ਪੰਨਾ:ਰੂਪ ਲੇਖਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਨਣੀ
(ਤਸਵੀਰ ਦੇਖ ਕੇ)

ਮੋਰ ਪੰਖ ਆਹ, ਸਾਂਵਲੇ ਦੇ ਮੁਕਟ ਦਾ,
ਤਰਲਿਆਂ ਤੇ ਮਿੱਨਤਾਂ ਨੇ ਭੇਜਿਆ।

ਬਣ ਗਿਆ ਜੋ ਸ਼ਾਮ ਜੀ ਦਾ ਵਲਵਲਾ,
ਜਾਂ ਕਹੋ ਖਤ ਓਸ ਨੂੰ ਅਰਮਾਨ ਦਾ।

ਚਲਿਆ ਸੀ ਹੁਸਨ ਦੇ ਦਰਬਾਰ ਵਿਚ,
ਪਰ ਖਲੋੜੇ ਚਰਣ ਪਹਿਰੇਦਾਰ ਵਿਚ।

ਰੋਕਿਆ ਤੇ ਰੋਲਿਆ ਹੰਕਾਰੀਆਂ,
ਮਾਨ ਦੇਂਦਾ ਹੈ ਸਜ਼ਾਵਾਂ ਭਾਰੀਆਂ।

ਪੰਖ ਕੀ ਹੈ? ਸ਼ਾਮ ਜੀ ਪੈਰੀਂ ਪਏ,
ਚਰਣ ਕੀ? ਪਰਤੱਖ ਹੀ ਹੈ ਰਾਧਕੇ।



੩੩.