ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/86

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਚਿੱਟੇ ਤੇ ਕਾਲੇ ਬੱਦਲ

ਹੇ ਬੱਦਲੋ ਵੱਸਣ ਵਸਾਉਣ ਲਈ।
ਹੇ ਕਾਲਿਓਂ ਹੱਕ ਮਨਾਉਣ ਲਈ।
ਵੱਸੋ ਵੀ ਅੱਗ ਬੁਝਾਉਣ ਲਈ।

ਕੜਕੋ ਖਾਂ ਮੋਏ ਜਿਵਾਉਣ ਲਈ।


ਹੁਣ ਰਹੋ ਪਹਾੜਾਂ ਉੱਤੇ ਹੀ ਨਾ।
ਹੁਣ ਚੜ੍ਹੋ ਅਕਾਸਾਂ ਉੱਤੇ ਹੀ ਨਾ।
ਹੁਣ ਮਸਤੋ ਰੰਗਾਂ ਉੱਤੇ ਹੀ ਨਾ।

ਤੇ ਬੈਠੋ ਬੜ੍ਹਕਾਂ ਉੱਤੇ ਹੀ ਨਾ।


ਜੀਵਨ ਤਾਂ ਤੱਤ ਹੈ ਸੋਚਾਂ ਦਾ,
ਜੀਵਨ ਮਜਮੂਆ ਅਮਲਾਂ ਦਾ।
ਜੀਵਨ ਹੈ ਜੁੜਨਾ ਸੂਬਿਆਂ ਦਾ।
ਤੇ ਬਦਲਦੇ ਰਹਿਣਾ ਬੱਦਲਾਂ ਦਾ।

੭੨.