੌਰੇ ਚਰ ਜਾਂਦੇ ਨੇ।

ਅਣਖ ਲਈ ਜੀਣਾ ਮਰਨਾ ਸਿੱਖੋ, ਸਿੱਖੋ ਪੈਰ ਟਿਕਾ ਕੇ ਧਰਨਾ,
ਇਸ ਮੰਤਰ ਨੂੰ ਜਾਨਣ ਵਾਲੇ, ਹਰ ਮੰਜ਼ਲ ਨੂੰ ਵਰ ਜਾਂਦੇ ਨੇ।

ਸਾਰੀਆਂ ਬੀਮਾਰੀਆਂ ਦੀ ਜੜ੍ਹ ਪੂੰਜੀਵਾਦ ਹੈ। ਇਸ ਜਮਾਤੀ-ਸਮਾਜ ਵਿਚ ਆਰਥਿਕ ਨਾ ਬਰਾਬਰੀ-ਕਿਰਤ ਦੀ ਲੁੱਟ ਉਪਰ ਆਧਾਰਿਤ ਹੁੰਦੀ ਹੈ। ਜਿੰਨਾ ਚਿਰ ਤੀਕ ਇਸ ਜਮਾਤੀ ਸਮਾਜ ਵਿਚ ਇਨਕਲਾਬੀ ਤਾਕਤਾਂ ਆਪਣੀ ਏਕਤਾ ਅਤੇ ਸੰਘਰਸ਼ ਨਾਲ ਇਸ ਮਨੁੱਖ-ਦੋਖੀ ਜਮਾਤੀ ਢਾਂਚੇ ਨੂੰ ਲਾਹ ਕੇ ਵਗਾਹ ਨਹੀਂ ਮਾਰ ਦੀਆਂ, ਉਨਾ ਚਿਰ ਤੀਕ ਸਮਾਜ ਦੀਆਂ ਸਾਰੀਆਂ ਬੀਮਾਰੀਆਂ, ਔਕੜਾਂ, ਗ਼ਰੀਬੀ, ਬੇਰੁਜ਼ਗਾਰੀ, ਸੱਤਾ ਦਾ ਜਬਰ ਹਮੇਸ਼ਾ ਬਰਕਰਾਰ ਰਹੇਗਾ। ਗੁਰਭਜਨ ਨੇ ਪੂੰਜੀਵਾਦੀ ਢਾਂਚੇ ਦੀਆਂ ਸਾਰੀਆਂ ਅਲਾਮਤਾਂ ਦਾ ਜ਼ਿਕਰ ਆਪਣੀ ਸ਼ਾਇਰੀ ਵਿਚ ਬਹੁਤ ਬਾਰੀਕ ਸੂਝ ਅਤੇ ਸਪਸ਼ਟ ਦ੍ਰਿਸ਼ਟੀ ਨਾਲ ਕੀਤਾ ਹੈ।

ਪੂੰਜੀਵਾਦੀ ਢਾਂਚੇ ਦਾ ਮਨੁੱਖ ਨੂੰ ਮਨੁੱਖ ਨਾ ਰਹਿਣ ਦੇਣਾ ਜਾਂ ਦੂਜੇ ਸ਼ਬਦਾਂ ਵਿਚ ਮਨੁੱਖ ਦਾ ਅਮਾਨਵੀਕਰਣ ਇਸ ਢਾਂਚੇ ਦੀ ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਵਿਚ ਪੈਦਾ ਕੀਤੀ ਸਭ ਤੋਂ ਵੱਡੀ ਲਾਹਣਤ ਹੈ। ਇਹ ਇਸੇ ਦਾ ਨਤੀਜਾ ਹੈ ਕਿ ਮੱਧ-ਸ਼੍ਰੇਣੀ ਦੇ ਬਹੁਤੇ

125