ਪੰਨਾ:ਰੂਪ ਲੇਖਾ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਕੁੱਲੀਆਂ ਦੇ ਵਿਚ ਵੱਸਣਾ ਹੈ,
ਮਹਿਲਾਂ ਵਿਚ ਰੰਗ ਜਮਾਉਣਾ ਕੀ?

ਹੁਣ ਦਿਲ ਦਿਮਾਗ਼ ਨੂੰ ਸਾਂਝਾ ਕਰ,
ਤੇ ਅੰਦਰ ਦੇ ਰੰਗ ਦਸ ਜੀਵੇਂ!

ਜੇ ਚਿਤਰਕਾਰ ਸਦਵਾਉਣਾ ਈਂ,
ਤਾਂ ਬਾਹਰੋਂ ਰੰਗ ਚੁਰਾਉਣਾ ਕੀ?

ਮੈਨੂੰ ਤਾਂ ਤੇਰਿਆਂ ਰੰਗਾਂ ਨੇ,
ਮੋਹ ਲੀਤਾ ਦਰ ਦਾ ਹੀ ਕੀਤਾ।

ਦੁਨੀਆਂ ਦੇ ਰੰਗਾਂ ਨੂੰ ਤਕ ਤਕ,
ਮੈਂ ਅਪਣਾ ਦਿਲ ਪਰਚਾਉਣਾ ਕੀ?

ਤਸਵੀਰਾਂ ਤੋਂ ਲਾਹ ਲੈਣਾ ਜੇ,
ਤਾਂ ਜਿਹਲਾਂ ਦੇ ਵਿਚ ਲਾ ਦੇਵੋ,

ਉਪਦੇਸ਼ਾਂ, ਡੰਨਾਂ, ਕੈਦਾਂ ਨੇ,
ਭੁਲਿਆਂ ਨੂੰ ਰਾਹ ਦਿਖਾਉਣਾ ਕੀ?

ਜੇ ਰੂਪ ਓਸ ਦਾ ਤੱਕਣਾ ਹੈ,
ਤਾਂ ਤੱਕੋ ਭਿੰਨੀਆਂ ਰੈਣਾਂ ਨੂੰ,

ਬਸ ਮੱਕਿਓਂ ਕੁਝ ਵੀ ਪਰ੍ਹੇ ਨਹੀਂ,
ਤੇ ਇਸ ਤੋਂ ਵਧ ਸਮਝਾਉਣਾ ਕੀ ?



੩੨.