ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਮੱਦਦ ਕਰਦੇ ਹਨ। ਉਸਨੂੰ ਸਰੀਰਕ ਕਸ਼ਟ ਹੋ ਸਕਦਾ ਹੈ ਪਰ ਮਾਨਸਿਕ ਪ੍ਰੇਸ਼ਾਨੀ ਨਹੀਂ। ਸਾਡਾ ਸਿਸਟਮ ਹੋਰ ਹੈ। ਪਤੀ-ਪਤਨੀ ’ਚ ਮਾਮੂਲੀ ਤਕਰਾਰ ਤਲਾਕ ਦਾ ਕਾਰਨ ਬਣ ਜਾਂਦਾ ਹੈ। ਇਹ ਵੀ ਨਹੀਂ ਪਤਾ ਕਿ ਔਰਤ ਡਲਿਵਰੀ ਲਈ ਹਸਪਤਾਲ ਜਾਵੇ ਤੇ ਉੱਥੇ ਪਤੀ ਦੀ ਜਗ੍ਹਾ ਉਸਦਾ ਵਕੀਲ ਤਲਾਕ ਦੇ ਪੇਪਰ ਲੈ ਕੇ ਆ ਜਾਵੇ। ਉਸ ਵਕਤ ਔਰਤ ’ਤੇ ਕੀ ਬੀਤਦੀ ਹੈ, ਜ਼ਰਾ ਅੰਦਾਜ਼ਾ ਲਾਓ ਵਿਜੈ।”

ਇਹ ਗੱਲ ਸੁਣ ਕੇ ਵਿਜੈ ਸੁੰਨ ਹੋ ਗਿਆ। ਉਹ ਚੁੱਪ ਕਰ ਗਿਆ। ਮਜ਼ਾ ਕਿਰਕਰਾ ਹੋ ਰਿਹਾ ਸੀ, ਕੀ ਅੰਦਾਜ਼ਾ ਲਾਵੇ?

ਮੈਰੀ ਫਿਰ ਬੋਲੀ, “ਦੂਸਰੀ ਗੱਲ ਇੱਥੇ ਫਿਗਰ ਦੀ ਹੈ। ਤੁਸੀਂ ਲੋਕ ਔਰਤ ਨੂੰ ਆਪਣੀ ਪਤਨੀ ਵੀ ਸਮਝਦੇ ਹੋ ਤੇ ਆਪਣੇ ਬੱਚਿਆਂ ਦੀ ਮਾਂ ਦੇ ਰੂਪ ’ਚ ਦੇਖ ਕੇ ਵੀ ਖ਼ੁਸ਼ ਹੋ। ਤੁਹਾਡਾ ਸਿਸਟਮ ਇੱਕ ਕੁੜੀ ਤੇ ਇੱਕ ਮਾਂ ਦੇ ਫਿੱਗਰ ਵਿਚਲੇ ਫ਼ਰਕ ਨੂੰ ਸਮਝਦਾ ਵੀ ਹੈ ਤੇ ਸਵੀਕਾਰਦਾ ਵੀ। ਸਾਡੇ ਇੱਥੇ ਫਿਗਰ ਦੀ ਹੀ ਅਹਿਮੀਅਤ ਹੈ। ਮੇਰਾ ਹੁਣ ਵਾਲਾ ਫਿੱਗਰ ਦੇਖ ਰਿਹਾ ਹੈਂ। ਮੈਨੂੰ ਵੀ ਆਪਣਾ ਫਿੱਗਰ ਬੜਾ ਸੋਹਣਾ ਲੱਗਦਾ ਹੈ। ਡੇਵਿਡ ਵੀ ਮੇਰੇ ਫਿੱਗਰ ’ਤੇ ਮਰਦਾ ਹੈ। ਇਸੇ ਲਈ ਮੈਨੂੰ ਬਹੁਤ ਪਿਆਰ ਕਰਦਾ ਹੈ। ਸੈਮ ਵੀ ਮੇਰੇ ਫਿੱਗਰ ’ਤੇ ਮਰਦਾ ਸੀ। ਜੇ ਮੈਂ ਦੁਬਾਰਾ ਪਰੈਗਨੈਂਟ ਹੋ ਗਈ, ਮੇਰਾ ਫਿਗਰ ਹੋਰ ਬਦਲ ਜਾਏਗਾ। ਮੈਨੂੰ ਇਸ ਗੱਲ ਦੀ ਵੀ ਚਿੰਤਾ ਹੈ।”

ਡੇਵਿਡ, ਸੈਮ, ਦੁਬਾਰਾ ਪਰੈਗਨੈਂਟ। ਇਹ ਗੱਲਾਂ ਸੁਣ ਵਿਜੈ ਨੂੰ ਝਟਕਾ ਲੱਗਾ ਤੇ ਮੂਡ ਹੋਰ ਖ਼ਰਾਬ ਹੋ ਗਿਆ।

‘ਇਹ ਡੇਵਿਡ ਤੇ ਸੈਮ ਦੋ ਪਤੰਦਰ ਕਿੱਧਰੋਂ ਆ ਗਏ। ਕੌਣ ਪਹਿਲਾਂ ਪਰੈਗਨੈਂਟ ਕਰ ਚੁੱਕਾ ਹੈ, ਕੌਣ ਦੁਬਾਰਾ ਪਰੈਗਨੈਂਟ ਕਰ ਰਿਹਾ ਹੈ, ਇਹ ਕੀ ਮਾਜ਼ਰਾ ਹੋਇਆ। ਕੀ ਇਹ ਪਹਿਲਾਂ ਵੀ ਮਾਂ ਬਣ ਚੁੱਕੀ ਹੈ? ਵਿਜੈ ਅੰਦਰ ਹੀ ਅੰਦਰ ਪ੍ਰੇਸ਼ਾਨ ਹੋ ਗਿਆ।

ਉਹ ਸਿੱਧਾ ਹੋ ਕੇ ਬੈਠ ਗਿਆ। ਸੋਚਣ ਲੱਗਾ, ਕੀ ਸੋਚ ਕੇ ਆਏ ਸੀ ਤੇ ਗੱਲ ਹੋਰ ਹੀ ਬਣਦੀ ਜਾ ਰਹੀ ਹੈ। ਅੰਦਰਲਾ ਸ਼ੈਤਾਨ ਫਿਰ ਬੋਲ ਪਿਆ, ‘ਕੌਣ ਡੇਵਿਡ, ਕੌਣ ਸੈਮ, ਤੂੰ ਕਿਸੇ ਤੋਂ ਕੀ ਲੈਣੈ, ਤੈਨੂੰ ਕਿਸੇ ਨਾਲ ਕੀ ਮਤਲਬ, ਐਨੀ ਸੋਹਣੀ ਕੁੜੀ ਦੇ ਹੋਰ ਪ੍ਰੇਮੀ ਵੀ ਹੋਣਗੇ। ਪਹਿਲਾਂ ਵੀ ਰਹੇ ਹੀ ਹੋਣਗੇ। ਤੂੰ ਕੱਲ੍ਹ ਨੂੰ ਜਹਾਜ਼ ’ਚ ਚਲੇ ਜਾਣਾ ਹੈ। ਫੇਰ ਤੂੰ ਕੌਣ ਤੇ ਮੈਂ ਕੌਣ। ਟਾਇਮ ਨਿਕਲਦਾ ਜਾਂਦੈ। ਤੂੰ ਆਪਣਾ ਮਕਸਦ ਪੂਰਾ ਕਰਨ ਬਾਰੇ ਸੋਚ। ਹੁਣ ਦਾ, ਹੁਣ ਦਾ ਆਨੰਦ ਲੈ।’

ਉਹ ਫਿਰ ਚੁਕੰਨਾ ਤੇ ਰੁਮਾਂਟਿਕ ਹੋ ਗਿਆ। ਉਸਨੇ ਮੈਰੀ ਨੂੰ ਫਿਰ ਬਾਹਾਂ ’ਚ ਘੁੱਟ ਲਿਆ ਤੇ ਮੱਥਾ ਚੁੰਮ ਕੇ ਬੋਲਿਆ, “ਮੈਰੀ, ਤੁਸੀਂ ਇਨ੍ਹਾਂ ਗੱਲਾਂ

23/ਰੇਤ ਦੇ ਘਰ